ਏਅਰ ਇੰਡੀਆ ਐਕਸਪ੍ਰੈਸ ਬੈਂਗਲੁਰੂ-ਵਾਰਾਨਸੀ ਫਲਾਈਟ ਵਿੱਚ ਇੱਕ ਸੁਰੱਖਿਆ ਸਬੰਧੀ ਘਟਨਾ ਦਾ ਮਾਮਲਾ ਸਾਹਮਣੇ ਆਇਆ ਹੈ। ਫਲਾਈਟ ਸੋਮਵਾਰ ਸਵੇਰੇ 8 ਵਜੇ ਬੈਂਗਲੁਰੂ ਤੋਂ ਵਾਰਾਨਸੀ ਲਈ ਰਵਾਨਾ ਹੋਈ। ਇਸ ਦੌਰਾਨ ਇੱਕ ਯਾਤਰੀ ਨੇ ਟਾਇਲਟ ਜਾਣਾ ਸੀ , ਉਸ ਨੇ ਕਥਿਤ ਤੌਰ ‘ਤੇ ਕਾਕਪਿਟ ਵਿੱਚ ਜ਼ਬਰਦਸਤੀ ਦਾਖਲ ਹੋਣ ਦੀ ਕੋਸ਼ਿਸ਼ ਕੀਤੀ, ਜਿਸ ਨਾਲ ਹੰਗਾਮਾ ਹੋ ਗਿਆ।
ਸ਼ੁਰੂ ਵਿੱਚ ਯਾਤਰੀਆਂ ਤੋਂ ਲੈ ਕੇ ਕੈਬਿਨ ਕਰੂ ਤੱਕ ਸਾਰੇ ਘਬਰਾ ਗਏ। ਹਾਲਾਂਕਿ, ਘਟਨਾ ਨੂੰ ਸਮੇਂ ਸਿਰ ਹੱਲ ਕਰ ਲਿਆ ਗਿਆ। ਅਧਿਕਾਰੀਆਂ ਨੇ ਇਸ ਘਟਨਾ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਕੋਈ ਸੁਰੱਖਿਆ ਪ੍ਰੋਟੋਕੋਲ ਨਾਲ ਸਮਝੌਤਾ ਨਹੀਂ ਕੀਤਾ ਗਿਆ ਅਤੇ ਮਾਮਲੇ ਦੀ ਰਿਪੋਰਟ ਸਬੰਧਤ ਅਧਿਕਾਰੀਆਂ ਨੂੰ ਕਰ ਦਿੱਤੀ ਗਈ ਹੈ।
ਘਟਨਾ ਦੇ ਜਵਾਬ ਵਿੱਚ ਏਅਰ ਇੰਡੀਆ ਐਕਸਪ੍ਰੈਸ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ, “ਅਸੀਂ ਮੀਡੀਆ ਰਿਪੋਰਟਾਂ ਤੋਂ ਜਾਣੂ ਹਾਂ ਕਿ ਬੰਗਲੁਰੂ ਤੋਂ ਵਾਰਾਣਸੀ ਜਾਣ ਵਾਲੀ ਇੱਕ ਉਡਾਣ ਵਿੱਚ ਇੱਕ ਯਾਤਰੀ ਨੇ ਕਾਕਪਿਟ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ,ਉਹ ਟਾਇਲਟ ਜਾਣਾ ਚਾਹੁੰਦਾ ਸੀ।
ਏਅਰ ਇੰਡੀਆ ਐਕਸਪ੍ਰੈਸ ਨੇ ਅੱਗੇ ਕਿਹਾ, “ਅਸੀਂ ਜਨਤਾ ਨੂੰ ਭਰੋਸਾ ਦਿਵਾਉਣਾ ਚਾਹੁੰਦੇ ਹਾਂ ਕਿ ਸਾਡੇ ਸੁਰੱਖਿਆ ਸਿਸਟਮ ਮਜ਼ਬੂਤ ਹਨ ਅਤੇ ਕੋਈ ਉਲੰਘਣਾ ਨਹੀਂ ਹੋਈ ਹੈ। ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ।”