125 ਫੁੱਟ ਉੱਚੇ ਰਾਵਣ ਨੂੰ ਬਣਾਉਣ ਦੀਆਂ ਤਿਆਰੀਆਂ ਜ਼ੋਰਾਂ ਉੱਤੇ , ਬਦੀ ‘ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ ਦੁਸਹਿਰੇ ਦਾ ਤਿਉਹਾਰ

0
2077

2 ਅਕਤੂਬਰ ਨੂੰ ਦੁਸ਼ਹਿਰੇ ਦਾ ਪਵਿੱਤਰ ਤਿਉਹਾਰ ਦੇਸ਼ ਭਰ ‘ਚ ਬੜੇ ਹੀ ਧੂਮਧਾਮ ਨਾਲ ਮਨਾਇਆ ਜਾਵੇਗਾ, ਜਿਸ ਨੂੰ ਲੈ ਕੇ ਪਹਿਲਾਂ ਤੋਂ ਹੀ ਤਿਆਰੀਆਂ ਮੁਕੰਮਲ ਕੀਤੀਆਂ ਜਾ ਰਹੀਆਂ ਹਨ, ਹਾਲਾਂਕਿ ਕੁਝ ਦਿਨ ਪਹਿਲਾਂ ਰਾਮਲੀਲਾ ਹੁੰਦੀ ਹੈ ,ਜਿਸ ਨੂੰ ਨਾਟਕੀ ਰੂਪ ਦੇ ਵਿੱਚ ਵਿਖਾਇਆ ਜਾਂਦਾ ਹੈ ਅਤੇ ਇਸ ਤੋਂ ਬਾਅਦ ਰਾਵਣ ਦਹਨ ਕੀਤਾ ਜਾਂਦਾ ਹੈ।

ਦੁਸਹਿਰੇ ਦੇ ਤਿਉਹਾਰ ਤੋਂ ਪਹਿਲਾਂ ਪੂਰੇ ਦੇਸ਼ ਵਿੱਚ ਰੌਣਕਾਂ ਵੇਖਣ ਨੂੰ ਮਿਲ ਰਹੀਆਂ ਹਨ। ਪੂਰੇ ਦੇਸ਼ ਅਤੇ ਵਿਦੇਸ਼ਾਂ ਵਿੱਚ ਦੋ ਅਕਤੂਬਰ ਨੂੰ ਰਾਵਣ , ਕੁੰਭਕਰਨ ,ਮੇਘਨਾਥ ਦੇ ਪੁਤਲੇ ਅਗਨ ਭੇਟ ਕੀਤੇ ਜਾਣਗੇ। ਦੁਸਹਿਰੇ ਦਾ ਤਿਉਹਾਰ ਬੁਰਾਈ ਉੱਤੇ ਅਛਾਈ ਦੀ ਜਿੱਤ ਦਾ ਪ੍ਰਤੀਕ ਮੰਨਿਆ ਗਿਆ। ਇਸ ਤਿਉਹਾਰ ਤੋਂ ਪਹਿਲਾਂ ਪੂਰੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਕਈ-ਕਈ ਫੁੱਟ ਲੰਬੇ ਰਾਵਣ ਦੇ ਪੁਤਲੇ ਤਿਆਰ ਕੀਤੇ ਜਾ ਰਹੇ ਹਨ।

ਲੁਧਿਆਣਾ ਦੇ ਦਰੇਸੀ ਮੈਦਾਨ ‘ਚ ਪਿਛਲੇ 100 ਸਾਲ ਤੋਂ ਵੀ ਉੱਪਰ ਰਾਵਣ , ਮੇਘਨਾਥ, ਕੁੰਭਕਰਨ ਦੇ ਪੁਤਲੇ ਹਰ ਸਾਲ ਦੁਸਹਿਰੇ ਮੇਲੇ ‘ਤੇ ਅਗਨ ਭੇਟ ਕੀਤੇ ਜਾਂਦੇ ਹਨ। ਇਸ ਵਾਰ ਲੁਧਿਆਣੇ ਦੇ ਦਰੇਸੀ ਮੈਦਾਨ ਵਿੱਚ 125 ਫੁੱਟ ਦੇ ਕਰੀਬ ਰਾਵਣ ਦਾ ਪੁਤਲਾ ਤਿਆਰ ਕੀਤਾ ਗਿਆ। ਇਸ ਦੇ ਨਾਲ ਹੀ ਕੁੰਭਕਰਨ ,ਮੇਘਨਾਥ ਦੇ ਪੁਤਲੇ ਵੀ ਤਿਆਰ ਕੀਤੇ ਜਾ ਰਹੇ ਹਨ।

ਪੁਤਲੇ ਤਿਆਰ ਕਰਨ ਵਾਲੀਆ ਟੀਮਾਂ ਉੱਤਰ ਪ੍ਰਦੇਸ਼ ਤੋਂ ਖਾਸ ਕਰ 45 ਦਿਨ ਪਹਿਲਾਂ ਲੁਧਿਆਣੇ ਆ ਜਾਂਦੀਆਂ ਹਨ। ਪੁਤਲੇ ਤਿਆਰ ਕਰਨ ਵਾਲੀ ਇਸ ਟੀਮ ਦੀ ਖ਼ਾਸ ਗੱਲ ਇਹ ਹੈ ਕਿ ਇਹਨਾਂ ਟੀਮਾਂ ਦੇ ਵਿੱਚ ਮੁਸਲਿਮ , ਹਿੰਦੂ ,ਬ੍ਰਾਹਮਣ ਭਾਈਚਾਰੇ ਦੇ ਨਾਲ ਸੰਬੰਧਿਤ ਸਾਰੇ ਕਾਰੀਗਰ ਇਹਨਾਂ ਪੁਤਲਿਆਂ ਨੂੰ ਇਕੱਠੇ ਇੱਕੋ ਮੈਦਾਨ ਦੇ ਵਿੱਚ ਤਿਆਰ ਕਰਦੇ ਹਨ।

 

LEAVE A REPLY

Please enter your comment!
Please enter your name here