IND W vs ENG W: T20I ਦੇ ਇਤਿਹਾਸ ‘ਚ ਸਭ ਤੋਂ ਵੱਧ ਮੈਚ ਖੇਡਣ ਵਾਲੀ ਖਿਡਾਰਣ ਬਣੀ ਹਰਮਨਪ੍ਰੀਤ ਕੌਰ, ਇਸ ਨੂੰ…

0
90029
IND W vs ENG W: T20I ਦੇ ਇਤਿਹਾਸ 'ਚ ਸਭ ਤੋਂ ਵੱਧ ਮੈਚ ਖੇਡਣ ਵਾਲੀ ਖਿਡਾਰਣ ਬਣੀ ਹਰਮਨਪ੍ਰੀਤ ਕੌਰ, ਇਸ ਨੂੰ...

 

Harmanpreet Kaur’s Record: ਭਾਰਤੀ ਟੀਮ ਇਨ੍ਹੀਂ ਦਿਨੀਂ ਖੇਡੇ ਜਾ ਰਹੇ ਮਹਿਲਾ ਟੀ-20 ਵਿਸ਼ਵ ਕੱਪ 2023 ਵਿੱਚ ਆਪਣਾ ਤੀਜਾ ਮੈਚ ਖੇਡ ਰਹੀ ਹੈ। ਇਹ ਮੈਚ ਇੰਗਲੈਂਡ ਖਿਲਾਫ ਖੇਡਿਆ ਜਾ ਰਿਹਾ ਹੈ। ਇਸ ਮੈਚ ਵਿੱਚ ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਹਰਮਨਪ੍ਰੀਤ ਕੌਰ ਆਪਣੇ ਕਰੀਅਰ ਦਾ 149ਵਾਂ T20I ਮੈਚ ਖੇਡ ਰਹੀ ਹੈ। ਇਸ ਮੈਚ ਰਾਹੀਂ ਹਰਮਨਪ੍ਰੀਤ ਕੌਰ ਕ੍ਰਿਕਟ ਜਗਤ ਵਿੱਚ ਸਭ ਤੋਂ ਵੱਧ ਟੀ-20 ਅੰਤਰਰਾਸ਼ਟਰੀ ਮੈਚ ਖੇਡਣ ਵਾਲੀ ਖਿਡਾਰਨ ਬਣ ਗਈ ਹੈ। ਉਨ੍ਹਾਂ ਨੇ ਇਸ ਮਾਮਲੇ ‘ਚ ਰੋਹਿਤ ਸ਼ਰਮਾ ਨੂੰ ਵੀ ਪਿੱਛੇ ਛੱਡ ਦਿੱਤਾ ਹੈ।

ਰੋਹਿਤ ਸ਼ਰਮਾ ਨੂੰ ਛੱਡਿਆ ਪਿੱਛੇ

ਭਾਰਤੀ ਪੁਰਸ਼ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੇ ਆਪਣੇ ਕਰੀਅਰ ਵਿੱਚ ਹੁਣ ਤੱਕ ਕੁੱਲ 148 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ। ਜਦਕਿ ਹਰਮਨਪ੍ਰੀਤ ਕੌਰ ਨੇ ਉਸ ਨੂੰ ਪਿੱਛੇ ਛੱਡ ਦਿੱਤਾ ਹੈ। ਹਰਮਨਪ੍ਰੀਤ ਨੇ ਆਪਣੇ ਕਰੀਅਰ ‘ਚ ਕੁੱਲ 149 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ। ਹਰਮਨਪ੍ਰੀਤ ਕੌਰ ਨੇ ਆਪਣਾ ਟੀ-20 ਅੰਤਰਰਾਸ਼ਟਰੀ ਮੈਚ ਜੂਨ 2009 ਵਿੱਚ ਸ਼ੁਰੂ ਕੀਤਾ ਸੀ, ਜਦਕਿ ਰੋਹਿਤ ਸ਼ਰਮਾ ਨੇ ਸਤੰਬਰ 2007 ਵਿੱਚ ਆਪਣਾ ਪਹਿਲਾ ਟੀ-20 ਅੰਤਰਰਾਸ਼ਟਰੀ ਮੈਚ ਖੇਡਿਆ ਸੀ।

ਅਜਿਹਾ ਰਿਹਾ ਦੋਵਾਂ ਦਾ ਟੀ-20 ਅੰਤਰਰਾਸ਼ਟਰੀ ਕਰੀਅਰ

ਹਰਮਨਪ੍ਰੀਤ ਕੌਰ – 148 ਟੀ-20 ਅੰਤਰਰਾਸ਼ਟਰੀ ਮੈਚਾਂ ਦੀਆਂ 133 ਪਾਰੀਆਂ ‘ਚ ਹਰਮਨਪ੍ਰੀਤ ਕੌਰ ਨੇ 28.19 ਦੀ ਔਸਤ ਨਾਲ 2989 ਦੌੜਾਂ ਬਣਾਈਆਂ ਹਨ। ਇਸ ‘ਚ ਉਹ ਹੁਣ ਤੱਕ 1 ਸੈਂਕੜਾ ਅਤੇ 9 ਅਰਧ ਸੈਂਕੜੇ ਲਗਾ ਚੁੱਕੇ ਹਨ। ਬੱਲੇਬਾਜ਼ੀ ‘ਚ ਉਸ ਦਾ ਉੱਚ ਸਕੋਰ 103 ਦੌੜਾਂ ਰਿਹਾ ਹੈ। ਗੇਂਦਬਾਜ਼ੀ ਕਰਦੇ ਹੋਏ ਉਨ੍ਹਾਂ ਨੇ 32 ਵਿਕਟਾਂ ਵੀ ਲਈਆਂ ਹਨ। (ਹਮਰਨਪ੍ਰੀਤ ਕੌਰ ਆਪਣਾ 149ਵਾਂ ਮੈਚ ਖੇਡ ਰਹੀ ਹੈ। ਉਸ ਦੇ ਅੰਕੜੇ ਜੋੜੇ ਨਹੀਂ ਗਏ ਹਨ।

ਰੋਹਿਤ ਸ਼ਰਮਾ- ਸਤੰਬਰ 2007 ਵਿੱਚ ਆਪਣਾ ਟੀ-20 ਅੰਤਰਰਾਸ਼ਟਰੀ ਡੈਬਿਊ ਕਰਨ ਵਾਲੇ ਰੋਹਿਤ ਸ਼ਰਮਾ ਨੇ ਹੁਣ ਤੱਕ ਕੁੱਲ 148 ਟੀ-20 ਮੈਚ ਖੇਡੇ ਹਨ। ਇਨ੍ਹਾਂ ਮੈਚਾਂ ਦੀਆਂ 140 ਪਾਰੀਆਂ ਵਿੱਚ ਉਸ ਨੇ 31.32 ਦੀ ਔਸਤ ਅਤੇ 139.24 ਦੇ ਸਟ੍ਰਾਈਕ ਰੇਟ ਨਾਲ 3853 ਦੌੜਾਂ ਬਣਾਈਆਂ। ਇਸ ‘ਚ ਉਨ੍ਹਾਂ ਨੇ ਕੁੱਲ 4 ਸੈਂਕੜੇ ਅਤੇ 29 ਅਰਧ ਸੈਂਕੜੇ ਲਗਾਏ ਹਨ। ਇਸ ਦੇ ਨਾਲ ਹੀ ਉਸ ਦਾ ਉੱਚ ਸਕੋਰ 118 ਦੌੜਾਂ ਹੋ ਗਿਆ ਹੈ।

LEAVE A REPLY

Please enter your comment!
Please enter your name here