ਹਰਿਆਣਾ ਸਰਕਾਰ ਨੇ ਆਈਪੀਐਸ ਅਧਿਕਾਰੀ ਅਜੈ ਸਿੰਘਲ ਨੂੰ ਹਰਿਆਣਾ ਦਾ ਨਵਾਂ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਨਿਯੁਕਤ ਕੀਤਾ ਹੈ। ਅਜੈ ਸਿੰਘਲ (1992 ਬੈਚ) ਓ.ਪੀ. ਸਿੰਘ ਦੀ ਸੇਵਾਮੁਕਤੀ ਤੋਂ ਬਾਅਦ ਉਨ੍ਹਾਂ ਦੀ ਥਾਂ ਲੈਣਗੇ। ਉਹ ਦੋ ਸਾਲਾਂ ਲਈ ਡੀਜੀਪੀ ਦਾ ਚਾਰਜ ਸੰਭਾਲਣਗੇ
ਦਰਅਸਲ ‘ਚ ਕਾਰਜਕਾਰੀ ਡੀਜੀਪੀ ਓਪੀ ਸਿੰਘ ਬੁੱਧਵਾਰ (31 ਦਸੰਬਰ) ਨੂੰ ਸੇਵਾਮੁਕਤ ਹੋ ਰਹੇ ਹਨ। ਨਤੀਜੇ ਵਜੋਂ ਅਜੈ ਸਿੰਘਲ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ। 1992 ਬੈਚ ਦੇ ਆਈਪੀਐਸ ਅਧਿਕਾਰੀ ਇਸ ਸਮੇਂ ਹਰਿਆਣਾ ਵਿੱਚ ਵਿਜੀਲੈਂਸ ਅਤੇ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਹਨ।









