Sonam Bajwa: ਸੋਨਮ ਬਾਜਵਾ ਦੇ ਸ਼ੋਅ ‘ਚ ਕ੍ਰਿਕੇਟਰ ਸ਼ੁੱਭਮਨ ਗਿੱਲ ਦੀ ਐਂਟਰੀ, ਬਾਹਰ ਆਵੇਗਾ ‘ਸਾਰਾ’ ਦਾ ਸਾਰਾ ਸੱਚ

0
70019
Sonam Bajwa: ਸੋਨਮ ਬਾਜਵਾ ਦੇ ਸ਼ੋਅ ‘ਚ ਕ੍ਰਿਕੇਟਰ ਸ਼ੁੱਭਮਨ ਗਿੱਲ ਦੀ ਐਂਟਰੀ, ਬਾਹਰ ਆਵੇਗਾ ‘ਸਾਰਾ’ ਦਾ ਸਾਰਾ ਸੱਚ

 

Shubhman Gill Sara Ali Khan: ਸੋਨਮ ਬਾਜਵਾ ਦਾ ਸ਼ੋਅ ‘ਦਿਲ ਦੀਆਂ ਗੱਲਾਂ 2’ ਕਾਫ਼ੀ ਸੁਰਖੀਆਂ ਬਟੋਰ ਰਿਹਾ ਹੈ। ਇਸ ਸ਼ੋਅ ‘ਚ ਹੁਣ ਤੱਕ ਕਈ ਦਿੱਗਜ ਕਲਾਕਾਰ ਆ ਕੇ ਆਪਣੇ ਦਿਲ ਦੇ ਰਾਜ਼ ਖੋਲ ਚੁੱਕੇ ਹਨ। ਹਾਲ ਹੀ ਇੰਦਰਜੀਤ ਨਿੱਕੂ ਤੇ ਜੈਸਮੀਨ ਸੈਂਡਲਾਸ ਸ਼ੋਅ ਦਾ ਹਿੱਸਾ ਰਹੇ ਸੀ। ਹੁਣ ਫਿਰ ਤੋਂ ਸੋਨਮ ਬਾਜਵਾ ਦਾ ਸ਼ੋਅ ਦੇਸ਼ ਭਰ ਵਿੱਚ ਮਸ਼ਹੂਰ ਹੋ ਗਿਆ ਹੈ। ਜੀ ਹਾਂ, ਦੇਸ਼ ਭਰ ਵਿੱਚ। ਇਹ ਅਸੀਂ ਇਸ ਲਈ ਕਹਿ ਰਹੇ ਹਾਂ, ਕਿਉਂਕਿ ਹਾਲ ਹੀ ‘ਚ ਸਟਾਰ ਕ੍ਰਿਕੇਟਰ ਤੇ ਟੀਮ ਇੰਡੀਆ ਦੇ ਬੱਲੇਬਾਜ਼ ਸ਼ੁੱਭਮਨ ਗਿੱਲ ਸੋਨਮ ਦੇ ਸ਼ੋਅ ਦਾ ਹਿੱਸਾ ਬਣੇ ਸੀ। ਇਸ ਦੌਰਾਨ ਸੋਨਮ ਬਾਜਵਾ ਸ਼ੁੱਭਮਨ ਨਾਲ ਖੂਬ ਮਸਤੀ ਕਰਦੀ ਨਜ਼ਰ ਆਈ। ਇਹੀ ਨਹੀਂ ਸ਼ੋਅ ‘ਚ ਸੋਨਮ ਸ਼ੁੱਭਮਨ ਨੂੰ ਬਾਰ ਬਾਰ ਸਾਰਾ ਦਾ ਨਾਂ ਲੈ-ਲੈ ਕੇ ਛੇੜਦੀ ਰਹੀ।

 

LEAVE A REPLY

Please enter your comment!
Please enter your name here