Jang-e-Azadi: ਹਾਈਕੋਰਟ ਪਹੁੰਚਿਆ ਜੰਗ-ਏ-ਆਜ਼ਾਦੀ ਵਾਰ ਮੈਮੋਰੀਅਲ ‘ਚ ਐਂਟਰੀ ਲਈ ਟਿਕਟ ਵਸੂਲੀ ਦਾ ਮਾਮਲਾ, HC ਨੇ ਲਗਾਈ ਕਲਾਸ 

0
100084
Jang-e-Azadi: ਹਾਈਕੋਰਟ ਪਹੁੰਚਿਆ ਜੰਗ-ਏ-ਆਜ਼ਾਦੀ ਵਾਰ ਮੈਮੋਰੀਅਲ 'ਚ ਐਂਟਰੀ ਲਈ ਟਿਕਟ ਵਸੂਲੀ ਦਾ ਮਾਮਲਾ, HC ਨੇ ਲਗਾਈ ਕਲਾਸ 

ਜਲੰਧਰ ਤੋਂ ਅੰਮ੍ਰਿਤਸਰ ਹਾਈਵੇ ‘ਤੇ ਕਰਤਾਰਪੁਰ ਨੇੜੇ ਬਣੇ ਜੰਗ ਏ ਆਜ਼ਾਦੀ ਵਾਰ ਮੈਮੋਰੀਅਲ ਦੀ ‘ਚ ਐਂਟਰੀ ਲਈ ਆਮ ਲੋਕਾਂ ਤੋਂ ਵਸੂਲੇ ਜਾਂਦੇ ਪੈਸਿਆਂ ਨੂੰ ਲੈ ਕੇ ਮਾਮਲਾ ਹਾਈ ਕੋਰਟ ਵਿੱਚ ਪਹੁੰਚ ਗਿਆ ਹੈ।

 ਇਸ ਮੁੱਦੇ ‘ਤੇ ਸੁਣਵਾਈ ਕਰਦਿਆਂ ਪੰਜਾਬ ਹਰਿਆਣਾ ਹਾਈ ਕੋਰਟ ਨੇ ਕਿਹਾ ਕਿ ਜੇਕਰ ਜਲ੍ਹਿਆਂਵਾਲਾ ਬਾਗ, ਵਿਰਾਸਤ-ਏ-ਖਾਲਸਾ, ਖਟਕੜ ਕਲਾਂ ਦੀਆਂ ਯਾਦਗਾਰਾਂ ਵਿੱਚ ਐਂਟਰੀ ਮੁਫ਼ਤ ਹੈ ਤਾਂ ਜੰਗ-ਏ-ਆਜ਼ਾਦੀ ਯਾਦਗਾਰ ਲਈ ਵੀ ਕੋਈ ਟਿਕਟ ਨਹੀਂ ਹੋਣੀ ਚਾਹੀਦੀ।

 ਇਸ ਸਬੰਧੀ ਇਕ ਜਨਹਿਤ ਪਟੀਸ਼ਨ ‘ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਪਟੀਸ਼ਨਕਰਤਾ ਵੱਲੋਂ 28 ਨਵੰਬਰ 2023 ਨੂੰ ਦਿੱਤੇ ਮੰਗ ਪੱਤਰ ‘ਤੇ ਫੈਸਲਾ ਲੈਣ ਦੇ ਨਿਰਦੇਸ਼ ਦਿੱਤੇ ਹਨ।

ਕਪੂਰਥਲਾ ਵਾਸੀ ਨਿਤਿਨ ਮਹੂ ਨੇ ਜਨਹਿੱਤ ਪਟੀਸ਼ਨ ਦਾਇਰ ਕਰਦਿਆਂ ਕਿਹਾ ਕਿ ਕਰਤਾਰਪੁਰ ਦੀ ਜੰਗ-ਏ-ਆਜ਼ਾਦੀ ਯਾਦਗਾਰ ਨੂੰ ਆਮ ਲੋਕਾਂ ਲਈ ਖੋਲ੍ਹਣ ਦੇ ਨਾਲ ਹੀ ਦਾਖਲੇ ਲਈ ਟਿਕਟਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਟਿਕਟ ਬਾਲਗਾਂ ਲਈ 100 ਰੁਪਏ ਅਤੇ ਬੱਚਿਆਂ ਲਈ 50 ਰੁਪਏ ਹੈ।

ਇਹ ਸਮਾਰਕ ਆਜ਼ਾਦੀ ਸੰਗਰਾਮ ਵਿੱਚ ਪੰਜਾਬ ਦੇ ਯੋਗਦਾਨ ਦਾ ਪ੍ਰਤੀਕ ਹੈ। ਅਜਿਹੀ ਸਥਿਤੀ ਵਿੱਚ, ਸਾਰੇ ਲੋਕਾਂ ਲਈ ਮੁਫਤ ਦਾਖਲਾ ਹੋਣਾ ਚਾਹੀਦਾ ਹੈ। ਹਾਈਕੋਰਟ ਨੇ ਪਟੀਸ਼ਨ ਦਾ ਨਿਪਟਾਰਾ ਕਰਦੇ ਹੋਏ ਮੰਗ ਪੱਤਰ ‘ਤੇ ਜਲਦੀ ਫੈਸਲਾ ਲੈਣ ਦੇ ਨਿਰਦੇਸ਼ ਦਿੱਤੇ ਹਨ।

 

LEAVE A REPLY

Please enter your comment!
Please enter your name here