Online Fraud: ਸਾਈਬਰ ਧੋਖਾਧੜੀ ਤੋਂ ਬਚਣ ਦਾ ਜਾਣੋ ਆਸਾਨ ਤਰੀਕਾ

0
100436
Online Fraud: ਸਾਈਬਰ ਧੋਖਾਧੜੀ ਤੋਂ ਬਚਣ ਦਾ ਜਾਣੋ ਆਸਾਨ ਤਰੀਕਾ

Online Fraud: ਜਿਵੇ ਤੁਸੀਂ ਜਾਣਦੇ ਹੋ ਕਿ ਅੱਜਕਲ ਸਾਈਬਰ ਧੋਖਾਧੜੀ ਵੱਧ ਰਹੀ ਹੈ। ਜਿਸ ਦਾ ਹਰ ਦਿਨ ਕੋਈ ਨਾ ਕੋਈ ਸ਼ਿਕਾਰ ਹੋ ਰਿਹਾ ਹੈ। ਜਿਸ ‘ਚ ਹੈਕਰ ਪਲਕ ਝਪਕਦਿਆਂ ਹੀ ਲੋਕਾਂ ਦੇ ਬੈਂਕ ਖਾਤੇ ਖਾਲੀ ਕਰ ਦਿੰਦੇ ਹਨ।

ਦਸ ਦਈਏ ਕਿ ਹੁਣ ਸਾਈਬਰ ਧੋਖਾਧੜੀ ਨੂੰ ਰੋਕਣ ਲਈ ਸਰਕਾਰ ਨੇ ਇਕ ਸਖ਼ਤ ਕਦਮ ਚੁੱਕਿਆ ਹੈ ਅਤੇ ਇਹ ਕਦਮ ਚੁੱਕਦੇ ਹੋਏ ਗ੍ਰਹਿ ਮੰਤਰਾਲੇ ਨੇ ਲੋਕਾਂ ਨੂੰ ਰਾਹਤ ਦੇਣ ਲਈ ਇੱਕ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ। ਜਿਸ ਤੇ ਸ਼ਿਕਾਇਤ ਕਰਨ ਤੋਂ ਬਾਅਦ, ਤੁਹਾਨੂੰ ਆਪਣੇ ਨਾਲ ਹੋਈ ਧੋਖਾਧੜੀ ਬਾਰੇ ਜਾਣਕਾਰੀ ਦੇਣੀ ਪਵੇਗੀ। ਜਿਸ ਤੋਂ ਬਾਅਦ ਸਾਈਬਰ ਕ੍ਰਾਈਮ ਸੈੱਲ ਇਸ ‘ਤੇ ਕਾਰਵਾਈ ਕਰੇਗਾ ਅਤੇ ਫਿਰ ਤੁਹਾਨੂੰ ਆਪਣਾ ਪੈਸਾ ਵਾਪਿਸ ਮਿਲ ਜਾਵੇਗਾ, ਤਾਂ ਆਉ ਜਾਣਦੇ ਹਾਂ ਉਹ ਹੈਲਪਲਾਈਨ ਨੰਬਰ ਕਿਹੜਾ ਹੈ?

ਹੈਲਪਲਾਈਨ ਨੰਬਰ : 

ਦਸ ਦਈਏ ਕਿ ਜੇਕਰ ਤੁਸੀਂ ਵੀ ਪਹਿਲਾਂ ਕਿਸੇ ਤਰ੍ਹਾਂ ਦੀ ਸਾਈਬਰ ਧੋਖਾਧੜੀ ਦਾ ਸ਼ਿਕਾਰ ਹੋ ਜਾਣਦੇ ਹੋ, ਤਾਂ ਤੁਹਾਨੂੰ ਇਸ ਨੰਬਰ ਤੇ ਸੰਪਰਕ ਕਰਨਾ ਚਾਹੀਦਾ ਹੈ। ਕਿਉਂਕਿ ਕਈ ਵਾਰ ਅਸੀਂ ਅਣਜਾਣ ਲਿੰਕਾਂ ‘ਤੇ ਕਲਿੱਕ ਕਰਕੇ ਧੋਖਾਧੜੀ ਦਾ ਸ਼ਿਕਾਰ ਹੋ ਜਾਂਦੇ ਹਾਂ। ਇਸ ਤੋਂ ਇਲਾਵਾ ਹੈਕਰ UPI ਲਿੰਕ ‘ਤੇ ਕਲਿੱਕ ਕਰਕੇ ਬੈਂਕ ਖਾਤੇ ਵੀ ਹੈਕ ਕਰ ਲੈਂਦੇ ਹਨ। ਇਸ ਲਈ ਗ੍ਰਹਿ ਮੰਤਰਾਲੇ ਨੇ ਹੈਲਪਲਾਈਨ ਨੰਬਰ 1930 ਜਾਰੀ ਕੀਤਾ ਹੈ। ਇਹ ਹੈਲਪਲਾਈਨ ਨੰਬਰ ਨੈਸ਼ਨਲ ਸਾਈਬਰ ਕ੍ਰਾਈਮ ਸੈੱਲ ਨੇ ਜਾਰੀ ਕੀਤਾ ਹੈ। ਇਸ ‘ਤੇ ਤੁਹਾਨੂੰ ਆਪਣਾ ਮੋਬਾਈਲ ਨੰਬਰ, ਨਾਮ, ਵਪਾਰੀ ਦਾ ਨਾਮ ਆਦਿ ਦੀ ਜਾਣਕਾਰੀ ਦੇਣੀ ਪਵੇਗੀ।

ਦੱਸਿਆ ਜਾ ਰਿਹਾ ਹੈ ਕਿ ਜੇਕਰ ਡੈਬਿਟ ਕਾਰਡ ਜਾਂ ਕ੍ਰੈਡਿਟ ਕਾਰਡ ਰਾਹੀਂ ਧੋਖਾਧੜੀ ਹੁੰਦੀ ਹੈ, ਤਾਂ ਤੁਹਾਨੂੰ ਕਾਰਡ ਨੰਬਰ, ਲੈਣ-ਦੇਣ ਦਾ ਸਕ੍ਰੀਨ ਸ਼ਾਟ ਜਾਂ ਧੋਖਾਧੜੀ ਨਾਲ ਸਬੰਧਤ ਕੋਈ ਦਸਤਾਵੇਜ਼ ਦੇਣਾ ਹੋਵੇਗਾ। ਦਸ ਦਈਏ ਕਿ ਇਹ ਸਾਰੀ ਜਾਣਕਾਰੀ ਦੇਣ ਤੋਂ ਬਾਅਦ, ਤੁਹਾਡੇ ਫੋਨ ਅਤੇ ਈ-ਮੇਲ ਸਿਸਟਮ ‘ਚ ਇੱਕ ਲੌਗ-ਇਨ ਆਈਡੀ ਜਾਂ ਰਸੀਦ ਨੰਬਰ ਆਵੇਗਾ।

ਸ਼ਿਕਾਇਤ ਦਰਜ ਹੋਣ ਤੋਂ ਬਾਅਦ ਉਸ ‘ਤੇ ਕਾਰਵਾਈ ਸ਼ੁਰੂ ਹੋ ਜਾਂਦੀ ਹੈ। ਅਤੇ ਇਸ ਹੈਲਪਲਾਈਨ ਰਾਹੀਂ ਹੁਣ ਤੱਕ ਕਰੋੜਾਂ ਧੋਖਾਧੜੀ ਦਾ ਸ਼ਿਕਾਰ ਹੋਏ ਲੋਕਾਂ ਨੂੰ ਪੈਸੇ ਵਾਪਸ ਮਿਲ ਚੁੱਕੇ ਹਨ। ਇਸ ਨੰਬਰ ਰਹੀ ਤੁਹਾਡੇ ਤੋਂ ਬੈਂਕ ਨਾਲ ਜੁੜੀ ਕੋਈ ਵੀ ਨਿੱਜੀ ਜਾਣਕਾਰੀ ਨਹੀਂ ਮੰਗੀ ਜਾਂਦੀ ਹੈ।

ਸਾਈਬਰ ਧੋਖਾਧੜੀ ਤੋਂ ਬਚਣ ਦਾ ਤਰੀਕਾ 

  • ਤੁਹਾਨੂੰ ਕਦੇ ਵੀ ਹਰ ਖਰੀਦਦਾਰੀ ਵੈੱਬਸਾਈਟ ਨੂੰ ਆਪਣੇ ਬੈਂਕ ਖਾਤੇ ਦੇ ਵੇਰਵੇ ਨਹੀਂ ਦੇਣੇ ਚਾਹੀਦੇ। ਅਜਿਹੇ ‘ਚ ਜੇਕਰ ਤੁਸੀਂ ਆਨਲਾਈਨ ਖਰੀਦਦਾਰੀ ਕਰਨਾ ਚਾਹੁੰਦੇ ਹੋ ਤਾਂ ਵੈੱਬਸਾਈਟਾਂ ‘ਤੇ ਆਪਣੇ ਕਾਰਡ ਦਾ ਵੇਰਵਾ ਦਿਓ।
  • ਇਸ ਤੋਂ ਇਲਾਵਾ ਤੁਹਾਨੂੰ ਸਮੇਂ-ਸਮੇਂ ‘ਤੇ ਆਪਣਾ ਪਾਸਵਰਡ ਬਦਲਣਾ ਚਾਹੀਦਾ ਹੈ। ਦਸ ਦਈਏ ਕਿ ਤੁਹਾਨੂੰ ਇਸ ਲਈ ਵਿਲੱਖਣ ਪਾਸਵਰਡ ਸੈੱਟ ਕਰਨਾ ਚਾਹੀਦਾ ਹੈ। ਕਿਉਂਕਿ ਇਹ ਪਾਸਵਰਡ ਤੁਹਾਡੇ ਖਾਤੇ ਨੂੰ ਹੋਰ ਵੀ ਸੁਰੱਖਿਅਤ ਬਣਾਉਂਦਾ ਹੈ।
  • ਜੇਕਰ ਤੁਹਾਨੂੰ ਕਸਟਮਰ ਕੇਅਰ ਦੇ ਨਾਮ ‘ਤੇ ਕੋਈ ਕਾਲ ਆਉਂਦੀ ਹੈ, ਤਾਂ ਤੁਹਾਨੂੰ ਕਦੇ ਵੀ ਉਨ੍ਹਾਂ ਨੂੰ OTP, ਬੈਂਕ ਖਾਤਾ, ਡੈਬਿਟ ਕ੍ਰੈਡਿਟ ਕਾਰਡ ਆਦਿ ਦੀ ਕੋਈ ਜਾਣਕਾਰੀ ਨਹੀਂ ਦੇਣੀ ਚਾਹੀਦੀ। ਇਹ ਧੋਖਾਧੜੀ ਦੀਆਂ ਕਾਲਾਂ ਵੀ ਹੋ ਸਕਦੀਆਂ ਹਨ।
  • ਤੁਹਾਨੂੰ ਆਪਣੇ ਕਾਰਡ ਦਾ ਪਿੰਨ ਜਾਂ ਓਟੀਪੀ ਕਦੇ ਵੀ ਕਿਸੇ ਨਾਲ ਸਾਂਝਾ ਨਹੀਂ ਕਰਨਾ ਚਾਹੀਦਾ। ਕਈ ਵਾਰ ਲੋਕ ਆਪਣਾ ਪਿੰਨ ਸਾਂਝਾ ਕਰਦੇ ਹਨ ਜਿਸ ਤੋਂ ਬਾਅਦ ਉਨ੍ਹਾਂ ਨਾਲ ਧੋਖਾ ਹੋ ਜਾਂਦਾ ਹੈ।
  • ਫੋਨ ‘ਤੇ ਅਣਜਾਣ ਲਿੰਕ ਵਾਲੇ ਕਈ ਤਰ੍ਹਾਂ ਦੇ ਸੁਨੇਹੇ ਆਉਂਦੇ ਹਨ। ਤੁਹਾਨੂੰ ਉਨ੍ਹਾਂ ਲਿੰਕਾਂ ‘ਤੇ ਕਦੇ ਵੀ ਕਲਿੱਕ ਨਹੀਂ ਕਰਨਾ ਚਾਹੀਦਾ। ਇਹ ਫਿਸ਼ਿੰਗ ਲਿੰਕ ਵੀ ਹੋ ਸਕਦਾ ਹੈ।
  • ਤੁਹਾਨੂੰ ਯੂਪੀਆਈ ਐਪਾਂ ‘ਤੇ ਸਾਰੇ ਖਾਤਿਆਂ ਨੂੰ ਲਿੰਕ ਨਹੀਂ ਕਰਨਾ ਚਾਹੀਦਾ। ਤੁਸੀਂ ਸਿਰਫ਼ ਇੱਕ ਖਾਤੇ ਨੂੰ ਲਿੰਕ ਕਰੋ ਅਤੇ ਉਸ ‘ਚ ਇੱਕ ਨਿਸ਼ਚਿਤ ਰਕਮ ਰੱਖੋ। ਜੇਕਰ ਤੁਸੀਂ ਯੂਪੀਆਈ ਐਪਸ ‘ਚ ਖਾਤੇ ਦੇ ਸਾਰੇ ਵੇਰਵੇ ਦਿੰਦੇ ਹੋ ਤਾਂ ਇਸ ਨਾਲ ਧੋਖਾਧੜੀ ਦੀ ਸੰਭਾਵਨਾ ਵੱਧ ਸਕਦੀ ਹੈ।

 

LEAVE A REPLY

Please enter your comment!
Please enter your name here