ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ‘ਚ ਪੰਜਾਬ ਦੇ ਅੰਮ੍ਰਿਤਸਰ ਵਿੱਚ ਪੁਲਿਸ ਨੇ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਹਚਾਣ ਅੰਮ੍ਰਿਤਸਰ ਦੇ ਧਾਰੀਵਾਲ ਵਾਸੀ ਗੁਰਪ੍ਰੀਤ ਸਿੰਘ ਉਰਫ਼ ਗੋਪੀ ਫੌਜੀ ਅਤੇ ਉਸਦੇ ਸਾਥੀ ਸਾਹਿਲ ਮਸੀਹ ਉਰਫ਼ ਸ਼ੈਲੀ ਵਜੋਂ ਹੋਈ ਹੈ। ਉਨ੍ਹਾਂ ਕੋਲੋਂ 2 ਮੋਬਾਈਲ ਫ਼ੋਨ ਵੀ ਬਰਾਮਦ ਕੀਤੇ ਗਏ ਹਨ। DGP ਗੌਰਵ ਯਾਦਵ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਭਾਰਤੀ ਫੌਜ ‘ਚ ਨੌਕਰੀ ਕਰ ਰਿਹਾ ਹੈ ਅਤੇ ਉਸ ਦੀ ਤੈਨਾਤੀ ਜੰਮੂ ਵਿੱਚ ਹੋਈ ਹੋਈ ਹੈ। ਉਹ ਪਾਕਿਸਤਾਨ ਵਿੱਚ ਬੈਠੇ ISI ਏਜੰਟ ਰਾਣਾ ਜਾਵੇਦ ਨਾਲ ਸੰਪਰਕ ਵਿੱਚ ਸੀ। ਸਾਨੂੰ ਸ਼ੱਕ ਹੈ ਕਿ ਗੁਰਪ੍ਰੀਤ ਨੇ ਪੈਨ ਡ੍ਰਾਈਵ ਰਾਹੀਂ ਗੁਪਤ ਜਾਣਕਾਰੀਆਂ ਪਾਕਿਸਤਾਨ ਭੇਜੀਆਂ ਹਨ।
SSP ਵੱਲੋਂ ਮੁਲਜ਼ਮਾਂ ‘ਤੇ ਤਿੰਨ ਮਹੱਤਵਪੂਰਨ ਗੱਲਾਂ…
1. ਫੌਜ ਦੀ ਖੁਫੀਆ ਜਾਣਕਾਰੀ ਲੀਕ ਕੀਤੀ: ਅੰਮ੍ਰਿਤਸਰ ਦੇ SSP ਮਨਿੰਦਰ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਉਰਫ਼ ਗੋਪੀ ਫੌਜੀ 2016 ਵਿੱਚ ਭਾਰਤੀ ਫੌਜ ਵਿੱਚ ਭਰਤੀ ਹੋਇਆ ਸੀ।
ਸਾਨੂੰ ਸ਼ੱਕ ਹੈ ਕਿ ਉਸ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਦਿਆਂ ਫੌਜ ਦੀ ਖੁਫੀਆ ਜਾਣਕਾਰੀ ਇਕੱਠੀ ਕੀਤੀ ਅਤੇ ਪੈਨ ਡ੍ਰਾਈਵ ਤੇ ਡਿਸਕ ਰਾਹੀਂ ਪਾਕਿਸਤਾਨ ਵਿੱਚ ਬੈਠੇ ISI ਏਜੰਟਾਂ ਨੂੰ ਲੀਕ ਕਰ ਦਿੱਤੀ।
ਦੋਸਤਾਂ ਅਤੇ ਰਿਸ਼ਤੇਦਾਰਾਂ ਦੇ ਅਕਾਊਂਟਾਂ ਵਿੱਚ ਮੰਗਵਾਉਂਦਾ ਸੀ ਪੈਸੇ:
SSP ਮਨਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਧਾਰੀਵਾਲ ਦਾ ਇਕ ਨਸ਼ਾ ਤਸਕਰ, ਜੋ ਦੁਬਈ ‘ਚ ਆਧਾਰਿਤ ਹੈ ਅਤੇ ਜਿਸਦਾ ਨਾਮ ਅਰਜੁਨ ਹੈ, ਉਸ ਨੇ 5 ਮਹੀਨੇ ਪਹਿਲਾਂ ਗੁਰਪ੍ਰੀਤ ਦੀ ISI ਏਜੰਟਾਂ ਨਾਲ ਮੁਲਾਕਾਤ ਕਰਵਾਈ ਸੀ।
ਉਸ ਸਮੇਂ ਤੋਂ ਗੁਰਪ੍ਰੀਤ ਪਹਿਲਾਂ ਤੋਂ ਨਿਰਧਾਰਤ ਸਥਾਨਾਂ ਰਾਹੀਂ ISI ਨੂੰ ਭਾਰਤੀ ਫੌਜ ਦੀ ਸੰਵੇਦਨਸ਼ੀਲ ਜਾਣਕਾਰੀ ਭੇਜਣ ਲੱਗ ਪਿਆ। ਇਸ ਦੇ ਬਦਲੇ ਵਿੱਚ ਉਸਨੂੰ ਪੈਸੇ ਮਿਲਦੇ ਸਨ। ਇਹ ਪੈਸੇ ਲੈਣ ਲਈ ਉਹ ਆਪਣੇ ਦੋਸਤਾਂ, ਰਿਸ਼ਤੇਦਾਰਾਂ ਅਤੇ ਵਿਦੇਸ਼ ਵੱਸਦੇ ਜਾਣਕਾਰਾਂ ਦੇ ਬੈਂਕ ਅਕਾਊਂਟਾਂ ਦੀ ਵਰਤੋਂ ਕਰਦਾ ਸੀ।
ਅੰਮ੍ਰਿਤਸਰ ਦੇ ਲੋਪੋਕੇ ਥਾਣੇ ‘ਚ ਦਰਜ ਹੋਈ FIR:
SSP ਮਨਿੰਦਰ ਸਿੰਘ ਨੇ ਦੱਸਿਆ ਕਿ ਅੰਮ੍ਰਿਤਸਰ ਗ੍ਰਾਮੀਣ ਦੇ ਲੋਪੋਕੇ ਪੁਲਿਸ ਥਾਣੇ ਵਿੱਚ ਗੁਰਪ੍ਰੀਤ ਅਤੇ ਸਾਹਿਲ ਖ਼ਿਲਾਫ਼ ਅਧਿਕਾਰਿਕ ਰਾਜ ਭੇਦੀ ਐਕਟ (Official Secrets Act) ਦੀ ਧਾਰਾ 3, 5 ਅਤੇ 9 ਅਤੇ ਭਾਰਤੀ ਦੰਡ ਸੰਹਿਤਾ (BNS) ਦੀ ਧਾਰਾ 3(5) ਅਧੀਨ ਕੇਸ ਦਰਜ ਕੀਤਾ ਗਿਆ ਹੈ।
ਜਾਸੂਸੀ ਦੇ ਸ਼ੱਕ ‘ਚ ਹੁਣ ਤੱਕ 10 ਲੋਕ ਹੋਏ ਕਾਬੂ
ਪੰਜਾਬ ਪੁਲਿਸ ਅਤੇ ਖੁਫੀਆ ਏਜੰਸੀਆਂ ਨੇ ਪਿਛਲੇ ਇੱਕ ਮਹੀਨੇ ਦੌਰਾਨ ਪੰਜਾਬ ‘ਚੋਂ 10 ਲੋਕਾਂ ਨੂੰ ਜਾਸੂਸੀ ਦੇ ਸ਼ੱਕ ‘ਚ ਗ੍ਰਿਫ਼ਤਾਰ ਕੀਤਾ ਹੈ। ਇਹ ਸਾਰੇ ਮੁਲਜ਼ਮ ਪਾਕਿਸਤਾਨੀ ਏਜੰਟਾਂ ਨਾਲ ਲਗਾਤਾਰ ਸੰਪਰਕ ਵਿੱਚ ਸਨ। ਪਾਕਿਸਤਾਨ ਵਿੱਚ ਕੀਤੀਆਂ ਗਈਆਂ ਲਗਾਤਾਰ ਕਾਲਾਂ ਤੋਂ ਬਾਅਦ ਖੁਫੀਆ ਏਜੰਸੀਆਂ ਅਤੇ ਪੰਜਾਬ ਪੁਲਿਸ ਨੂੰ ਇਨ੍ਹਾਂ ਉੱਤੇ ਸ਼ੱਕ ਹੋਇਆ।
amoxicillin over the counter – https://combamoxi.com/ buy amoxil online cheap