MLA ਮਨਜਿੰਦਰ ਸਿੰਘ ਲਾਲਪੁਰਾ ਦੇ ਸਾਲੇ ਦੀ ਗੁੰਡਾਗਰਦੀ, ਔਰਤ ਨੂੰ ਸ਼ਰੇਆਮ ਡੰਡਿਆਂ ਨਾਲ ਕੁੱਟਿਆ, ਮਜੀਠੀਆ ਨੇ ਖੋਲ੍ਹ

0
322

ਪੰਜਾਬ ਵਿੱਚ ਭਲਕੇ ਲੁਧਿਆਣਾ ਵਿੱਚ ਜ਼ਿਮਨੀ ਚੋਣਾਂ ਹੋਣੀਆਂ ਹਨ, ਜਿਸ ਤੋਂ ਪਹਿਲਾਂ ਪਾਰਟੀ ਆਗੂ ਇੱਕ ਦੂਜੇ ‘ਤੇ ਹਮਲਾਵਰ ਹੋ ਰਹੇ ਹਨ। ਜਿੱਥੇ ਬੀਤੇ ਦਿਨੀਂ ਬਿਕਰਮ ਸਿੰਘ ਮਜੀਠੀਆ ਨੇ ਆਮ ਆਦਮੀ ਪਾਰਟੀ ਦੇ ਮੰਤਰੀ ਡਾ. ਰਵਜੋਤ ਸਿੰਘ ਦੀਆਂ ਕੁਝ ਅਸ਼ਲੀਲ ਤਸਵੀਰਾਂ ਸਾਂਝੀਆਂ ਕੀਤੀ ਅਤੇ ਉਸ ਨੂੰ ਸੈਲਫੀ ਕਾਂਡ ਦਾ ਨਾਮ ਦਿੱਤਾ।

ਉੱਥੇ ਹੀ ਬਿਕਰਮ ਮਜੀਠੀਆ ਨੇ ਆਮ ਆਦਮੀ ਪਾਰਟੀ ਦੇ ਇੱਕ ਹੋਰ ਵਿਧਾਇਕ ਦੇ ਸਾਲੇ ਦੀ ਗੁੰਡਾਗਰਦੀ ਕਰਦਿਆਂ ਦੀ ਵੀਡੀਓ ਸਾਂਝੀ ਕੀਤੀ ਜਿਸ ਵਿੱਚ ਉਹ ਸਾਫ ਤੌਰ ‘ਤੇ ਔਰਤ ਨੂੰ ਡੰਡਿਆਂ ਨਾਲ ਕੁੱਟਦਾ ਨਜ਼ਰ ਆ ਰਿਹਾ ਹੈ।

ਦੱਸ ਦਈਏ ਕਿ ਬਿਕਰਮ ਸਿੰਘ ਮਜੀਠੀਆ ਨੇ ਆਪਣੇ ਐਕਸ ‘ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਸਾਲੇ ਬਲਦੇਵ ਸਿੰਘ ਗੋਰਾ ਦੀ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਉਹ ਆਪਣੇ ਹੀ ਪਿੰਡ ਦੀ ਔਰਤ ਦੀ ਕੁੱਟਮਾਰ ਕਰ ਰਿਹਾ ਹੈ। ਵੀਡੀਓ ਵਿੱਚ ਇੱਕ ਬੱਚਾ ਵੀ ਖੜ੍ਹਾ ਹੈ ਜੋ ਕਿ ਇਹ ਸਾਰਾ ਕੁਝ ਦੇਖ ਰਿਹਾ ਹੈ।

ਮਜੀਠੀਆ ਨੇ ਕਿਹਾ ਕਿ ਬੱਚੇ ਦੇ ਸਾਹਮਣੇ ਔਰਤ ‘ਤੇ ਇਸ ਤਰ੍ਹਾਂ ਡੰਡਿਆਂ ਨਾਲ ਵਾਰ ਕਰਨਾ ਕਿਹੜੀ ਮਰਦਾਨਗੀ ਹੈ। ਇਸ ਵੀਡੀਓ ‘ਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਵਰਕਰ ਔਰਤਾਂ ਦੀ ਕਿੰਨੀ ਕੁ ਇੱਜ਼ਤ ਕਰਦੇ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇੱਕ ਗੁਰਸਿੱਖ ਬਿਜਲੀ ਮਹਿਕਮੇ ਦੇ ਮੁਲਾਜ਼ਮ ਦੀ ਦਸਤਾਰ ਦੀ ਬੇਅਦਬੀ ਵੀ ਬਲਦੇਵ ਗੋਰਾ ਨੇ ਕੀਤੀ ਸੀ।

ਪੰਚਾਇਤੀ ਚੋਣਾਂ ‘ਚ ਵੀ ਧੱਕੇਸ਼ਾਹੀ ਕੀਤੀ ਸੀ। ILLEGAL MINING ਵੀ ਬਲਦੇਵ ਗੋਰਾ ਦੀ ਅਗਵਾਈ ‘ਚ ਹੁੰਦੀ ਸੀ ਜਿਸ ‘ਤੇ ਪੁਲਿਸ ਵੱਲੋਂ ACTION ਲੈਣ ਤੇ ਇਮਾਨਦਾਰ SSP ਗੁਰਮੀਤ ਚੌਹਾਨ ਦਾ ਜ਼ਿਲ੍ਹਾ ਤਰਨ ਤਰਨ ਸਾਹਿਬ ਤੋਂ ਤਬਾਦਲਾ ਕੀਤਾ ਗਿਆ ਸੀ।

ਮਨਜਿੰਦਰ ਸਿੰਘ ਲਾਲਪੁਰਾ ਜੀ ਲੋਕਾਂ ਨੇ ਤੁਹਾਨੂੰ ਆਪਣਾ ਨੁਮਾਇੰਦਾ ਚੁਣਿਆ ਹੈ ਤੁਸੀਂ ਲੋਕਾਂ ਦੇ ਸੇਵਕ ਹੋ ਕੋਈ ਸ਼ਾਸਕ ਨਹੀਂ। ਆਪਣੇ ਨਜ਼ਦੀਕੀ ਰਿਸ਼ਤੇਦਾਰ ਨੂੰ CONTROL ਕਰੋ ਕਿਉਂਕਿ ਲੋਕਾਂ ਨੂੰ ਜਵਾਬਦੇਹੀ ਤੁਹਾਡੀ ਹੈ।

 

LEAVE A REPLY

Please enter your comment!
Please enter your name here