MMS ਲੀਕ ਮਾਮਲੇ ‘ਚ ਅੰਜਲੀ ਅਰੋੜਾ ਵੱਲੋਂ ਮੀਡੀਆ ਅਦਾਰਿਆਂ ‘ਤੇ ਮਾਣਹਾਨੀ ਦਾ ਕੇਸ

0
100475
MMS ਲੀਕ ਮਾਮਲੇ 'ਚ ਅੰਜਲੀ ਅਰੋੜਾ ਵੱਲੋਂ ਮੀਡੀਆ ਅਦਾਰਿਆਂ 'ਤੇ ਮਾਣਹਾਨੀ ਦਾ ਕੇਸ

ਕੰਗਨਾ ਰਣੌਤ ਦੇ ਸ਼ੋਅ ‘ਲਾਕ ਅੱਪ’ ਫੇਮ ਮਾਡਲ, ਟੀ.ਵੀ. ਅਦਾਕਾਰਾ ਅਤੇ ਸੋਸ਼ਲ ਮੀਡੀਆ ਫੇਮ ਅੰਜਲੀ ਅਰੋੜਾ (Anjali Arora) ਨੂੰ ਕੌਣ ਨਹੀਂ ਜਾਣਦਾ। ‘ਲਾਕ ਅੱਪ’ ਨਾਲ ਉਹ ਪੂਰੀ ਦੁਨੀਆ ‘ਚ ਮਸ਼ਹੂਰ ਹੋ ਗਈ। ਇਹ 22 ਸਾਲਾ ਅਦਾਕਾਰਾ ਕਈ ਮਿਊਜ਼ਿਕ ਵੀਡੀਓਜ਼ ਵਿੱਚ ਵੀ ਕੰਮ ਕਰ ਚੁੱਕੀ ਹੈ। ਪਰ ਹੁਣ ਅੰਜਲੀ ਨੇ ਹੁਣ ਕਈ ਮੀਡੀਆ ਪੋਰਟਲ ਅਤੇ ਯੂ-ਟਿਊਬ ਚੈਨਲਾਂ ਖਿਲਾਫ ਕਾਰਵਾਈ ਕਰਨ ਦਾ ਫੈਸਲਾ ਕੀਤਾ ਹੈ। ਆਓ ਜਾਣਦੇ ਹਾਂ ਕੀ ਹੈ ਪੂਰਾ ਮਾਮਲਾ।

ਅੰਜਲੀ ਅਰੋੜਾ  ਦਾ MMS ਹੋਇਆ ਲੀਕ

ਕੰਗਨਾ ਰਣੌਤ ਦੇ ਰਿਐਲਿਟੀ ਸ਼ੋਅ ‘ਲਾਕਡ ਅੱਪ ਸੀਜ਼ਨ 1’ ਤੋਂ ਬਾਅਦ ਅੰਜਲੀ ਅਰੋੜਾ ਦਾ MMS ਵੀਡੀਓ ਲੀਕ ਹੋਇਆ ਸੀ, ਜਿਸ ਨੇ ਵਿਵਾਦ ਖੜ੍ਹਾ ਕਰ ਦਿੱਤਾ ਸੀ। ਜਿਸ ਮਗਰੋਂ ਅੰਜਲੀ ਨੂੰ ਖੂਬ ਟ੍ਰੋਲ ਕੀਤਾ ਗਿਆ। ਇਸ ਤੋਂ ਬਾਅਦ ਇੱਕ ਬਿਆਨ ਜਾਰੀ ਕਰਦੇ ਹੋਏ ਅਦਾਕਾਰਾ ਨੇ ਸਪੱਸ਼ਟ ਕੀਤਾ ਕਿ ਉਹ ਉਸਦੀ ਵੀਡੀਓ ਵਿੱਚ ਨਹੀਂ ਹੈ। ਕਿਸੇ ਨੇ ਵੀਡੀਓ ਨਾਲ ਛੇੜਛਾੜ ਕੀਤੀ ਹੈ। ਹੁਣ ਡੇਢ ਸਾਲ ਬਾਅਦ ਅੰਜਲੀ ਨੇ ਕਾਰਵਾਈ ਕਰਨ ਦਾ ਫੈਸਲਾ ਕੀਤੀ ਹੈ।

ਦਰਅਸਲ ਅਦਾਕਾਰਾ ਅੰਜਲੀ ਅਰੋੜਾ ਕੁਝ ਮਹੀਨੇ ਪਹਿਲਾਂ ਇੱਕ MMS ਕਥਿਤ ਤੌਰ ‘ਤੇ ਆਨਲਾਈਨ ਸਾਹਮਣੇ ਆਉਣ ਤੋਂ ਬਾਅਦ ਸੁਰਖੀਆਂ ਵਿੱਚ ਸੀ। ਹੁਣ ਅਭਿਨੇਤਰੀ ਨੇ ਕਈ ਮੀਡੀਆ ਅਦਾਰਿਆਂ ‘ਤੇ ਉਸ ਦੇ ਨਾਮ ‘ਤੇ ਖ਼ਬਰ ਨਸ਼ਰ ਕਰਨ ਵਾਲਿਆਂ ‘ਤੇ ਮਾਣਹਾਨੀ ਦਾ ਕੇਸ ਦਾਇਰ ਕੀਤਾ ਹੈ ਅਤੇ ਅਭਿਨੇਤਰੀ ‘ਤੇ ਉਸ ਦੀ ਅਕਸ ਨੂੰ ਖਰਾਬ ਕਰਨ ਦਾ ਇਲਜ਼ਾਮ ਲਗਾਇਆ ਹੈ।

ਅਭਿਨੇਤਰੀ ਨੂੰ ਬਦਨਾਮ ਕਰਨ ਲਈ ਬਣਾਇਆ ਵੀਡੀਓ

ਰਿਪੋਰਟਾਂ ਮੁਤਾਬਕ ਅੰਜਲੀ ਪਹਿਲਾਂ ਹੀ ਐੱਫ.ਆਈ.ਆਰ ਦਰਜ ਕਰਵਾ ਚੁੱਕੀ ਹੈ ਅਤੇ ਪੁਲਿਸ ਨੇ ਹੁਣ ਅਧਿਕਾਰਤ ਤੌਰ ‘ਤੇ ਮਾਮਲੇ ਦੀ ਜਾਂਚ ਕੀਤੀ ਹੈ। ਵਾਇਰਲ ਵੀਡੀਓ ਵਿੱਚ ਇੱਕ ਔਰਤ ਨੂੰ ਸਮਝੌਤਾ ਕਰਨ ਵਾਲੀ ਸਥਿਤੀ ਵਿੱਚ ਦਿਖਾਇਆ ਗਿਆ ਹੈ ਅਤੇ ਕਈ ਨਿਊਜ਼ ਪੋਰਟਲ ਨੇ ਦਾਅਵਾ ਕੀਤਾ ਕਿ ਉਹ ਔਰਤ ਅੰਜਲੀ ਸੀ। ਹਾਲਾਂਕਿ ਟ੍ਰੋਲਰਾਂ ਦੀ ਆਲੋਚਨਾ ਕਰਦੇ ਹੋਏ ਅਭਿਨੇਤਰੀ ਨੇ ਫਿਰ ਸਪੱਸ਼ਟ ਕੀਤਾ ਸੀ ਕਿ ਵੀਡੀਓ ਨੂੰ ਉਨ੍ਹਾਂ ਨੂੰ ਬਦਨਾਮ ਕਰਨ ਲਈ ਤਿਆਰ ਕੀਤਾ ਗਿਆ ਸੀ। ਹੁਣ ਅਦਾਕਾਰਾ ਨੇ ਇਹ ਕਦਮ ਚੁੱਕ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ।

ਇੰਸਟਾਗ੍ਰਾਮ ‘ਤੇ FIR ਦੀ ਕਾਪੀ ਕੀਤੀ ਸ਼ੇਅਰ

ਜਾਣਕਾਰੀ ਮੁਤਾਬਕ ਅੰਜਲੀ ਅਰੋੜਾ ਨੇ ਮੋਰਫਡ MMS ਲੀਕ ਮਾਮਲੇ ‘ਚ FIR ਦਰਜ ਕਰਵਾਈ ਹੈ। ਸ਼ਿਕਾਇਤ ਤੋਂ ਬਾਅਦ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਅਦਾਕਾਰਾ ਨੇ ਸਿਰਫ਼ ਐੱਫ.ਆਈ.ਆਰ. ਦਰਜ ਕਰਵਾਈ ਹੈ। ਕਿਹਾ ਜਾ ਰਿਹਾ ਹੈ ਕਿ ਉਹ ਯੂਟਿਊਬਰਜ਼ ਅਤੇ ਪਬਲਿਸ਼ਿੰਗ ਹਾਊਸਾਂ ਸਮੇਤ ਉਨ੍ਹਾਂ ਲੋਕਾਂ ਦੇ ਖਿਲਾਫ ਮਾਣਹਾਨੀ ਦਾ ਕੇਸ ਦਾਇਰ ਕਰੇਗੀ ਜਿਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਉਸ ਨੂੰ ਬਦਨਾਮ ਕੀਤਾ ਹੈ। ਉਨ੍ਹਾਂ ਇੰਸਟਾਗ੍ਰਾਮ ਪੇਜ ਨੇ ਐੱਫ.ਆਈ.ਆਰ ਦੀ ਕਾਪੀ ਆਨਲਾਈਨ ਵੀ ਸ਼ੇਅਰ ਕੀਤੀ ਹੈ।

ਸੋਸ਼ਲ ਮੀਡੀਆ ‘ਤੇ ਜ਼ਬਰਦਸਤ ਫੈਨ ਫਾਲੋਇੰਗ

12 ਮਾਰਚ 1996 ਨੂੰ ਜਨਮੀ ਅੰਜਲੀ ਦਿੱਲੀ ਦੀ ਰਹਿਣ ਵਾਲੀ ਹੈ। ਉਸ ਨੇ TikTok ਅਤੇ ਬਾਅਦ ਵਿੱਚ Reels ‘ਤੇ ਛੋਟੇ ਡਾਂਸ ਵੀਡੀਓ ਬਣਾ ਕੇ ਪ੍ਰਸਿੱਧੀ ਹਾਸਲ ਕੀਤੀ ਸੀ। ਅੰਜਲੀ ਦੀ ਸੋਸ਼ਲ ਮੀਡੀਆ ‘ਤੇ ਜ਼ਬਰਦਸਤ ਫੈਨ ਫਾਲੋਇੰਗ ਹੈ। ਅੰਜਲੀ ਕਈ ਹਿੰਦੀ ਅਤੇ ਪੰਜਾਬੀ ਮਿਊਜ਼ਿਕ ਵੀਡੀਓਜ਼ ਦਾ ਹਿੱਸਾ ਰਹਿ ਚੁੱਕੀ ਹੈ।

 

LEAVE A REPLY

Please enter your comment!
Please enter your name here