LIC ਦੇ ਕੈਸ਼ੀਅਰ ਦਾ ਮਾਨਸਾ ‘ਚ ਤੇਜ਼ਧਾਰ ਹਥਿਆਰਾਂ ਨਾਲ ਕਤਲ, 31 ਜੁਲਾਈ ਨੂੰ ਹੋਣਾ ਸੀ ਰਿਟਾਇਰ

1
57
LIC ਦੇ ਕੈਸ਼ੀਅਰ ਦਾ ਮਾਨਸਾ 'ਚ ਤੇਜ਼ਧਾਰ ਹਥਿਆਰਾਂ ਨਾਲ ਕਤਲ, 31 ਜੁਲਾਈ ਨੂੰ ਹੋਣਾ ਸੀ ਰਿਟਾਇਰ

 

ਮਾਨਸਾ ‘ਚ ਐਤਵਾਰ ਦੇਰ ਰਾਤ ਘਰ ਦੇ ਬਾਹਰ ਸੁੱਤੇ ਪਏ ਇੱਕ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਇਹ ਘਟਨਾ ਪਿੰਡ ਫੂਲਵਾਲਾ ਡੋਗਰਾ ਦੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਬੁਢਲਾਡਾ ਪੁਲਿਸ ਮੌਕੇ ‘ਤੇ ਪਹੁੰਚ ਗਈ ਤੇ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮ੍ਰਿਤਕ ਦੀ ਪਛਾਣ ਲਾਭ ਸਿੰਘ ਵਜੋਂ ਹੋਈ ਹੈ। ਉਹ LIC ਵਿੱਚ ਕੈਸ਼ੀਅਰ ਦੇ ਅਹੁਦੇ ’ਤੇ ਜਗਰਾਉਂ ਵਿੱਚ ਤਾਇਨਾਤ ਸੀ।

ਕਦੋਂ ਕੀਤਾ ਗਿਆ ਕਤਲ, ਪਰਿਵਾਰ ਵਾਲਿਆਂ ਨੂੰ ਕਿਵੇਂ ਲੱਗਿਆ ਪਤਾ ?

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਲਾਭ ਸਿੰਘ ਘਰ ਦੇ ਬਾਹਰ ਸੁੱਤਾ ਪਿਆ ਸੀ। ਇਸ ਦੌਰਾਨ ਕਿਸੇ ਅਣਪਛਾਤੇ ਵਿਅਕਤੀ ਨੇ ਉਸ ‘ਤੇ ਹਮਲਾ ਕਰ ਦਿੱਤਾ। ਸਵੇਰੇ 5 ਵਜੇ ਦੇ ਕਰੀਬ ਜਦੋਂ ਪਰਿਵਾਰਕ ਮੈਂਬਰ ਜਾਗੇ ਤਾਂ ਲਾਭ ਸਿੰਘ ਦੀ ਲਾਸ਼ ਖ਼ੂਨ ਨਾਲ ਲੱਥਪੱਥ ਮੰਜੇ ‘ਤੇ ਪਈ ਸੀ। ਇਸ ਤੋਂ ਬਾਅਦ ਪੁਲਿਸ ਨੂੰ ਘਟਨਾ ਦੀ ਸੂਚਨਾ ਦਿੱਤੀ ਗਈ।

ਪਰਿਵਾਰ ਵਾਲਿਆਂ ਦੇ ਬਿਆਨਾਂ ਦੇ ਆਧਾਰ ਉੱਤੇ ਮਾਮਲਾ ਕੀਤਾ ਦਰਜ

ਪਿੰਡ ਵਾਸੀਆਂ ਨੇ ਦੱਸਿਆ ਕਿ ਅੱਜ ਤੱਕ ਲਾਭ ਸਿੰਘ ਦੇ ਪਰਿਵਾਰ ਦੀ ਕਿਸੇ ਨਾਲ ਕੋਈ ਲੜਾਈ ਨਹੀਂ ਹੋਈ। ਉਹ ਬਹੁਤ ਵਧੀਆ ਇਨਸਾਨ ਸੀ। ਉਸ ਦੇ ਪਰਿਵਾਰ ਦੀ ਪਿੰਡ ਵਿੱਚ ਇੱਜ਼ਤ ਹੈ। ਇਸ ਬਾਬਤ DSP ਮਨਜੀਤ ਸਿੰਘ ਔਲਖ ਨੇ ਦੱਸਿਆ ਕਿ ਲਾਭ ਸਿੰਘ ਨੇ 31 ਜੁਲਾਈ ਨੂੰ ਸੇਵਾਮੁਕਤ ਹੋਣਾ ਸੀ। ਪੁੱਤਰ ਦੇ ਬਿਆਨਾਂ ਦੇ ਆਧਾਰ ‘ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।

 

1 COMMENT

  1. I loved as much as you’ll receive carried out right here. The sketch is attractive, your authored material stylish. nonetheless, you command get bought an nervousness over that you wish be delivering the following. unwell unquestionably come more formerly again as exactly the same nearly a lot often inside case you shield this hike.

LEAVE A REPLY

Please enter your comment!
Please enter your name here