‘Chal Mera Putt 4’:ਭਾਰਤ ਅਤੇ ਪੰਜਾਬੀ ਫ਼ਿਲਮ ਇੰਡਸਟਰੀ ਬਾਰੇ ਵਿਵਾਦਿਤ ਬਿਆਨ ਦੇਣ ਵਾਲੇ ਪਾਕਿਸਤਾਨੀ ਕਾਮੇਡੀਅਨ-ਅਦਾਕਾਰ ਇਫਤਿਖਾਰ ਠਾਕੁਰ ਨੂੰ ਵੱਡਾ ਝਟਕਾ ਲੱਗਾ ਹੈ। ਪਿਛਲੇ ਤਿੰਨ ਭਾਗ ਵਿੱਚ ਸੁਪਰਹਿੱਟ ਸਾਬਤ ਹੋਈ ਫ਼ਿਲਮ ‘ਚੱਲ ਮੇਰਾ ਪੁੱਤ’ ਦੇ ਚੌਥੇ ਭਾਗ ਵਿੱਚ ਉਨ੍ਹਾਂ ਦੇ ਰੋਲ ‘ਤੇ ਕੈਂਚੀ ਚਲਾ ਦਿੱਤੀ ਗਈ ਹੈ। ਐਤਵਾਰ ਨੂੰ ਰਿਲੀਜ਼ ਹੋਏ ਫ਼ਿਲਮ ਦੇ ਟ੍ਰੇਲਰ ਵਿੱਚ ਹੋਰ ਪਾਕਿਸਤਾਨੀ ਕਲਾਕਾਰ ਜ਼ਰੂਰ ਨਜ਼ਰ ਆ ਰਹੇ ਹਨ ਪਰ ਇਫਤਿਖਾਰ ਠਾਕੁਰ ਦੇ ਰੋਲ ਨੂੰ ਜ਼ਿਆਦਾ ਮਹੱਤਵ ਨਹੀਂ ਦਿੱਤਾ ਗਿਆ ਹੈ।
ਪੂਰੇ ਟ੍ਰੇਲਰ ਵਿੱਚ ਇਫਤਿਖਾਰ ਠਾਕੁਰ ਦੇ ਸਿਰਫ਼ ਅਤੇ ਅੰਤ ਵਿੱਚ ਦਿਖਾਏ ਗਏ ਹਨ।। ਇੰਨਾ ਹੀ ਨਹੀਂ ਫਤਿਖਾਰ ਠਾਕੁਰ ਦਾ ਇੱਕ ਹੀ ਬਿਆਨ ਆਖਰੀ ‘ਚ ਰੱਖਿਆ ਗਿਆ ਹੈ। ਖਾਸ ਗੱਲ ਇਹ ਹੈ ਕਿ ਬਿਆਨ ਤੋਂ ਬਾਅਦ ਉਨ੍ਹਾਂ ਦਾ ਅਪਮਾਨ ਕਰਨ ਵਾਲਾ ਇੱਕ ਸੀਨ ਰੱਖਿਆ ਗਿਆ ਹੈ। ਇਫਤਿਖਾਰ ਠਾਕੁਰ ਦੇ ਭਾਰਤ ਅਤੇ ਪੰਜਾਬੀ ਫਿਲਮ ਇੰਡਸਟਰੀ ਵਿਰੁੱਧ ਵਿਵਾਦਪੂਰਨ ਬਿਆਨਾਂ ਕਾਰਨ ਉਸ ਦੀ ਭੂਮਿਕਾ ਸੀਮਤ ਕੀਤੀ ਗਈ।
ਇਸ ਸੀਨ ਵਿੱਚ ਠਾਕੁਰ ਨੂੰ ਕਿਹਾ ਜਾਂਦਾ ਹੈ ਕਿ “ਤੁਹਾਡੇ ਵਿੱਚ ਗੈਰਤ ਅਤੇ ਛਿੱਤਰਾਂ ਦੀ ਘਾਟ ਹੈ। ਇਹ ਲਾਈਨ ਨਾ ਸਿਰਫ਼ ਉਨ੍ਹਾਂ ਦੇ ਕਿਰਦਾਰ, ਸਗੋਂ ਉਨ੍ਹਾਂ ਦੀ ਛਵੀ ‘ਤੇ ਵੀ ਤੰਜ ਕੱਸਦੀ ਜਾਪਦੀ ਹੈ। ਤੁਹਾਨੂੰ ਦੱਸ ਦੇਈਏ ਕਿ ਇਫਤਿਖਾਰ ਠਾਕੁਰ ਨੇ ਪੰਜਾਬੀ ਫਿਲਮ ਇੰਡਸਟਰੀ ਅਤੇ ਭਾਰਤੀ ਫੌਜ ਬਾਰੇ ਅਪਮਾਨਜਨਕ ਟਿੱਪਣੀਆਂ ਕੀਤੀਆਂ ਸਨ। ਖਾਸ ਤੌਰ ‘ਤੇ ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਉਸ ਦੇ ਬਿਆਨ ਹੋਰ ਵੀ ਨਫ਼ਰਤ ਭਰੇ ਹੋ ਗਏ ਸਨ।
ਦੱਸ ਦੇਈਏ ਕਿ ਪੰਜਾਬੀ ਸਿਨੇਮਾ ਦੀ ਮਸ਼ਹੂਰ ਕਾਮੇਡੀ ਫਿਲਮ ਸੀਰੀਜ਼ ‘ਚੱਲ ਮੇਰਾ ਪੁੱਤ’ ਦੀ ਚੌਥੀ ਕੜੀ ਦਾ ਟ੍ਰੇਲਰ ਆਖ਼ਿਰਕਾਰ ਰਿਲੀਜ਼ ਕਰ ਦਿੱਤਾ ਗਿਆ ਹੈ। ਰਿਦਮ ਬੁਆਏਜ਼ ਐਂਟਰਟੇਨਮੈਂਟ ਵੱਲੋਂ ਬਣਾਈ ਗਈ ਇਹ ਫਿਲਮ 1 ਅਗਸਤ, 2025 ਨੂੰ ਵਿਸ਼ਵ ਭਰ ਵਿੱਚ ਰਿਲੀਜ਼ ਕੀਤੀ ਜਾਣੀ ਹੈ ਪਰ ਭਾਰਤ ਵਿੱਚ ਰਿਲੀਜ਼ ਹੋਣ ਨੂੰ ਲੈ ਕੇ ਹਾਲੇ ਵੀ ਸਸਪੈਂਸ ਹੈ। ਜਿਵੇਂ ਕਿ ਪਹਿਲਾਂ ਵੀ ਚਰਚਾ ਚਲਦੀ ਰਹੀ ਹੈ ਕਿ ਫਿਲਮ ਵਿੱਚ ਪਾਕਿਸਤਾਨੀ ਅਦਾਕਾਰਾਂ ਦੀ ਸ਼ਮੂਲੀਅਤ ਹੋਣ ਕਾਰਨ ਭਾਰਤ ਵਿੱਚ ਇਸ ਦੀ ਰਿਲੀਜ਼ ਨੂੰ ਲੈ ਕੇ ਰੋਕ ਆ ਸਕਦੀ ਹੈ ਜਾਂ ਸੈਂਸਰ ਬੋਰਡ ਵੱਲੋਂ ਕਿਸੇ ਤਰੀਕੇ ਦੀ ਪਾਬੰਦੀ ਲੱਗ ਸਕਦੀ ਹੈ। ਹਾਲੇ ਤੱਕ ਸੈਂਸਰ ਬੋਰਡ ਵੱਲੋਂ ਇਸ ਫਿਲਮ ਨੂੰ ਮਨਜ਼ੂਰੀ ਨਹੀਂ ਮਿਲੀ।