SGPC ਚੋਣਾਂ ਸਬੰਧੀ ਵੱਖ-ਵੱਖ ਗੁਰੂਦੁਆਰਿਆਂ ਦੇ ਪ੍ਰਧਾਨਾਂ/ਮੈਨੇਜਰਾਂ ਅਤੇ ਵੱਖ-ਵੱਖ ਜਥੇਬੰਦੀਆਂ ਨਾ

0
100010
SGPC ਚੋਣਾਂ ਸਬੰਧੀ ਵੱਖ-ਵੱਖ ਗੁਰੂਦੁਆਰਿਆਂ ਦੇ ਪ੍ਰਧਾਨਾਂ/ਮੈਨੇਜਰਾਂ ਅਤੇ ਵੱਖ-ਵੱਖ ਜਥੇਬੰਦੀਆਂ ਨਾ

 

ਅੱਜ ਉਪ ਮੰਡਲ ਮੈਜਿਸਟਰੇਟ,ਪਠਾਨਕੋਟ-ਕਮ-ਰਿਵਾਈਜਿੰਗ ਅਥਾਰਟੀ ਐਸ.ਜੀ.ਪੀ.ਸੀ. (ਚੋਣ ਬੋਰਡ) ਹਲਕਾ-110, ਪਠਾਨਕੋਟ ਕਾਲਾ ਰਾਮ ਕਾਂਸਲ ਨੇ ਆਪਣੇ ਦਫਤਰ ਵਿੱਖੇ SGPC ਦੀਆਂ ਚੋਣਾਂ ਸਬੰਧੀ ਕੀਤੀ।

ਉਨ੍ਹਾਂ ਨੇ ਹਲਕਾ 110 ਪਠਾਨਕੋਟ ਵਿਚਲੇ ਗੁਰੂਦਵਾਰਿਆਂ ਦੇ ਪ੍ਰਧਾਨਾਂ/ਮੈਨੇਜਰਾਂ ਅਤੇ ਵੱਖ-ਵੱਖ ਜਥੇਬੰਦੀਆਂ ਦੇ ਮੈਬਰਾਂ ਨਾਲ ਮੀਟਿੰਗ ਕੀਤੀ।

ਕਾਲਾ ਰਾਮ ਕਾਂਸਲ ਨੇ ਦੱਸਿਆ ਕਿ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਕੇਸ ਧਾਰੀ ਸਿੱਖਾਂ ਲਈ ਜੋ ਫਾਰਮ ਨੰ. 3(1) ਵਿੱਚ ਦਰਜ ਸ਼ਰਤਾਂ ਪੁਰੀਆਂ ਕਰਦੇ ਹਨ, ਉਨ੍ਹਾਂ ਦੀਆਂ ਵੋਟਾਂ ਮਿਤੀ 21-10-2023 ਤੋਂ 15-11-2023 ਤੱਕ ਬਣਾਈਆਂ ਜਾਣੀਆਂ ਹਨ।

ਵੋਟ ਬਨਾਉਣ ਲਈ ਪ੍ਰਾਰਥੀ ਦੀ ਉਮਰ 21-10-2023 ਨੂੰ 21 ਸਾਲ ਜਾਂ ਇਸ ਤੋਂ ਵੱਧ ਹੋਣਾ ਜਰੂਰੀ ਹੈ। ਕਾਂਸਲ ਨੇ ਬੇਨਤੀ ਕੀਤੀ ਕਿ ਗੁਰੂਦੁਆਰਿਆਂ ਵਿੱਚ ਇਸ ਦਾ ਵੱਧ ਤੋਂ ਵੱਧ ਪ੍ਰਚਾਰ ਕੀਤਾ ਜਾਵੇ ਅਤੇ ਵੱਧ ਤੋਂ ਵੱਧ ਵੋਟਾਂ ਬਨਾਈਆਂ ਜਾਣ।

ਕਾਂਸਲ ਨੇ ਦੱਸਿਆ ਕਿ ਜਿਲ੍ਹਾ ਪ੍ਰਸ਼ਾਸ਼ਨ ਦੀ ਵੈਬ ਸਾਈਟ pathankot.nic.in ਤੋਂ ਫਾਰਮ ਡਾਉਨਲੋਡ ਕਰਕੇ ਭਰਿਆ ਫਾਰਮ ਆਪਣੇ ਹਲਕੇ ਦੇ ਬੀ.ਐਲ.ਓ./ਪੰਚਾਇਤ ਸਕੱਤਰ/ਪਟਵਾਰੀ/ਬੀ.ਡੀ.ਪੀ.ਓ. ਦਫ਼ਤਰ ਜਮ੍ਹਾ ਕਰਵਾ ਸਕਦੇ ਹਨ।

ਉਨ੍ਹਾਂ ਪਠਾਨਕੋਟ ਸ਼ਹਿਰ ਵਾਸੀਆਂ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਫਾਰਮ ਨਗਰ ਨਿਗਮ ਪਠਾਨਕੋਟ ਦਫਤਰ ਵਿੱਖੇ ਵਾਰਡ ਨੰ. 1 ਤੋਂ 10 ਕਮਰਾ ਨੰ. 30, ਵਾਰਡ ਨੰ. 11 ਤੋਂ 20 ਕਮਰਾ ਨੰ. 28, ਵਾਰਡ ਨੰ. 21 ਤੋਂ 30 ਕਮਰਾ ਨੰ. 29, ਵਾਰਡ ਨੰ. 31 ਤੋਂ 40 ਕਮਰਾ ਨੰ. 14, ਵਾਰਡ ਨੰ. 41 ਤੋਂ 50 ਰੈਂਟ ਸ਼ਾਖਾ ਵਿੱਖੇ ਵੀ ਜਮ੍ਹਾਂ ਕਰਵਾਏ ਜਾ ਸਕਦੇ ਹਨ।

 

LEAVE A REPLY

Please enter your comment!
Please enter your name here