Satellite Based Toll Collection: ‘ਹੁਣ ਟੋਲ ਪਲਾਜ਼ਿਆਂ ‘ਤੇ ਸੈਟੇਲਾਈਟ ਰਾਹੀ ਕੱਟੇਗਾ ਟੋਲ ਟੈਕਸ’

0
100295
Satellite Based Toll Collection: 'ਹੁਣ ਟੋਲ ਪਲਾਜ਼ਿਆਂ 'ਤੇ ਸੈਟੇਲਾਈਟ ਰਾਹੀ ਕੱਟੇਗਾ ਟੋਲ ਟੈਕਸ'

 

 

ਸੈਟੇਲਾਈਟ ਅਧਾਰਤ ਟੋਲ ਕੁਲੈਕਸ਼ਨ ਸਿਸਟਮ: ਕੇਂਦਰ ਸਰਕਾਰ ਜਲਦ ਹੀ ਟੋਲ ਟੈਕਸ ਵਸੂਲੀ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਬਦਲਣ ਜਾ ਰਹੀ ਹੈ। ਇਸ ਸਬੰਧੀ ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਹੁਣ ਟੋਲ ਪਲਾਜ਼ਿਆਂ ‘ਤੇ ਟੈਕਸ ਅਦਾ ਕਰਨ ਦੀ ਬਜਾਏ ਸੈਟੇਲਾਈਟ ਆਧਾਰਿਤ ਟੋਲ ਵਸੂਲੀ ਪ੍ਰਣਾਲੀ ਲਾਗੂ ਕੀਤੀ ਜਾਵੇਗੀ। ਹਾਈਵੇਅ ‘ਤੇ ਸਫ਼ਰ ਕਰਨ ਵਾਲਿਆਂ ਨੂੰ ਇਸ ਨਵੀਂ ਪ੍ਰਣਾਲੀ ਦਾ ਫਾਇਦਾ ਹੋਵੇਗਾ। ਕਿਉਂਕਿ ਉਨ੍ਹਾਂ ਨੂੰ ਜਿੰਨੇ ਕਿਲੋਮੀਟਰ ਦਾ ਸਫਰ ਕਰਨਾ ਹੈ, ਉਸ ਦੇ ਹਿਸਾਬ ਨਾਲ ਭੁਗਤਾਨ ਕਰਨਾ ਹੋਵੇਗਾ।

ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਨਾਗਪੁਰ ਵਿੱਚ ਨਿਊਜ਼ ਏਜੰਸੀ ਏਐਨਆਈ ਨਾਲ ਗੱਲ ਕਰਦੇ ਹੋਏ ਕਿਹਾ ਕਿ ਹੁਣ ਅਸੀਂ ਟੋਲ ਨੂੰ ਖ਼ਤਮ ਕਰ ਰਹੇ ਹਾਂ ਅਤੇ ਇੱਕ ਸੈਟੇਲਾਈਟ ਆਧਾਰਿਤ ਟੋਲ ਉਗਰਾਹੀ ਪ੍ਰਣਾਲੀ ਲਾਗੂ ਕੀਤੀ ਜਾਵੇਗੀ।

ਉਨ੍ਹਾਂ ਅੱਗੇ ਕਿਹਾ ਕਿ ਪੈਸੇ ਤੁਹਾਡੇ ਬੈਂਕ ਖਾਤੇ ਵਿੱਚੋਂ ਸਿੱਧੇ ਕੱਟੇ ਜਾਣਗੇ ਅਤੇ ਗਿਣਤੀ ਲਈ ਚਾਰਜ ਕੀਤਾ ਜਾਵੇਗਾ। ਤੁਸੀਂ ਜਿਨ੍ਹਾਂ ਸੜਕਾਂ ‘ਤੇ ਸਫਰ ਕਰਦੇ ਹੋ। ਉਸ ਮੁਤਾਬਕ ਫੀਸ ਲਈ ਜਾਵੇਗੀ। ਇਸ ਨਾਲ ਸਮੇਂ ਅਤੇ ਪੈਸੇ ਦੋਵਾਂ ਦੀ ਬਚਤ ਹੋਵੇਗੀ। ਪਹਿਲਾਂ ਮੁੰਬਈ ਤੋਂ ਪੁਣੇ ਜਾਣ ਲਈ 9 ਘੰਟੇ ਲੱਗਦੇ ਸਨ, ਹੁਣ ਇਹ ਘਟ ਕੇ 2 ਘੰਟੇ ਰਹਿ ਗਏ ਹਨ।

 

LEAVE A REPLY

Please enter your comment!
Please enter your name here