ਇੰਡੋਨੇਸ਼ੀਆ ਦੇ ਮਸ਼ਹੂਰ ਸੈਰ-ਸਪਾਟਾ ਸ਼ਹਿਰ ਬਾਲੀ ਨੇੜੇ ਇੱਕ ਭਿਆਨਕ ਹਾਦਸਾ ਦੇਖਣ ਨੂੰ ਮਿਲਿਆ ਹੈ। ਬੁੱਧਵਾਰ ਦੇਰ ਰਾਤ ਇੱਕ ਯਾਤਰੀ ਕਿਸ਼ਤੀ ‘ਕੇਐਮਪੀ ਤੁਨੂ ਪ੍ਰਤਾਮਾ ਜਯਾ’ ਡੁੱਬ ਗਈ। ਇਹ ਕਿਸ਼ਤੀ ਪੂਰਬੀ ਜਾਵਾ ਦੇ ਕੇਤਾਪਾਂਗ ਬੰਦਰਗਾਹ ਤੋਂ ਬਾਲੀ ਦੇ ਗਿਲੀਮਾਨੁਕ ਬੰਦਰਗਾਹ ਵੱਲ ਰਵਾਨਾ ਹੋਈ ਸੀ, ਪਰ ਅੱਧੇ ਘੰਟੇ ਦੇ ਅੰਦਰ-ਅੰਦਰ ਸਮੁੰਦਰੀ ਲਹਿਰਾਂ ਨੇ ਇਸਨੂੰ ਨਿਗਲ ਲਿਆ।
ਇਸ ਕਿਸ਼ਤੀ ‘ਤੇ ਕੁੱਲ 65 ਲੋਕ ਸਵਾਰ ਸਨ, ਜਿਨ੍ਹਾਂ ਵਿੱਚ 53 ਯਾਤਰੀ ਅਤੇ 12 ਚਾਲਕ ਦਲ ਦੇ ਮੈਂਬਰ ਸ਼ਾਮਲ ਸਨ। 14 ਟਰੱਕਾਂ ਸਮੇਤ 22 ਵਾਹਨ ਵੀ ਸਨ। ਹੁਣ ਤੱਕ ਚਾਰ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ ਅਤੇ 23 ਲੋਕਾਂ ਨੂੰ ਬਚਾਇਆ ਗਿਆ ਹੈ, ਜਿਨ੍ਹਾਂ ਵਿੱਚੋਂ ਬਹੁਤਿਆਂ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਸਮੁੰਦਰੀ ਲਹਿਰਾਂ ਵਿੱਚੋਂ ਬਾਹਰ ਕੱਢ ਕੇ ਜ਼ਿੰਦਾ ਬਚਾਇਆ ਗਿਆ ਹੈ।
amoxicillin us – generic amoxicillin brand amoxicillin