ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵੀ ਸੀ ਦਾ ਵੱਡਾ ਐਲਾਨ ਕਿਹਾ ਮੁਫਤ ਕਰਾਂਗੇ ਮਿੱਟੀ ਦੀ ਪਰਖ, ਪਹਾੜਾਂ ਤੋਂ ਹੜ ਕੇ ਆਈ ਮਿੱਟੀ ਬਾਰੇ ਵੀ ਮਾਹਿਰਾਂ ਨੇ ਕੀਤਾ ਜ਼ਿਕਰ ਕਿਹਾ ਨਹੀਂ ਹੈ ਘਬਰਾਉਣ ਦੀ ਲੋੜ। ਮਿੱਟੀ ਚ ਚੰਗੇ ਗੁਣ
ਪੰਜਾਬ ਦੇ ਵਿੱਚ ਹੜ੍ਹ ਦੇ ਕਾਰਨ ਖੇਤ ਚ ਹੜ੍ਹ ਦੇ ਕਾਰਨ ਰੇਤ, ਸਿਲਟ ਅਤੇ ਕਲੇ ਹੜ੍ਹ ਕੇ ਆਈ ਹੈ। ਇਸ ਨੂੰ ਲੈ ਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਤਬੀਰ ਗੋਸਲ ਨੇ ਇੱਕ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸਤੰਬਰ 27 ਕਿਸਾਨ ਮੇਲੇ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਅਤੇ ਇਹਨਾਂ ਮੇਲਿਆਂ ਦੇ ਦੌਰਾਨ ਵਿਸ਼ੇਸ਼ ਕੈਂਪ ਰਾਹੀਂ ਕਿਸਾਨਾਂ ਦੀ ਜ਼ਮੀਨਾਂ ਦੀ ਮਿੱਟੀ ਦੀ ਪਰਖ ਕੀਤੀ ਜਾਂਦੀ ਹੈ, ਜਿਸ ਦੀ ਕੀਮਤ ਲਗਭਗ 50 ਰੁਪਏ ਹੁੰਦੀ ਹੈ ਪਰ ਅਸੀਂ ਹੜ੍ਹ ਦੇ ਮੱਦੇਨਜ਼ਰ ਇਹ ਫੈਸਲਾ ਕੀਤਾ ਹੈ ਕਿ ਇਹ ਮਿੱਟੀ ਦੀ ਜਾਂਚ (Soil testing) ਪੂਰੀ ਤਰ੍ਹਾਂ ਮੁਫਤ ਕੀਤੀ ਜਾਵੇਗੀ। ਕਿਸਾਨ ਆਪਣੇ ਖੇਤ ਤੋਂ ਮਿੱਟੀ ਲਿਆ ਕੇ ਉਸ ਦੀ ਪਰਖ ਜਰੂਰ ਕਰਵਾ ਸਕਦੇ ਹਨ। ਉਹਨਾਂ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਹਮੇਸ਼ਾ ਹੀ ਕਿਸਾਨਾਂ ਦੇ ਨਾਲ ਖੜੀ ਹੈ ਅਤੇ ਖੜੀ ਰਹੇਗੀ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਉਮੀਦ ਵਿਗਿਆਨ ਦੇ ਮੁਖੀ ਡਾਕਟਰ ਰਾਜੇਸ਼ ਸਿੱਕਾ ਨੇ ਕਿਹਾ ਕਿ ਇਹ ਮਿੱਟੀ ਚਾਰ ਧਾਤਾਂ ਦੇ ਨਾਲ ਬਣੀ ਹੈ ਜਿਸ ਦੇ ਵਿੱਚ ਸੈਂਡ ਭਾਵ ਰੇਤਾ ਸਿਲਟ ਲਾਲ ਮਿੱਟੀ ਅਤੇ ਕਲੇ ਚਿਕਣੀ ਮਿੱਟੀ ਅਤੇ ਨਾਲ ਹੀ ਔਰਗੈਨਿਕ ਤੱਤ ਹਨ। ਉਹਨਾਂ ਕਿਹਾ ਕਿ ਜਦੋਂ ਹੜ ਆਉਂਦੇ ਹਨ ਤਾਂ ਇਹ ਮਿੱਟੀ ਪਹਾੜਾਂ ਤੋਂ ਮੈਦਾਨੀ ਇਲਾਕਿਆਂ ਦੇ ਵਿੱਚ ਪਾਣੀ ਰਾਹੀਂ ਆਉਂਦੀ ਹੈ। ਡਾਕਟਰ ਸਿੱਕਾ ਦੇ ਮੁਤਾਬਿਕ ਦਸਿਆ ਕੇ ਕਲੇ ਅਤੇ ਸਿਲਟ ਆਖਰ ਦੇ ਵਿੱਚ ਜਾ ਕੇ ਸੈਟ ਹੁੰਦੀ ਹੈ ਇਹ ਵੀ ਦਿਖਾ। ਉਨ੍ਹਾਂ ਕਿਹਾ ਕਿ ਪਹਾੜਾ ਤੋਂ ਆਈ ਮਿੱਟੀ ਦੇ ਵਿੱਚ ਪੋਟੈਸ਼ੀਅਮ ਅਤੇ ਨਾਈਟ੍ਰੋਜਨ ਦੀ ਵਧੇਰੇ ਮਾਤਰਾ ਹੁੰਦੀ ਹੈ।
ਉਨ੍ਹਾਂ ਕਿਹਾ ਕਿ ਜੇਕਰ ਕਿਸੇ ਜ਼ਮੀਨ ਦੇ ਵਿੱਚ ਅਜਿਹੇ ਤੱਤ ਆ ਜਾਂਦੇ ਹਨ ਤਾਂ ਤੁਸੀਂ ਹਰੀਆਂ ਖਾਦਾਂ ਇਸ ਦੇ ਬਾਵਜੂਦ ਵੀ ਜਰੂਰ ਪਾਉਣੀਆਂ ਹਨ ਭਾਵੇਂ ਉਹ ਰੂੜੀ ਦੀ ਖਾਦ ਹੈ ਜਾਂ ਫਿਰ ਕੋਈ ਹੋਰ ਥਾਂ ਹੈ ਉਸਦਾ ਇਸਤੇਮਾਲ ਕਰਨ ਦੀ ਲੋੜ ਹੈ। ਇਸ ਮਿੱਟੀ ਦੇ ਨਾਲ ਕੋਈ ਨੁਕਸਾਨ ਵੀ ਹੁੰਦਾ ਹੈ ਤਾਂ ਅਜਿਹੀ ਖਾਦਾ ਅਤੇ ਤੱਤ ਪਾਉਣ ਦੇ ਨਾਲ ਇਸ ਦਾ ਜ਼ਮੀਨ ਚੰਗਾ ਹੀ ਪ੍ਰਭਾਵ ਪਵੇਗਾ।