ਕਪੂਰਥਲਾ ਦੀ ਸਰਬਜੀਤ ਕੌਰ ਪਾਕਿਸਤਾਨ ‘ਚ ਗਾਇਬ, ਨਾਮ ਬਦਲ ਕੀਤਾ ਨਿਕਾਹ! ਹੈਰਾਨ ਕਰਨ ਵਾਲਾ ਖੁਲਾਸਾ

0
30004
ਕਪੂਰਥਲਾ ਦੀ ਸਰਬਜੀਤ ਕੌਰ ਪਾਕਿਸਤਾਨ 'ਚ ਗਾਇਬ, ਨਾਮ ਬਦਲ ਕੀਤਾ ਨਿਕਾਹ! ਹੈਰਾਨ ਕਰਨ ਵਾਲਾ ਖੁਲਾਸਾ

 


ਪਾਕਿਸਤਾਨ ਦਰਸ਼ਨ ਲਈ ਗਏ ਭਾਰਤੀ ਸਿੱਖ ਭਗਤਾਂ ਦੇ ਜੱਥੇ ਵਿੱਚੋਂ ਕਪੂਰਥਲਾ ਦੀ ਮਹਿਲਾ ਸਰਬਜੀਤ ਕੌਰ ਦੀ ਗੈਰਮੌਜੂਦਗੀ ਦਾ ਮਾਮਲਾ ਹੁਣ ਸਪਸ਼ਟ ਹੋ ਗਿਆ ਹੈ। ਸ਼ੁਰੂਆਤੀ ਤੌਰ ‘ਤੇ ਸਰਬਜੀਤ ਦੇ ਗੁੰਮ ਹੋਣ ਦੀ ਸੂਚਨਾ ਮਿਲੀ ਸੀ, ਪਰ ਜਾਂਚ ਵਿੱਚ ਪਤਾ ਲੱਗਾ ਕਿ ਉਹ ਹੁਣ ਗੁੰਮ ਨਹੀਂ, ਸਗੋਂ ਪਾਕਿਸਤਾਨ ਵਿੱਚ ਆਪਣੇ ਨਾਮ ਨੂੰ ਬਦਲ ਕੇ ਨੂਰ ਹੁਸੈਨ ਦੇ ਨਾਮ ਨਾਲ ਨਿਕਾਹ ਕਰ ਚੁੱਕੀ ਹੈ।ਸਰਬਜੀਤ ਕੌਰ 1,932 ਸਿੱਖ ਸੰਗਤ ਦੇ ਨਾਲ 4 ਨਵੰਬਰ ਨੂੰ ਅਟਾਰੀ ਬਾਰਡਰ ਤੋਂ ਪਾਕਿਸਤਾਨ ਗਈ ਸੀ। ਪਰ ਵਾਪਸੀ ਦੇ ਜੱਥੇ ਵਿੱਚ ਸ਼ਾਮਿਲ ਨਹੀਂ ਸਨ। ਜਾਂਚ ਦੌਰਾਨ ਉਹਨਾਂ ਦੇ ਇਮੀਗ੍ਰੇਸ਼ਨ ਫਾਰਮ ਵਿੱਚ ਕੌਮੀਅਤ ਅਤੇ ਪਾਸਪੋਰਟ ਨੰਬਰ ਖਾਲੀ ਹੋਣ ਕਾਰਨ ਸ਼ੱਕ ਵੱਧ ਗਿਆ ਸੀ। ਇਸੀ ਆਧਾਰ ਤੇ ਭਾਰਤੀ ਏਜੰਸੀਆਂ ਨੇ ਪਾਕਿਸਤਾਨ ਦੇ ਅਧਿਕਾਰੀਆਂ ਨਾਲ ਸੰਪਰਕ ਕਰਕੇ ਜਾਂਚ ਸ਼ੁਰੂ ਕੀਤੀ। ਹੁਣ ਸਾਹਮਣੇ ਆਈ ਜਾਣਕਾਰੀ ਦੇ ਅਨੁਸਾਰ, ਸਰਬਜੀਤ ਨੇ ਪਾਕਿਸਤਾਨ ਵਿੱਚ ਨਿਕਾਹ ਕਰ ਲਿਆ ਹੈ।

ਮਹਿਲਾ ਦੀ ਪਛਾਣ ਸਰਬਜੀਤ ਕੌਰ ਵਜੋਂ ਹੋਈ, ਨਿਵਾਸੀ ਪਿੰਡ ਅਮੈਨੀਪੁਰ, ਡਾਕਘਰ ਟਿੱਬਾ, ਜ਼ਿਲ੍ਹਾ ਕਪੂਰਥਲਾ (ਪੰਜਾਬ) ਹੈ। ਸਰਬਜੀਤ ਕੌਰ 4 ਨਵੰਬਰ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪਰਬ ਦੇ ਮੌਕੇ ‘ਤੇ 1932 ਸ਼ਰਧਾਲੂਆਂ ਦੇ ਜੱਥੇ ਦੇ ਨਾਲ ਅਟਾਰੀ ਬੋਰਡਰ ਰਾਹੀਂ ਪਾਕਿਸਤਾਨ ਗਈਆਂ। ਜੱਥਾ 10 ਦਿਨਾਂ ਲਈ ਵੱਖ-ਵੱਖ ਗੁਰੁਧਾਮਾਂ ਦੇ ਦਰਸ਼ਨ ਕਰਨ ਤੋਂ ਬਾਅਦ ਭਾਰਤ ਵਾਪਸ ਆ ਗਿਆ, ਪਰ ਵਾਪਸੀ ਸਮੇਂ ਸਿਰਫ 1922 ਸ਼ਰਧਾਲੂ ਹੀ ਵਾਪਸ ਆਏ। ਸਰਬਜੀਤ ਕੌਰ ਜੱਥੇ ਵਿੱਚ ਸ਼ਾਮਿਲ ਨਹੀਂ ਮਿਲੀ।

ਕਪੂਰਥਲਾ ਦੀ ਸਰਬਜੀਤ ਕੌਰ ਪਾਕਿਸਤਾਨ 'ਚ ਗਾਇਬ, ਨਾਮ ਬਦਲ ਕੀਤਾ ਨਿਕਾਹ! ਹੈਰਾਨ ਕਰਨ ਵਾਲਾ ਖੁਲਾਸਾ, ਏਜੰਸੀਆਂ ਕਰ ਰਹੀ ਭਾਲ

ਜੱਥੇ ਦੇ ਕੁਝ ਮੈਂਬਰ ਪਹਿਲਾਂ ਹੀ ਵਾਪਸ ਆ ਗਏ

ਭਾਰਤ ਵਾਪਸ ਜਾਣ ਤੋਂ ਪਹਿਲਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜੱਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ, ਚਾਰ ਹੋਰ ਮੈਂਬਰ ਅਤੇ ਤਿੰਨ ਮਹਿਲਾਵਾਂ—ਜਿਨ੍ਹਾਂ ਦੇ ਘਰਾਂ ਵਿੱਚ ਕੋਈ ਬਿਮਾਰ ਸੀ—ਪਹਿਲਾਂ ਹੀ ਵਾਪਸ ਆ ਗਏ ਸਨ। ਪਰ ਸਰਬਜੀਤ ਕੌਰ ਬਾਰੇ ਕੋਈ ਜਾਣਕਾਰੀ ਨਾ ਮਿਲਣ ਕਾਰਨ ਉਹਨਾਂ ਦੇ ਗੁੰਮ ਹੋਣ ਦੀ ਪੁਸ਼ਟੀ ਹੋਈ।

ਇਮੀਗ੍ਰੇਸ਼ਨ ਫਾਰਮ ਤੋਂ ਵੱਧਿਆ ਸ਼ੱਕ

ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਸਾਹਮਣੇ ਆਈ ਹੈ ਕਿ ਪਾਕਿਸਤਾਨੀ ਇਮੀਗ੍ਰੇਸ਼ਨ ‘ਤੇ ਭਰੇ ਗਏ ਫਾਰਮ ਵਿੱਚ ਸਰਬਜੀਤ ਕੌਰ ਨੇ ਆਪਣੀ ਕੌਮੀਅਤ ਅਤੇ ਪਾਸਪੋਰਟ ਨੰਬਰ ਵਰਗੀਆਂ ਮੁੱਖ ਜਾਣਕਾਰੀਆਂ ਖਾਲੀ ਛੱਡ ਦਿੱਤੀਆਂ ਸਨ। ਇਸ ਨਾਲ ਉਹਨਾਂ ਦੀ ਪਹਿਚਾਣ ਅਤੇ ਟ੍ਰੈਕਿੰਗ ਵਿੱਚ ਮੁਸ਼ਕਿਲਾਂ ਵੱਧ ਗਈਆਂ।

ਏਜੰਸੀਆਂ ਨੇ ਸ਼ੁਰੂ ਕੀਤੀ ਜਾਂਚ: ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਸਬੰਧਤ ਭਾਰਤੀ ਏਜੰਸੀਆਂ ਨੇ ਸਰਬਜੀਤ ਕੌਰ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਭਾਰਤੀ ਦੂਤਾਵਾਸ ਅਤੇ ਪਾਕਿਸਤਾਨ ਸਥਿਤ ਅਧਿਕਾਰੀਆਂ ਨਾਲ ਵੀ ਸੰਪਰਕ ਕੀਤਾ ਜਾ ਰਿਹਾ ਹੈ ਤਾਂ ਜੋ ਮਹਿਲਾ ਦਾ ਪਤਾ ਲੱਗ ਸਕੇ। ਹਾਲਾਂਕਿ ਹੁਣ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸਰਬਜੀਤ ਕੌਰ ਨੇ ਆਪਣਾ ਨਾਮ ਬਦਲ ਕੇ ਵਿਆਹ ਕਰ ਲਿਆ ਹੈ। ਸਰਬਜੀਤ ਨੇ ਆਪਣਾ ਨਾਮ ਨੂਰ ਹੁਸੈਨ ਰੱਖਿਆ ਹੈ।

 

LEAVE A REPLY

Please enter your comment!
Please enter your name here