ਸੰਸਦ ’ਚ ਗਰਜੇ ਸਾਂਸਦ ਹਰਸਿਮਰਤ ਕੌਰ ਬਾਦਲ; ਡੀਏਪੀ ਦੀ ਕਾਲਾਬਾਜ਼ਾਰੀ ਦਾ ਚੁੱਕਿਆ ਮੁੱਦਾ

0
2296

ਸ਼੍ਰੋਮਣੀ ਅਕਾਲੀ ਦਲ ਦੀ ਆਗੂ ਅਤੇ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਸੰਸਦ ’ਚ ਪੰਜਾਬ ’ਚ ਡੀਏਪੀ ਯਾਨੀ ਡਾਈਐਮੋਨੀਅਮ ਫਾਸਫੇਟ ਦੀ ਘਾਟ ਦਾ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਪੰਜਾਬ ’ਚ ਡੀਏਪੀ ਦੀ ਘਾਟ ਕਾਰਨ ਕਿਸਾਨਾਂ ਦੀ ਲੁੱਟ ਹੋ ਰਹੀ ਹੈ। ਇਨ੍ਹਾਂ ਹੀ ਨਹੀਂ ਕਿਸਾਨ ਬਲੈਕ ’ਚ ਡੀਏਪੀ ਖਰੀਦਣ ਲਈ ਮਜ਼ਬੂਰ ਹੋਏ ਪਏ ਹਨ।

ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਸੰਸਦ ’ਚ ਕਿਹਾ ਕਿ 2,323 ਛਾਪੇ ਮਾਰੇ ਗਏ ਸਨ ਪਰ ਡੀਏਪੀ ਵੇਚਣ ਵਾਲਿਆਂ ਖਿਲਾਫ ਕੋਈ ਐਫਆਈਆਰ ਨਹੀਂ ਦਰਜ ਕੀਤੀ ਗਈ। ਉਨ੍ਹਾਂ ਨੇ ਸਵਾਲ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ 5.5 ਲੱਖ ਮੈਟ੍ਰਿਕ ਟਨ ਦੀ ਲੋੜ ਦੇ ਖਿਲਾਫ ਕਿੰਨੀ ਡੀਏਪੀ ਦੀ ਵੰਡ ਕੀਤੀ ਜਾ ਰਹੀ ਹੈ।

ਇਸ ਤੋਂ ਇਲਾਵਾ ਉਨ੍ਹਾਂ ਨੇ ਸਰਕਾਰ ਨੂੰ ਇਹ ਵੀ ਦੱਸਣ ਲਈ ਕਿਹਾ ਕਿ 5.5 ਲੱਖ ਮੀਟ੍ਰਿਕ ਟਨ ਦੀ ਜ਼ਰੂਰਤ ਦੇ ਮੁਕਾਬਲੇ ਕਿਸਾਨਾਂ ਨੂੰ ਕਿੰਨਾ ਡੀਏਪੀ ਅਲਾਟ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਇਹ ਵੀ ਪੁੱਛਿਆ ਕਿ ਕੀ ਸਰਕਾਰ ਨੇ ਐਨਪੀਕੇ ਖਾਦ ‘ਤੇ ਕੋਈ ਸਬਸਿਡੀ ਦੇਣ ਦਾ ਮਤਾ ਰੱਖਿਆ ਹੈ, ਜੋ ਕਿ ਡੀਏਪੀ ਨਾਲੋਂ ਮਹਿੰਗੀ ਹੈ, ਜਿਸਨੂੰ ਕਿਸਾਨਾਂ ਨੂੰ ਡੀਏਪੀ ਖਾਦ ਦੀ ਉਪਲਬਧਤਾ ਨਾ ਹੋਣ ਕਾਰਨ ਖਰੀਦਣ ਲਈ ਮਜਬੂਰ ਹੋਣਾ ਪਿਆ।

ਸੰਸਦ ਮੈਂਬਰ ਨੇ ਇਹ ਵੀ ਖੁਲਾਸਾ ਕੀਤਾ ਕਿ ਪੰਜਾਬ ’ਚ ਹਰ ਸੀਜ਼ਨ ’ਚ ਡੀਏਪੀ ਦੀ ਕਮੀ ਵੀ ਆਉਂਦੀ ਹੈ ਅਤੇ ਕਾਲਾਬਾਜ਼ਾਰੀ ਇਸ ਕਦਰ ਹੁੰਦੀ ਹੈ ਕਿ ਇੱਕ ਡੀਏਪੀ ਦੇ ਬੈਗ ਲਈ ਜਿੱਥੇ 1350 ਦਾ ਭੁਗਤਾਣ ਕੀਤਾ ਜਾਂਦਾ ਹੈ ਇਸਦੇ ਉਲਟ ਕਿਸਾਨਾਂ ਨੂੰ ਡੀਏਪੀ ਦੇ ਬੈਗ ਦੇ ਲਈ 3000 ਰੁਪਏ ਤੱਕ ਖਰਚਣੇ ਪੈਂਦੇ ਹਨ ਅਤੇ ਜਬਰਦਸਤੀ ਹੋਰ ਵਾਧੂ ਸਾਮਾਨ ਖਰੀਦਣਾ ਪੈਂਦਾ ਹੈ।

 

LEAVE A REPLY

Please enter your comment!
Please enter your name here