ਸੰਗਰੂਰ ਵਿੱਚ ਸਿਕਿਓਰਟੀ ਗਾਰਡ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਦੀਵਾਲੀ ਤੋਂ ਅਗਲੇ ਦਿਨ ਹੀ ਇੱਥੇ ਰਹਿਣ ਵਾਲੇ ਪਰਿਵਾਰ ਦੀਆਂ ਖੁਸ਼ੀਆਂ ਮਾਤਮ ਵਿੱਚ ਬਦਲ ਗਈਆਂ।
ਜਾਣਕਾਰੀ ਮੁਤਾਬਕ ਰਾਕੇਸ਼ ਕੁਮਾਰ ਨਾਂਅ ਦਾ ਵਿਅਕਤੀ ਘਰੋਂ ਸਿਕਿਊਰਟੀ ਗਾਰਡ ਦੀ ਡਿਊਟੀ ਕਰਨ ਲਈ ਡਿਊਟੀ ‘ਤੇ ਗਿਆ ਸੀ, ਪਰ ਉਹ ਵਾਪਸ ਨਹੀਂ ਪਰਤਿਆ। ਸੰਗਰੂਰ ਵਿੱਚ ਰਾਕੇਸ਼ ਕੁਮਾਰ PGI ਸੈਟੇਲਾਈਟ ਸੈਂਟਰ ਵਿੱਚ 2016 ਤੋਂ ਕੰਟਰੈਕਟ ਤੌਰ ‘ਤੇ ਸਿਕਿਓਰਟੀ ਗਾਰਡ ਦੀ ਨੌਕਰੀ ਕਰਦਾ ਸੀ, ਜਿਸ ਦੀ ਡਿਊਟੀ ਦੌਰਾਨ ਸਵੇਰੇ ਹਾਰਟ ਅਟੈਕ ਨਾਲ ਮੌਤ ਹੋ ਗਈ।
ਰਾਕੇਸ਼ ਪਰਿਵਾਰ ਵਿਚ ਪਤਨੀ ਅਤੇ ਇਕ ਪੁੱਤਰ ਅਤੇ ਧੀ ਨੂੰ ਪਿੱਛੇ ਛੱਡ ਗਿਆ। ਪਰਿਵਾਰ ਵਾਲਿਆਂ ਨੇ ਪਤਨੀ ਨੂੰ ਨੌਕਰੀ ਅਤੇ ਵਿੱਤੀ ਸਹਾਇਤਾ ਦੇਣ ਦੀ ਮੰਗ ਕੀਤੀ ਹੈ।