ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਕਿਹਾ ਕਿ ਜੇਕਰ ਡੈਮੋਕ੍ਰੇਟਿਕ ਉਮੀਦਵਾਰ ਜ਼ੋਹਰਾਨ ਮਮਦਾਨੀ ਮੰਗਲਵਾਰ ਨੂੰ ਮੇਅਰ ਦੀ ਚੋਣ ਜਿੱਤ ਜਾਂਦੇ ਹਨ ਤਾਂ ਉਹ ਨਿਊਯਾਰਕ ਸਿਟੀ ਲਈ ਸੰਘੀ ਫੰਡ ਰੋਕ ਦੇਣਗੇ। ਟਰੰਪ ਨੇ ਨਿਊ ਯਾਰਕ ਵਾਸੀਆਂ ਨੂੰ ਨਿਊਯਾਰਕ ਦੇ ਸਾਬਕਾ ਗਵਰਨਰ ਐਂਡਰਿਊ ਕੁਓਮੋ ਨੂੰ ਵੋਟ ਪਾਉਣ ਦੀ ਅਪੀਲ ਕੀਤੀ, ਜੋ ਡੈਮੋਕਰੇਟਿਕ ਪ੍ਰਾਇਮਰੀ ਵਿੱਚ ਮਮਦਾਨੀ ਤੋਂ ਹਾਰਨ ਤੋਂ ਬਾਅਦ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ।









