ਜ਼ਿਲ੍ਹਾ ਗੁਰਦਾਸਪੁਰ ਅੰਦਰ ਰਾਵੀ ਦਰਿਆ ਦੇ ਪਾਣੀ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਜਿਸ ਨਾਲ ਜਨਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕਾ ਹੈ। ਇਸੇ ਹਾਲਾਤਾਂ ਦੇ ਵਿੱਚ ਇਸ ਪਾਣੀ ਦੀ ਮਾਰ ਨੇ ਇੱਕ ਬਰਾਤ ਨੂੰ ਪ੍ਰਭਾਵਿਤ ਕੀਤਾ ਹੈ , ਜੋ ਚਾਵਾਂ ਦੇ ਨਾਲ ਸਵੇਰੇ ਪਿੰਡ ਝਬਕਰੇ ਤੋਂ ਨੌਜਵਾਨ ਨੂੰ ਵਿਆਹੁਣ ਵਾਸਤੇ ਰਵਾਨਾ ਹੋਈ ਸੀ ਪਰ ਉਹਨਾਂ ਨੂੰ ਨਹੀਂ ਸੀ ਪਤਾ ਕਿ ਜਦੋਂ ਵਾਪਸ ਆਉਣਗੇ ਤਾਂ ਪਾਣੀ ਇੰਨਾ ਜਿਆਦਾ ਵੱਧ ਜਾਵੇਗਾ।
ਉਨ੍ਹਾਂ ਨੂੰ ਆਪਣੇ ਘਰ ਪਹੁੰਚਣਾ ਹੀ ਮੁਸ਼ਕਿਲ ਹੋ ਜਾਵੇਗਾ। ਸੋ ਜਿੱਥੇ ਉਨ੍ਹਾਂ ਨੇ ਆਪਣੇ ਘਰ ਜਾ ਕੇ ਵਿਆਹ ਦੇ ਸ਼ਗਨ ਵਿਹਾਰ ਕਰਨੇ ਸੀ, ਉਹ ਹੁਣ ਚਿਹਰਿਆਂ ਦੇ ਉੱਤੇ ਜੋ ਮਾਯੂਸੀ ਦਿਖਾਈ ਦੇ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਵੱਲੋਂ ਕੋਈ ਵੀ ਪੁਖਤਾ ਪ੍ਰਬੰਧ ਨਹੀਂ ਕੀਤਾ ਗਿਆ। ਉਹ ਹੁਣ ਆਪਣੇ ਘਰ ਕਿਸ ਤਰ੍ਹਾਂ ਜਾਣ ਇਹ ਉਹਨਾਂ ਨੂੰ ਸਮਝ ਨਹੀਂ ਲੱਗ ਰਿਹਾ।
ਉਹ ਅਪੀਲ ਕਰ ਰਹੇ ਨੇ ਕਿ ਪ੍ਰਸ਼ਾਸਨਿਕ ਅਧਿਕਾਰੀ ਪਹੁੰਚਣ ਤੇ ਉਹਨਾਂ ਨੂੰ ਅਤੇ ਉਹਨਾਂ ਦੀ ਨਵੀਂ ਵਿਆਹੀ ਦੁਲਹਨ ਨੂੰ ਉਹਨਾਂ ਦੇ ਘਰ ਪਹੁੰਚਾਉਣ ਦਾ ਪ੍ਰਬੰਧ ਕਰਨ।