PSEB ਦੇ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਅਹਿਮ ਅਪਡੇਟ, ਬੋਰਡ ਵੱਲੋਂ ਆਖਰੀ ਮੌਕਾ

0
100070
PSEB ਦੇ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਅਹਿਮ ਅਪਡੇਟ, ਬੋਰਡ ਵੱਲੋਂ ਆਖਰੀ ਮੌਕਾ

 

Important update for 9th to 12th class students of PSEB: ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿਦਿਆਰਥੀਆਂ ਦੇ ਲਈ ਅਹਿਮ ਖਬਰ ਸਾਹਮਣੇ ਆਈ ਹੈ। ਬੋਰਡ ਵੱਲੋਂ 9ਵੀਂ ਤੋਂ 12ਵੀਂ ਜਮਾਤ ਦੀ ਆਨਲਾਈਨ ਰਜਿਸਟ੍ਰੇਸ਼ਨ ਨੂੰ ਲੈ ਕੇ ਵੱਡੀ ਅਪਡੇਟ ਸਾਂਝੀ ਕੀਤੀ ਹੈ।

ਵਿਦਿਆਰਥੀਆਂ ਲਈ ਇੱਕ ਆਖਰੀ ਮੌਕਾ

ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਸਮੂਹ ਸਕੂਲ ਮੁਖੀਆਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਸੈਸ਼ਨ 2023-24 ਲਈ 9ਵੀਂ ਤੋਂ 12ਵੀਂ ਜਮਾਤ ਦੀ ਆਨਲਾਈਨ ਰਜਿਸਟ੍ਰੇਸ਼ਨ ਕਰਨ ਤੋਂ ਵਾਂਝੇ ਰਹਿ ਗਏ ਵਿਦਿਆਰਥੀਆਂ ਦੇ ਭਵਿੱਖ ਨੂੰ ਮੁੱਖ ਰੱਖਦੇ ਹੋਏ ਇਕ ਆਖਰੀ ਮੌਕਾ ਦਿੱਤਾ ਗਿਆ ਹੈ।

ਆਨਲਾਈਨ ਪੋਰਟਲ ਮੁੜ ਸਕੂਲ ਪੱਧਰ ’ਤੇ ਚਾਲੂ ਕੀਤਾ

ਇਸ ਮੁਤਾਬਕ ਰਜਿਸਟਰਡ ਕਰਨ ਲਈ ਆਨਲਾਈਨ ਪੋਰਟਲ ਮੁੜ ਸਕੂਲ ਪੱਧਰ ’ਤੇ ਚਾਲੂ ਕੀਤਾ ਜਾ ਰਿਹਾ ਹੈ। ਇਸ ਆਨਲਾਈਨ ਪੋਰਟਲ ‘ਚ ਸਕੂਲ ਪੱਧਰ ’ਤੇ ਹੀ ਬਣਦੀ ਫ਼ੀਸ 5000 ਰੁਪਏ ਪ੍ਰਤੀ ਵਿਦਿਆਰਥੀ ਜੁਰਮਾਨਾ ਸਕੂਲ ਨੂੰ ਲਗਾਇਆ ਗਿਆ ਹੈ । ਸਕੂਲ ਨੂੰ ਹੁਣ 17 ਨਵੰਬਰ ਤੋਂ 24 ਨਵੰਬਰ ਤੱਕ ਦਾ ਸਮਾਂ ਦਿੱਤਾ ਗਿਆ ਹੈ।

ਆਨਲਾਈਨ ਰਜਿਸ਼ਟ੍ਰੇਸ਼ਨ ਕਰਦੇ ਸਮੇਂ ਜੇਕਰ ਕਿਸੇ ਵਿਦਿਆਰਥੀ ਦੀ ਐਂਟਰੀ ਕਿਸੇ ਵੀ ਕਾਰਨ ਕਰਕੇ ਫਿਰ ਵੀ ਕਰਨ ਤੋਂ ਰਹਿ ਜਾਂਦੀ ਹੈ ਤਾਂ ਉਸ ਦੀ ਨਿਰੋਲ ਜ਼ਿੰਮੇਵਾਰੀ ਸਬੰਧਿਤ ਸਕੂਲ ਮੁਖੀ ਜਾਂ ਕਰਮਚਾਰੀ ਦੀ ਹੀ ਹੋਵੇਗੀ, ਕਿਉਂਕਿ ਅਜਿਹੇ ਵਿਦਿਆਰਥੀ ਨੂੰ ਰਿਵਾਈਜ਼ਡ ਸ਼ਡਿਊਲ ਤੋਂ ਬਾਅਦ ਆਨਲਾਈਨ ਐਂਟਰੀ ਕਰਨ ਦਾ ਕੋਈ ਹੋਰ ਮੌਕਾ ਨਹੀਂ ਦਿੱਤਾ ਜਾਵੇਗਾ। ਸੋ ਜੋ ਵਿਦਿਆਰਥੀ ਰਹਿ ਗਏ ਸੀ ਉਹ ਇਸ ਮੌਕਾ ਦਾ ਜਲਦੀ ਹੀ ਲਾਭ ਉਠਾ ਲੈਣ।

 

LEAVE A REPLY

Please enter your comment!
Please enter your name here