ਪੰਜਾਬ ਦੇ ਲੁਧਿਆਣਾ ਵਿੱਚ ਉਪ ਚੋਣਾਂ ਪੂਰੀਆਂ ਹੋਣ ਦੇ ਨਾਲ, ਸਰਕਾਰ ਨੇ ਇੱਕ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਹੈ। 17 ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਇਸ ਵਿੱਚ 8 ਆਈਏਐਸ ਅਧਿਕਾਰੀ ਅਤੇ ਬਾਕੀ ਪੀਸੀਐਸ ਅਧਿਕਾਰੀ ਸ਼ਾਮਲ ਹਨ। ਉਕਤ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤੇ ਗਏ ਹਨ।
ਆਈਏਐਸ ਆਲੋਕ ਕੁਮਾਰ ਨੂੰ ਵਿੱਤ ਵਿਭਾਗ ਦੇ ਮੁੱਖ ਸਕੱਤਰ ਦੀ ਵਾਧੂ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਤੋਂ ਇਲਾਵਾ ਜੋ ਵਿਭਾਗ ਪਹਿਲਾਂ ਦੇਖ ਰਹੇ ਹਨ, ਉਨ੍ਹਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਆਈਏਐਸ ਡੀਕੇ ਤਿਵਾੜੀ ਨੂੰ ਵਧੀਕ ਮੁੱਖ ਸਕੱਤਰ ਕਮ ਵਿੱਤ ਕਮਿਸ਼ਨਰ ਆਬਕਾਰੀ, ਵਧੀਕ ਮੁੱਖ ਸਕੱਤਰ ਸੁਸ਼ਾਸਨ, ਸੂਚਨਾ ਤਕਨਾਲੋਜੀ ਵਿਭਾਗ ਅਤੇ ਵਧੀਕ ਮੁੱਖ ਸਕੱਤਰ ਸੰਸਦੀ ਮਾਮਲੇ ਵਿਭਾਗ ਅਤੇ ਅਜੈ ਅਰੋੜਾ ਨੂੰ ਵਿਸ਼ੇਸ਼ ਸਕੱਤਰ ਵਿੱਤ ਵਿਭਾਗ ਨਿਯੁਕਤ ਕੀਤਾ ਗਿਆ ਹੈ।
ਇੱਥੇ ਵੇਖੋ ਲਿਸਟ…