ਨੈਸ਼ਨਲ ਟੈਸਟਿੰਗ ਏਜੰਸੀ ਨੇ ਸੋਮਵਾਰ ਨੂੰ ਮਕਰ ਸੰਕ੍ਰਾਂਤੀ ਅਤੇ ਪੋਂਗਲ ਸਮੇਤ ਵੱਖ-ਵੱਖ ਤਿਉਹਾਰਾਂ ਕਾਰਨ 15 ਜਨਵਰੀ ਨੂੰ ਹੋਣ ਵਾਲੀ UGC-NET ਪ੍ਰੀਖਿਆ ਨੂੰ ਮੁਲਤਵੀ ਕਰ ਦਿੱਤਾ। ਐਨਟੀਏ ਦੇ ਡਾਇਰੈਕਟਰ ਰਾਜੇਸ਼ ਕੁਮਾਰ ਨੇ ਕਿਹਾ ਕਿ ਨਵੀਂ ਤਰੀਕ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ। ਇਹ ਪ੍ਰੀਖਿਆ 16 ਜਨਵਰੀ ਨੂੰ ਪਹਿਲਾਂ ਤੋਂ ਨਿਰਧਾਰਿਤ ਪ੍ਰੋਗਰਾਮ ਅਨੁਸਾਰ ਹੋਵੇਗੀ।
ਐਨਟੀਏ ਵੱਲੋਂ ਐਲਾਨੇ ਗਏ ਸ਼ਡਿਊਲ ਤਹਿਤ 15 ਜਨਵਰੀ ਨੂੰ ਜਨ ਸੰਚਾਰ ਅਤੇ ਪੱਤਰਕਾਰੀ, ਸੰਸਕ੍ਰਿਤ, ਨੇਪਾਲੀ, ਕਾਨੂੰਨ, ਜਾਪਾਨੀ, ਵੂਮੈਨ ਸਟੱਡੀਜ਼, ਮਲਿਆਲਮ, ਉਰਦੂ, ਕੋਂਕਣੀ, ਅਪਰਾਧ ਵਿਗਿਆਨ, ਲੋਕ ਸਾਹਿਤ, ਇਲੈਕਟ੍ਰਾਨਿਕ ਸਾਇੰਸ, ਵਾਤਾਵਰਨ ਵਿਗਿਆਨ ਅਤੇ ਭਾਰਤੀ ਗਿਆਨ ਪ੍ਰਣਾਲੀ ਸਮੇਤ 17 ਵਿਸ਼ਿਆਂ ਦੀ ਪ੍ਰੀਖਿਆ ਹੋਵੇਗੀ।