SKM ਸਿਆਸੀ ਤੇ ਗ਼ੈਰ-ਸਿਆਸੀ ਦੀ ਮੀਟਿੰਗ ਨੂੰ ਲੈ ਕੇ ਵੱਡੀ ਅਪਡੇਟ, ਜਾਣੋ ਕਦੋਂ ਤੇ ਕਿੱਥੇ ਸੱਦੀ ਗਈ ਮੀਟਿੰਗ

0
10349

SKM ਮੀਟਿੰਗ ਨਿਊਜ਼: ਸੰਯੁਕਤ ਕਿਸਾਨ ਮੋਰਚੇ ਸਿਆਸੀ ਅਤੇ ਗ਼ੈਰ-ਸਿਆਸੀ ਵਿਚਕਾਰ ਮੀਟਿੰਗ ਕੀਤੇ ਜਾਣ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ। ਦੋਵਾਂ ਆਗੂਆਂ ਵੱਲੋਂ 13 ਜਨਵਰੀ ਨੂੰ ਮੀਟਿੰਗ ਰੱਖੀ ਗਈ ਹੈ, ਜੋ ਕਿ ਸਵੇਰੇ 11 ਵਜੇ ਪਾਤੜਾਂ ਵਿਖੇ ਗੁਰਦੁਆਰਾ ਸਾਹਿਬ ਵਿੱਚ ਕੀਤੀ ਜਾਵੇਗੀ।

ਦੱਸ ਦਈਏ ਕਿ ਬੀਤੇ ਦਿਨ ਸੰਯੁਕਤ ਕਿਸਾਨ ਮੋਰਚਾ ਗ਼ੈਰ-ਸਿਆਸੀ ਵੱਲੋਂ ਐਸਕੇਐਮ ਨੂੰ ਚਿੱਠੀ ਲਿਖ ਕੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦੇ ਮੱਦੇਨਜ਼ਰ 15 ਤਰੀਕ ਨੂੰ ਕੀਤੀ ਜਾਣ ਵਾਲੀ ਮੀਟਿੰਗ ਛੇਤੀ ਕਰਨ ਬਾਰੇ ਕਿਹਾ ਸੀ, ਜਿਸ ‘ਤੇ ਅੱਜ ਕੱਲ 13 ਜਨਵਰੀ ਨੂੰ ਇਹ ਮੀਟਿੰਗ ਕੀਤੀ ਜਾਵੇਗੀ।

ਦੁਪਹਿਰ ਬਾਅਦ ਤੋਂ ਹੀ ਦੋਵਾਂ ਫੋਰਮਾਂ ਦੇ ਆਗੂਆਂ ਵੱਲੋਂ ਖਨੌਰੀ ਬਾਰਡਰ ‘ਤੇ ਮੀਟਿੰਗ ਸ਼ੁਰੂ ਹੋ ਗਈ ਸੀ, ਜਿਸ ਵਿੱਚ ਖਨੌਰੀ ਅਤੇ ਸ਼ੰਭੂ ਬਾਰਡਰ ਤੋਂ ਲੀਡਰ ਸ਼ਾਮਲ ਹੋਏ। ਉਪਰੰਤ ਸਮੂਹ ਆਗੂਆਂ ਵੱਲੋਂ ਫੈਸਲਾ ਲੈਂਦੇ ਹੋਏ 13 ਜਨਵਰੀ ਨੂੰ ਸਵੇਰੇ 11 ਵਜੇ ‘ਏਕਤਾ ਮਤੇ’ ‘ਤੇ ਵਿਚਾਰ ਕਰਨ ਲਈ ਮੀਟਿੰਗ ਰੱਖਣ ਦਾ ਫੈਸਲਾ ਕੀਤਾ ਗਿਆ।

ਐਸਕੇਐਮ ਸਿਆਸੀ ਤੇ ਗ਼ੈਰ-ਸਿਆਸੀ ਦੇ ਆਗੂਆਂ ਵਿਚਕਾਰ ਇਹ ਮੀਟਿੰਗ ਪਾਤੜਾਂ ਵਿਖੇ 11 ਵਜੇ ਗੁਰਦੁਆਰਾ ਸਾਹਿਬ ਵਿਖੇ ਹੋਵੇਗੀ। ਮੀਟਿੰਗ ਵਿੱਚ ਕਈ ਅਹਿਮ ਫੈਸਲੇ ਲਏ ਜਾਣ ਦੀਆਂ ਚਰਚਾਵਾਂ ਹਨ, ਜਿਨ੍ਹਾਂ ਵਿੱਚ ਕਿਸਾਨ ਅੰਦੋਲਨ ਨੂੰ ਅੱਗੇ ਵਧਾਉਣ ਦੀ ਰਣਨੀਤੀ ਵੀ ਸ਼ਾਮਲ ਹੋਵੇਗੀ, ਕਿ ਕਿਸ ਤਰੀਕੇ ਨਾਲ ਸੰਘਰਸ਼ ਹੁਣ ਇਕੱਠੇ ਹੋ ਕੇ ਚਲਾਇਆ ਜਾਵੇ। ਇਸ ਹੋਣ ਵਾਲੀ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਹੈ ਕਿ ਦੋਵੇਂ ਫੋਰਮਾਂ ਦੇ 5-5 ਆਗੂ ਸ਼ਾਮਲ ਹੋਣਗੇ।

 

LEAVE A REPLY

Please enter your comment!
Please enter your name here