Hit & Run Law: ਪੰਜਾਬ ਦੇ ਟਰੱਕ ਚਾਲਕਾਂ ਵੱਲੋਂ ਕੇਂਦਰ ਨੂੰ 7 ਤੱਕ ਦਾ ਅਲਟੀਮੇਟਮ

0
100030
Hit & Run Law: ਪੰਜਾਬ ਦੇ ਟਰੱਕ ਚਾਲਕਾਂ ਵੱਲੋਂ ਕੇਂਦਰ ਨੂੰ 7 ਤੱਕ ਦਾ ਅਲਟੀਮੇਟਮ

ਬਠਿੰਡਾ: ਬੇਸ਼ਕ ਤੇਲ ਟੈਂਕਰ ਚਾਲਕਾਂ ਵੱਲੋਂ ਕਾਨੂੰਨ ਰੱਦ ਹੋਣ ਦੇ ਫੈਸਲੇ ਤੋਂ ਬਾਅਦ ਇੱਕ ਵਾਰ ਹੜਤਾਲ ਨੂੰ ਮੁਅੱਤਲ ਤੋਂ ਵੀ ਕਰ ਦਿੱਤਾ ਗਿਆ ਹੈ ਪਰ ਬਠਿੰਡਾ ਵਿੱਚ ਬਣੇ ਤੇਲ ਡਿੱਪੂ ਦੇ ਬਾਹਰ ਖੜੇ ਹੋ ਕੇ ਵੱਖ-ਵੱਖ ਡਰਾਈਵਰ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਖਿਲਾਫ ਰੋਸ ਜਾਰੀ ਕੀਤਾ ਹੈ।

ਅਧਿਕਾਰੀਆਂ ਨੇ ਮੀਟਿੰਗ ਦੌਰਾਨ ਦਿੱਤਾ ਭਰੋਸਾ

ਟਰੱਕ ਯੂਨੀਅਨ ਪੰਜਾਬ ਦੇ ਪ੍ਰਧਾਨ ਹਰਿੰਦਰ ਸਿੰਘ ਗਿੱਲ ਨੇ ਬਿਆਨ ਜਾਰੀ ਕਰਦਿਆਂ ਹੋਇਆ ਕਿਹਾ ਕਿ ਕੇਂਦਰ ਸਰਕਾਰ ਦੇ ਵੱਲੋਂ ਜੋ ਕਾਨੂੰਨ ਰੱਦ ਕੀਤਾ ਗਿਆ ਹੈ, ਉਸ ਦਾ ਕੋਈ ਵੀ ਪੱਤਰ ਹਾਲੇ ਤੱਕ ਸਾਡੀ ਜਥੇਬੰਦੀ ਕੋਲ ਨਹੀਂ ਪਹੁੰਚਿਆ ਹੈ, ਜਿਸ ਨੂੰ ਲੈ ਕੇ ਬੁੱਧਵਾਰ ਬਠਿੰਡਾ ਪ੍ਰਸ਼ਾਸਨ ਨੇ ਇੱਕ ਅਧਿਕਾਰੀਆਂ ਦੇ ਨਾਲ ਬੈਠਕ ਵੀ ਹੋਈ ਹੈ ਤੇ ਭਰੋਸਾ ਦਿੱਤਾ ਗਿਆ ਹੈ ਕਿ ਇਸ ਗੱਲ ਨੂੰ ਕੇਂਦਰ ਸਰਕਾਰ ਤੱਕ ਜ਼ਰੂਰ ਪਹੁੰਚਾਇਆ ਜਾਵੇਗਾ।

ਉਨ੍ਹਾਂ ਕਿਹਾ ਕਿ ਇਸ ਸਬੰਧ ਵਿੱਚ ਅੱਜ ਵੱਖ-ਵੱਖ ਡਰਾਈਵਰ ਜਥੇਬੰਦੀਆਂ ਦੇ ਪ੍ਰਧਾਨਾਂ ਦੇ ਨਾਲ ਮੀਟਿੰਗ ਹੋਈ ਹੈ ਜਿਸ ਵਿੱਚ ਟਰੱਕ ਯੂਨੀਅਨ ਪ੍ਰਧਾਨ, ਕੈਂਟਰ ਯੂਨੀਅਨ ਪ੍ਰਧਾਨ, ਤੇਲ ਟੈਂਕਰ ਯੂਨੀਅਨ ਪ੍ਰਧਾਨ, ਛੋਟਾ ਹਾਥੀ ਯੂਨੀਅਨ ਪ੍ਰਧਾਨ, ਬਸ ਯੂਨੀਅਨ ਪ੍ਰਧਾਨ ਅਤੇ ਹੋਰ ਵੱਖ-ਵੱਖ ਜਥੇਬੰਦੀਆਂ ਸ਼ਾਮਿਲ ਰਹੀਆਂ।

ਹਰਿੰਦਰ ਸਿੰਘ ਗਿੱਲ ਦੇ ਵੱਲੋਂ ਕਿਹਾ ਗਿਆ ਕਿ 6 ਤਰੀਕ ਨੂੰ ਤਮਾਮ ਡਰਾਈਵਰ ਯੂਨੀਅਨ ਦੇ ਆਗੂਆਂ ਦੀ ਬੈਠਕ ਕੀਤੀ ਜਾਵੇਗੀ ਅਤੇ ਉਸ ਬੈਠਕ ਤੋਂ ਬਾਅਦ 7 ਤਰੀਕ ਨੂੰ ਫੈਸਲਾ ਦਿੱਤਾ ਜਾਵੇਗਾ ਕਿ ਉਨ੍ਹਾਂ ਦੀ ਕੇਂਦਰ ਸਰਕਾਰ ਨੂੰ ਲੈ ਕੇ ਪਾਸ ਕੀਤੇ ਗਏ ਬਿਲਾਂ ਅਤੇ ਉਨ੍ਹਾਂ ਦੀਆਂ ਮੰਗਾਂ ‘ਤੇ ਕਿਸ ਤਰੀਕੇ ਦੀ ਰਣਨੀਤੀ ਤੈਅ ਕੀਤੀ ਜਾਵੇਗੀ। ਇਹ ਅਲਟੀਮੇਟਮ ਕੇਂਦਰ ਸਰਕਾਰ ਨੂੰ ਵੱਖੋ-ਵੱਖ ਡਰਾਈਵਰ ਜਥੇਬੰਦੀਆਂ ਦੇ ਪ੍ਰਧਾਨਾਂ ਦੀ ਮੌਜੂਦਗੀ ਵਿੱਚ ਟਰੱਕ ਯੂਨੀਅਨ ਪ੍ਰਧਾਨ ਹਰਿੰਦਰ ਸਿੰਘ ਗਿੱਲ ਵੱਲੋਂ ਜਾਰੀ ਕੀਤਾ ਗਿਆ ਹੈ।

LEAVE A REPLY

Please enter your comment!
Please enter your name here