ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚੋਂ ਤਿੰਨ ਨੌਜਵਾਨ ਇਰਾਨ ਦੇ ਵਿੱਚ ਕਿਡਨੈਪ ਹੋ ਗਏ ਸਨ ਉਹਨਾਂ ਨੂੰ ਭਾਰਤ ਦੇ ਵੱਲੋਂ ਉਥੋਂ ਛਡਵਾ ਲਿਆ ਗਿਆ ਸੀ। ਹੁਣ ਉਹ ਤਿੰਨੋਂ ਨੌਜਵਾਨ ਭਾਰਤ ਪਹੁੰਚੇ ਹਨ, ਜਿਨ੍ਹਾਂ ਦੇ ਵਿੱਚੋਂ ਇੱਕ ਧੂਰੀ ਦਾ ਨੌਜਵਾਨ ਹੁਸਨਪ੍ਰੀਤ ਸਿੰਘ ਸੀ ਉਹ ਵੀ ਆਪਣੇ ਘਰ ਪਹੁੰਚਿਆ ਹੈ। ਉਸ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕੀ ਹੁਣ ਉਹ ਆਪਣੇ ਘਰ ਪਹੁੰਚ ਗਿਆ ਹੈ। ਉਸ ਨੇ ਦੱਸਿਆ ਕਿ ਉਹ ਇਸ ਸਾਲ 31 ਅਪ੍ਰੈਲ ਨੂੰ ਈਰਾਨ ਦੇ ਮੁਕਲਾਵਾ ਪਹੁੰਚਿਆ ਸੀ, ਜਿੱਥੇ ਇੱਕ ਮਈ ਨੂੰ ਉਸ ਨੂੰ ਕਿਡਨੈਪਾਂ ਦੇ ਵੱਲੋਂ ਅਗਵਾ ਕਰ ਲਿਆ ਗਿਆ।
ਹੁਸਨਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਤੋਂ ਬਾਅਦ ਉਸ ਨੂੰ ਇੱਕ ਮਹੀਨਾ ਕਿਡਨੈਪ ਕਰਕੇ ਰੱਖਿਆ ਗਿਆ। ਇਸ ਦੌਰਾਨ ਉਸ ਨੂੰ ਕੁੱਟਿਆ ਮਾਰਿਆ ਵੀ ਗਿਆ। ਉਸਦੇ ਚਾਕੂ ਵੀ ਮਾਰੇ ਗਏ ਅਤੇ ਉਸ ਨੂੰ ਭੁੱਖਾ ਵੀ ਰੱਖਿਆ ਗਿਆ। ਫਿਰ ਭਾਰਤ ਦੇ ਵਿੱਚ ਮੀਡੀਆ ਦੇ ਵੱਲੋਂ ਖਬਰਾਂ ਲਗਾਈਆਂ ਗਈਆਂ, ਜਿਸ ਤੋਂ ਬਾਅਦ ਈਰਾਨ ਦੇ ਵਿੱਚ ਭਾਰਤ ਦੇ ਅੰਬੈਸੀ ਦੇ ਵੱਲੋਂ ਈਰਾਨ ਦੀ ਪੁਲਿਸ ਦੀ ਮਦਦ ਦੇ ਨਾਲ ਉਹਨਾਂ ਨੂੰ ਛਡਵਾਇਆ ਗਿਆ।
ਉਸਨੇ ਦੱਸਿਆ ਕਿ ਟਰੈਵਲ ਏਜੰਟ ਨੇ ਉਸ ਤੋਂ 18 ਲੱਖ ਆਸਟਰੇਲੀਆ ਭੇਜਣ ਦੇ ਲਏ ਸਨ ਪਰ ਉਸ ਨੂੰ ਇਰਾਨ ਭੇਜ ਕੇ ਕਿਡਨੈਪ (Punjabi Youth Kidnapped in Iran) ਕਰਵਾ ਦਿੱਤਾ।
ਪੁੱਤ ਨੂੰ ਵੇਖ ਕੇ ਭਾਵੁਕ ਹੋਈ ਬਲਵਿੰਦਰ ਕੌਰ
ਇਸ ਦੌਰਾਨ ਹੁਸਨਪ੍ਰੀਤ ਸਿੰਘ ਨੂੰ ਘਰ ਸੁਰੱਖਿਆ ਪਰਤਿਆ ਵੇਖ ਕੇ ਖੁਸ਼ੀ ਨਾਲ ਉਸ ਦੀ ਮਾਂ ਭਾਵੁਕ ਹੋ ਗਈ। ਉਸ ਦੀ ਮਾਂ ਨੇ ਕਿਹਾ ਕਿ ਉਹ ਬਹੁਤ ਖੁਸ਼ ਹੈ ਕਿ ਹੁਣ ਉਸ ਦਾ ਬੇਟਾ ਉਸ ਦੇ ਕੋਲ ਹੈ। ਉਸ ਨੇ ਕਿਹਾ ਕਿ ਉਹ ਭਾਰਤ ਅਤੇ ਇਰਾਨ ਦੀ ਸਰਕਾਰ ਦਾ ਧੰਨਵਾਦ ਕਰਦੀ ਹੈ ਕਿ ਉਸ ਦਾ ਪੁੱਤਰ ਘਰ ਪਹੁੰਚ ਗਿਆ ਹੈ।