ਪੰਜਾਬ ਦੇ ਲੁਧਿਆਣਾ ਤੋਂ ਹੈਰਾਨ ਕਰਨ ਵਾਲਾ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ। ਜਿੱਥੇ ਮਾਡਲ ਟਾਊਨ ਇਲਾਕੇ ‘ਚ ਇਕ ਔਰਤ ਦਾ ਸਕੂਟੀ ਸਵਾਰ ਨਸ਼ੇੜੀ ਵੱਲੋਂ ਪਿੱਛਾ ਕਰਕੇ ਝਪਟਮਾਰ ਪਰਸ ਖੋਹ ਦੀ ਕੋਸ਼ਿਸ਼ ਕੀਤੀ ਗਈ। ਔਰਤ ਦੀ ਪਰਸ ਨੂੰ ਲੈ ਕੇ ਬਦਮਾਸ਼ ਨਾਲ ਖੀਚੋਤਾਨੀ ਹੋਈ। ਹੜਬੜਾਹਟ ਵਿੱਚ ਔਰਤ ਜ਼ਮੀਨ ‘ਤੇ ਮੁੱਧੇ ਮੂੰਹ ਡਿੱਗ ਪਈ। ਔਰਤ ਨੇ ਪਰਸ ਨਹੀਂ ਛੱਡਿਆ ਤਾਂ ਬਦਮਾਸ਼ ਪਹਿਲਾਂ ਭੱਜ ਗਿਆ, ਪਰ ਥੋੜ੍ਹੀ ਦੇਰ ਬਾਅਦ ਦੁਬਾਰਾ ਸਕੂਟੀ ‘ਤੇ ਆਇਆ ਅਤੇ ਪਰਸ ਲੈ ਗਿਆ। ਪੂਰੀ ਘਟਨਾ ਦਾ ਸੀਸੀਟੀਵੀ ਵੀਡੀਓ ਸਾਹਮਣੇ ਆ ਗਿਆ ਹੈ।
ਲੋਕਾਂ ਨੂੰ ਆਉਂਦਾ ਵੇਖ ਕੇ ਲੁਟੇਰਾ ਹੜਬੜਾਹਟ ਵਿੱਚ ਜ਼ਮੀਨ ‘ਤੇ ਡਿੱਗ ਗਿਆ। ਲੋਕਾਂ ਨੂੰ ਵੇਖ ਕੇ ਉਹ ਤੁਰੰਤ ਫਰਾਰ ਹੋ ਗਿਆ। ਖੂਨ ਨਾਲ ਲੱਥਪੱਥ ਔਰਤ ਨੂੰ ਲੋਕਾਂ ਨੇ ਤੁਰੰਤ ਪ੍ਰਾਇਮਰੀ ਇਲਾਜ ਦਿੱਤਾ, ਪਰ ਉਸਦੀ ਹਾਲਤ ਕਾਫੀ ਗੰਭੀਰ ਸੀ। ਔਰਤ ਦੇ ਦੰਦ ਟੁੱਟ ਗਏ ਅਤੇ ਸਿਰ ‘ਚ ਗੰਭੀਰ ਸੱਟ ਲੱਗੀ ਹੈ। ਔਰਤ, ਜਿਸਦੀ ਪਛਾਣ ਅਲਕਾ ਵਜੋਂ ਹੋਈ ਹੈ, ਇਸ ਸਮੇਂ DMC ਹਸਪਤਾਲ ਦੇ ICU ਵਿੱਚ ਦਾਖ਼ਲ ਹੈ।
ਖਰੀਦਾਰੀ ਕਰਕੇ ਘਰ ਵਾਪਸ ਆ ਰਹੀ ਸੀ ਔਰਤ
ਜਾਣਕਾਰੀ ਮੁਤਾਬਕ, ਅਲਕਾ ਮਾਡਲ ਟਾਊਨ ਦੀ ਰਹਿਣ ਵਾਲੀ ਹੈ ਅਤੇ ਉਹ ਇਲਾਕੇ ਦੇ ਮਾਰਕੀਟ ਤੋਂ ਕੁਝ ਸਮਾਨ ਖਰੀਦ ਕੇ ਘਰ ਵਾਪਸ ਆ ਰਹੀ ਸੀ। ਇਸ ਦੌਰਾਨ ਸਕੂਟੀ ਸਵਾਰ ਬਦਮਾਸ਼ ਉਸਦਾ ਪਿੱਛਾ ਕਰਦਾ ਹੋਇਆ ਆਇਆ। ਲੁਟੇਰੇ ਨੇ ਜਦੋਂ ਅਲਕਾ ਤੋਂ ਪਰਸ ਖੋਣ ਦੀ ਕੋਸ਼ਿਸ਼ ਕੀਤੀ, ਤਾਂ ਉਹ ਜ਼ਮੀਨ ‘ਤੇ ਡਿੱਗ ਪਈ। ਅਲਕਾ ਇੰਨੀ ਜ਼ੋਰਦਾਰ ਤਰੀਕੇ ਨਾਲ ਜ਼ਮੀਨ ‘ਤੇ ਡਿੱਗੀ ਕਿ ਉਸਦੇ ਦੰਦ ਟੁੱਟ ਗਏ ਅਤੇ ਸਿਰ ‘ਤੇ ਗੰਭੀਰ ਚੋਟ ਲੱਗੀ। ਉਸਨੂੰ ਤੁਰੰਤ DMC ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਸਦੀ ਹਾਲਤ ਗੰਭੀਰ ਦੇਖ ICU ਵਿੱਚ ਦਾਖ਼ਲ ਕਰ ਲਿਆ ਗਿਆ।
ਲੋਕਾਂ ਨੇ ਅਲਕਾ ਦੇ ਪਰਿਵਾਰ ਨੂੰ ਸੂਚਿਤ ਕੀਤਾ। ਸਨੇਚਿੰਗ ਦੀ ਪੂਰੀ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਇਸ ਘਟਨਾ ਤੋਂ ਬਾਅਦ ਇਲਾਕੇ ਦੇ ਲੋਕਾਂ ਵਿੱਚ ਵੀ ਸਹਿਮ ਹੈ। ਨਾਲ ਹੀ, ਇਲਾਕਾ ਪੁਲਿਸ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਉੱਤੇ ਵੀ ਇਹ ਵੱਡਾ ਸਵਾਲ ਹੈ।
ਬੱਸ ਸਟੈਂਡ ਵੱਲ ਜਾਂਦਾ ਨਜ਼ਰ ਆਇਆ ਬਦਮਾਸ਼
SHO ਬਲਵਿੰਦਰ ਸਿੰਘ ਨੇ ਕਿਹਾ ਕਿ ਪੁਲਿਸ ਬਦਮਾਸ਼ ਨੂੰ ਲੋਕੇਟ ਕਰ ਰਹੀ ਹੈ। ਅਜੇ ਤੱਕ ਲੁਟੇਰਾ ਬੱਸ ਸਟੈਂਡ ਵੱਲ ਜਾਂਦਾ ਨਜ਼ਰ ਆਇਆ ਹੈ। ਜਿਸ ਸਕੂਟੀ ‘ਤੇ ਉਹ ਸਵਾਰ ਸੀ, ਉਹ ਵੀ ਚੋਰੀ ਕੀਤੀ ਹੋਈ ਹੈ। ਇਲਾਕੇ ਦੇ ਲੋਕ ਦੱਸ ਰਹੇ ਹਨ ਕਿ ਇਸ ਬਦਮਾਸ਼ ਨੇ ਜਨਵਰੀ ਮਹੀਨੇ ਵਿੱਚ ਵੀ ਇਲਾਕੇ ਵਿੱਚ ਕੋਈ ਬਾਈਕਸ ਵੀ ਚੋਰੀਆਂ ਕੀਤੀਆਂ ਸਨ। ਉੱਧਰ ਪੁਲਿਸ ਨੇ ਕਿਹਾ ਕਿ ਜਲਦੀ ਸਨੇਚਰ ਨੂੰ ਫੜ ਲਵੇਗੀ।