Rajindra Hospital ਨੇ ਖੋਲ੍ਹੀ ਮਾਨ ਸਰਕਾਰ ਦੀ ਪੋਲ, ਢਾਈ ਘੰਟੇ ਰਹੀ ਬੱਤੀ ਗੁੱਲ, ਮੋਬਾਈਲ ਦੀ ਰੌਸ਼ਨੀ ‘ਚ ਕਰਵਾਈ ਡਿਲੀਵਰੀ

1
61
Rajindra Hospital ਨੇ ਖੋਲ੍ਹੀ ਮਾਨ ਸਰਕਾਰ ਦੀ ਪੋਲ, ਢਾਈ ਘੰਟੇ ਰਹੀ ਬੱਤੀ ਗੁੱਲ, ਮੋਬਾਈਲ ਦੀ ਰੌਸ਼ਨੀ 'ਚ ਕਰਵਾਈ ਡਿਲੀਵਰੀ
Spread the love

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਵਿੱਚ ਸਿਹਤ ਸਹੂਲਤਾਂ ਅਤੇ ਬਿਜਲੀ ਸਰਪਲੱਸ ਨੂੰ ਲੈ ਕੇ ਸਮੇਂ-ਸਮੇਂ ‘ਤੇ ਕਈ ਦਾਅਵੇ ਕੀਤੇ ਜਾਂਦੇ ਹਨ, ਪਰ ਇਨ੍ਹਾਂ ਦਾਅਵਿਆਂ ਦੀ ਸ਼ਰੇਆਮ ਪੋਲ ਇੱਕ ਤਸਵੀਰ ਨੇ ਖੋਲ੍ਹ ਕੇ ਰੱਖ ਦਿੱਤੀ ਹੈ। ਤਸਵੀਰ ਮਾਲਵੇ ਦੇ ਸਭ ਤੋਂ ਵੱਡੇ ਰਾਜਿੰਦਰਾ ਹਸਪਤਾਲ ਪਟਿਆਲਾ ਦੀ ਹੈ, ਜਿਥੇ ਲਗਭਗ ਢਾਈ ਘੰਟੇ ਤੱਕ ਕੱਟ ਲੱਗਿਆ, ਜਿਸ ਕਾਰਨ ਮਜ਼ਬੂਰੀਵੱਸ ਡਾਕਟਰਾਂ ਨੇ ਇੱਕ ਔਰਤ ਦੀ ਡਿਲੀਵਰੀ ਮੋਬਾਈਲ ਦੀ ਟਾਰਚ ਦੀ ਰੌਸ਼ਨੀ ਵਿੱਚ ਕੀਤੀ।

ਘਟਨਾ ਸ਼ਨੀਵਾਰ ਸ਼ਾਮ ਦੀ ਦੱਸੀ ਜਾ ਰਹੀ ਹੈ, ਜਿਸ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਵੀ ਖੂਬ ਵਾਇਰਲ ਹੋਈ। ਦੱਸਿਆ ਜਾ ਰਿਹਾ ਹੈ ਕਿ ਕੱਟ ਰਾਤ ਕਰੀਬ 8 ਵਜੇ ਦੇ ਲਗਭਗ ਲੱਗਿਆ, ਜਿਸ ਬਾਰੇ ਪੀ.ਡਬਲਯੂ.ਡੀ.ਬੀ.ਐਂਡ.ਆਰ. ਅਤੇ ਪਾਵਰਕਾਮ ਦੇ ਇਲੈਕਟ੍ਰਿਕ ਵਿੰਗ ਦੇ ਇੰਜੀਨੀਅਰਾਂ/ਕਰਮਚਾਰੀਆਂ ਨੂੰ ਕਟੌਤੀ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਢਾਈ ਘੰਟੇ ਦਾ ਸਮਾਂ ਲੱਗਾ।

ਬਿਜਲੀ ਜਾਣ ਪਿੱਛੋਂ ਰਾਜਿੰਦਰਾ ਹਸਪਤਾਲ ਵਿੱਚ ਪੂਰੀ ਤਰ੍ਹਾਂ ਹਨ੍ਹੇਰਾ ਛਾ ਗਿਆ, ਜਿਸ ਕਾਰਨ ਮਰੀਜ਼ਾਂ ਅਤੇ ਉਨ੍ਹਾਂ ਨਾਲ ਆਏ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਹਸਪਤਾਲ ਦੇ ਲਗਭਗ 25 ਵਾਰਡਾਂ ਵਿੱਚ ਹਨੇਰਾ ਛਾ ਗਿਆ ਸੀ। ਭਾਵੇਂ ਜਨਰੇਟਰ ਦੀ ਮਦਦ ਨਾਲ ਐਮਰਜੈਂਸੀ ਵਾਰਡ ਵਿੱਚ ਟੈਸਟਿੰਗ ਲਈ ਬਿਜਲੀ ਉਪਲਬਧ ਕਰਵਾਈ ਗਈ ਸੀ ਪਰ ਹੋਰ ਵਾਰਡਾਂ ਵਿੱਚ ਬਿਜਲੀ ਪੂਰੀ ਤਰ੍ਹਾਂ ਖ਼ਰਾਬ ਰਹੀ।

 

1 COMMENT

  1. I loved as much as you’ll receive carried out right here. The sketch is attractive, your authored material stylish. nonetheless, you command get bought an nervousness over that you wish be delivering the following. unwell unquestionably come more formerly again as exactly the same nearly a lot often inside case you shield this hike.

LEAVE A REPLY

Please enter your comment!
Please enter your name here