UAE ਦੀ ਦੋ ਸਾਲਾ ਮਾਸੂਮ ਦੇ ਸੀਨੇ ‘ਚ ਧੜਕ ਰਿਹਾ ਭਾਰਤ ਦੀ ਨਨ੍ਹੀ ਪਰੀ ਦਾ ਦਿਲ

0
100027
UAE ਦੀ ਦੋ ਸਾਲਾ ਮਾਸੂਮ ਦੇ ਸੀਨੇ 'ਚ ਧੜਕ ਰਿਹਾ ਭਾਰਤ ਦੀ ਨਨ੍ਹੀ ਪਰੀ ਦਾ ਦਿਲ

ਸੰਯੁਕਤ ਅਰਬ ਅਮੀਰਾਤ (UAE) ਦੀ ਇੱਕ ਦੋ ਸਾਲਾ ਬੱਚੀ ਨੂੰ ਨਵੀਂ ਜ਼ਿੰਦਗੀ ਮਿਲੀ ਹੈ। ਇਸ ਬੱਚੀ ਦਾ ਭਾਰਤ ਵਿੱਚ ਆਰਟੀਫਿਸ਼ੀਅਲ ਦਿਲ ਟਰਾਂਸਪਲਾਂਟ ਹੋਇਆ, ਜੋ ਕਿ ਬਰਲਿਨ ਹਾਰਟ (ਆਰਟੀਫੀਸ਼ੀਅਲ ਹਾਰਟ) ‘ਤੇ ਚਾਰ ਮਹੀਨੇ ਤੱਕ ਜ਼ਿੰਦਾ ਸੀ, ਇਸ ਪਰਿਕ੍ਰੀਆ ਰਾਹੀਂ ਜ਼ਿੰਦਾ ਰਹਿਣ ਵਾਲੀ ਉਹ ਇਕਲੌਤੀ ਬੱਚੀ ਵੀ ਬਣ ਗਈ ਹੈ।

ਧੰਨਵਾਦ ਕਰਨਾ ਪਵੇਗਾ ਭਾਰਤ ਦੀ ਇੱਕ ਬਾਲੜੀ ਅਤੇ ਉਸ ਦੇ ਪਰਿਵਾਰ ਦਾ ਜਿਨ੍ਹਾਂ ਇਸ ਚਮਤਕਾਰ ਨੂੰ ਸੰਭਵ ਹੋਣ ਦਿੱਤਾ ਅਤੇ ਇਸ ਦੇ ਨਾਲ ਹੀ ਇਨ੍ਹਾਂ ਦੋਵੇਂ ਦੇਸ਼ਾਂ ਦੇ ਰਿਸ਼ਤੇ ਨੂੰ ਇੱਕ ਨਵਾਂ ਮਤਲਬ ਵੀ ਦਿੱਤਾ ਹੈ।

ਭਾਰਤੀ ਬੱਚੀ ਦੀ ਇੰਝ ਹੋਈ ਮੌਤ

ਕੁਝ ਦਿਨ ਪਹਿਲਾਂ ਹੀ ਦਿੱਲੀ ਦੇ ਅਪੋਲੋ ਹਸਪਤਾਲ ਵਿਚ ਅਰਬ ਮੁਲਕ ਤੋਂ ਆਈ ਇੱਕ ਦੋ ਸਾਲਾ ਮਾਸੂਮ ਦਾ ਦਿਲ ਦਾ ਸਫਲ ਟਰਾਂਸਪਲਾਂਟ ਹੋਇਆ ਹੈ ਅਤੇ ਉਸ ਨੂੰ ਅਸਲੀ ਦਿਲ ਲਗਾਇਆ ਗਿਆ। ਦੱਸ ਦੇਈਏ ਕਿ ਇਸ ਬੱਚੀ ਨੂੰ ਮੁੰਬਈ ਦੀ ਇੱਕ 5 ਸਾਲ ਦੀ ਬੱਚੀ ਦਾ ਦਿਲ ਟਰਾਂਸਪਲਾਂਟ ਕੀਤਾ ਗਿਆ, ਜਿਸ ਨੂੰ ਡਾਕਟਰਾਂ ਨੇ ਬ੍ਰੇਨ ਡੈੱਡ ਐਲਾਨ ਦਿੱਤਾ ਸੀ।

ਪਰਿਵਾਰ ਵਾਲਿਆਂ ਦਾ ਵੱਡਾ ਉਪਰਾਲਾ 

ਅਪੋਲੋ ਹਸਪਤਾਲ ਮੁਤਾਬਕ ਲੜਕੀ ਨੂੰ ਕਿਸੇ ਥਾਂ ਤੋਂ ਡਿੱਗਣ ਕਾਰਨ ਗੰਭੀਰ ਸੱਟਾਂ ਲੱਗੀਆਂ ਸਨ। ਉਸ ਦਾ ਮੁੰਬਈ ਦੇ ਵਾਡੀਆ ਹਸਪਤਾਲ ‘ਚ ਇਲਾਜ ਚੱਲ ਰਿਹਾ ਸੀ, ਜਿੱਥੇ ਐਤਵਾਰ ਨੂੰ ਉਹ ਬ੍ਰੇਨ ਡੈੱਡ ਹੋ ਗਈ। ਇਸ ਤੋਂ ਬਾਅਦ ਪਰਿਵਾਰ ਨੇ ਉਸਦੇ ਅੰਗ ਦਾਨ ਕਰਨ ਦਾ ਫੈਸਲਾ ਕੀਤਾ।

ਬਰਲਿਨ ਹਾਰਟ ਵੈਂਟ੍ਰਿਕੂਲਰ ਅਸਿਸਟ ਡਿਵਾਈਸ ਕੀ ਹੈ?

ਬਰਲਿਨ ਹਾਰਟ ਵੈਂਟ੍ਰਿਕੂਲਰ ਅਸਿਸਟ ਡਿਵਾਈਸ (VAD) ਦੀ ਇੱਕ ਕਿਸਮ ਹੈ। ਇਹ ਦਿਲ ਦੇ ਟ੍ਰਾਂਸਪਲਾਂਟ ਦੀ ਉਡੀਕ ਕਰ ਰਹੇ ਮਰੀਜ਼ਾਂ ਲਈ ਇੱਕ ਅਸਥਾਈ ਹੱਲ ਹੈ। ਲੜਕੀ ਨੂੰ ਕਾਰਡੀਓਮਿਓਪੈਥੀ ਦਾ ਪਤਾ ਲੱਗਾ ਸੀ।

ਅਸਲ ਦਿਲ ਵਾਂਗ ਹੀ ਕੰਮ ਕਰਦਾ ਆਰਟੀਫੀਸ਼ੀਅਲ ਦਿਲ 

ਦਿਲ ਦੀਆਂ ਮਾਸਪੇਸ਼ੀਆਂ ਦੀ ਇਹ ਬਿਮਾਰੀ ਅੰਗ ਲਈ ਸਰੀਰ ਦੇ ਬਾਕੀ ਹਿੱਸੇ ਵਿੱਚ ਖੂਨ ਪੰਪ ਕਰਨ ਵਿੱਚ ਮੁਸ਼ਕਲ ਬਣਾਉਂਦੀ ਹੈ। ਇਹ ਦਿਲ ਦੀ ਅਸਫਲਤਾ ਦਾ ਕਾਰਨ ਬਣ ਸਕਦਾ ਹੈ। ਬੱਚੀ ਦੀ ਹਾਲਤ ਸੁਧਾਰਨ ਲਈ 29 ਜੁਲਾਈ ਨੂੰ ਇਕ ਵਿਸ਼ੇਸ਼ ਯੰਤਰ ਲਗਾਇਆ ਗਿਆ, ਜੋ ਦਿਲ ਦੀ ਤਰ੍ਹਾਂ ਕੰਮ ਕਰਦਾ ਸੀ। ਇਸ ਤੋਂ ਬੱਚੀ ਵੀ ਠੀਕ ਹੋ ਰਹੀ ਸੀ। ਇਸ ਦੌਰਾਨ ਬ੍ਰੇਨ ਡੈੱਡ ਬਾਲੜੀ ਦਾ ਦਿਲ ਮੁੰਬਈ ਤੋਂ ਮਿਲਿਆ ਅਤੇ ਇਸ ਨੂੰ ਚਾਰਟਰ ਪਲੇਨ ਰਾਹੀਂ ਮੁੰਬਈ ਤੋਂ ਪਹਿਲਾਂ ਦਿੱਲੀ ਲਿਆਉਂਦਾ ਗਿਆ ਅਤੇ ਫਿਰ ਸਫਲਤਾਪੂਰਵਕ UAE ਤੋਂ ਆਈ ਬੱਚੀ ‘ਚ ਟਰਾਂਸਪਲਾਂਟ ਕੀਤਾ ਗਿਆ।

ਅਪੋਲੋ ਪ੍ਰਸ਼ਾਸਨ ਮੁਤਾਬਕ ਇਸ ਟਰਾਂਸਪਲਾਂਟ ਦੀ ਸਫਲਤਾ ਮੁੰਬਈ ਦੇ ਵਾਡੀਆ ਹਸਪਤਾਲ ਵਲੋਂ ਸਮੇਂ ਸਿਰ ਅੰਗ ਦੀ ਡਿਲੀਵਰੀ ਕਰ ਕੇ ਹੀ ਸੰਭਵ ਹੋ ਸਕੀ ਹੈ। ਜਦਕਿ ਨੈਸ਼ਨਲ ਆਰਗਨ ਐਂਡ ਟਿਸ਼ੂ ਟਰਾਂਸਪਲਾਂਟ ਆਰਗੇਨਾਈਜ਼ੇਸ਼ਨ (NOTTO) ਨੇ ਵੰਡ ਪ੍ਰਕਿਰਿਆ ਨੂੰ ਤਾਲਮੇਲ ਕਰਨ ਅਤੇ ਨੈਤਿਕ ਅਤੇ ਪਾਰਦਰਸ਼ੀ ਪ੍ਰਕਿਰਿਆਵਾਂ ਨੂੰ ਯਕੀਨੀ ਬਣਾਉਣ ਵਿੱਚ ਮੁੱਖ ਭੂਮਿਕਾ ਨਿਭਾਈ।

ਡਾਕਟਰਾਂ ਦਾ ਕੀ ਕਹਿਣਾ ਹੈ?

ਡਾ: ਮੁਕੇਸ਼ ਗੋਇਲ, ਕਾਰਡੀਓਥੋਰੇਸਿਕ ਅਤੇ ਦਿਲ ਅਤੇ ਫੇਫੜਿਆਂ ਦੇ ਟਰਾਂਸਪਲਾਂਟ ਸਰਜਰੀ ਦੇ ਸੀਨੀਅਰ ਸਲਾਹਕਾਰ ਨੇ ਟਾਈਮਜ਼ ਆਫ਼ ਇੰਡੀਆ ਨੂੰ ਦੱਸਿਆ ਕਿ ਮਰੀਜ਼ ਨੂੰ ਮਈ ਵਿੱਚ ਅਸਪਸ਼ਟ ਕਾਰਡੀਓਜੈਨਿਕ ਸਦਮਾ ਅਤੇ ਸੈਪਟੀਸੀਮੀਆ ਨਾਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।

ਉਨ੍ਹਾਂ ਕਿਹਾ, “ਸਾਨੂੰ ਉਸ ਨੂੰ ਵੈਂਟੀਲੇਟਰ ‘ਤੇ ਰੱਖਣਾ ਪਿਆ ਅਤੇ ਵੈਸੋਐਕਟਿਵ ਦਵਾਈਆਂ ਸ਼ੁਰੂ ਕਰਨੀਆਂ ਪਈਆਂ ਤਾਂ ਜੋ ਬਲੱਡ ਪ੍ਰੈਸ਼ਰ ਨੂੰ ਬਣਾਇਆ ਰੱਖਿਆ ਜਾ ਸਕੇ। ਹਾਲਾਂਕਿ ਮਰੀਜ਼ ਦੀ ਹਾਲਤ ਵਿਗੜ ਰਹੀ ਸੀ”। ਉਨ੍ਹਾਂ ਨੇ ਉਸ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਕੁਝ ਸਮਾਂ ਬਿਤਾਉਣ ਲਈ ਜਾਅਲੀ  ਦਿਲ ਦਾ ਟ੍ਰਾਂਸਪਲਾਂਟ ਕੀਤਾ ਗਿਆ ਤਾਂ ਜੋ ਅੰਗ ਮਿਲਣ ਤੱਕ ਕੁਝ ਸਮਾਂ ਮਿਲ ਸਕੇ।

ਜਦੋਂ ਦਿੱਲੀ ਸਥਿਤ ਨੈਸ਼ਨਲ ਆਰਗਨ ਐਂਡ ਟਿਸ਼ੂ ਟਰਾਂਸਪਲਾਂਟ ਆਰਗੇਨਾਈਜ਼ੇਸ਼ਨ ਨੂੰ ਸੂਚਨਾ ਮਿਲੀ ਕਿ ਮੁੰਬਈ ਵਿੱਚ ਬੀ ਪਾਜ਼ੇਟਿਵ ਬਲੱਡ ਗਰੁੱਪ ਦਾ ਡੋਨਰ ਉਪਲਬਧ ਹੈ, ਤਾਂ ਇਸ ਨੇ ਤੁਰੰਤ ਦੇਸ਼ ਵਿੱਚ ਦਿਲ ਟਰਾਂਸਪਲਾਂਟ ਲਈ ਅਧਿਕਾਰਤ ਸਾਰੇ ਹਸਪਤਾਲਾਂ ਨੂੰ ਸੂਚਿਤ ਕੀਤਾ। ਤਾਂ ਕਿ ਬੱਚੇ ਦਾ ਦਿਲ ਟਰਾਂਸਪਲਾਂਟ ਕੀਤਾ ਜਾ ਸਕੇ।

ਜਿਥੇ ਦਿੱਲੀ ਦੇ ਅਪੋਲੋ ਹਸਪਤਾਲ ‘ਚ ਵਿਦੇਸ਼ ਤੋਂ ਆਈ ਬੱਚੀ ਇੰਤਜ਼ਾਰ ਕਰ ਰਿਹਾ ਸੀ, ਜਿਸ ਲਈ ਉਸ ਨੂੰ ਦਵਾਈਆਂ ‘ਤੇ ਰੱਖਿਆ ਗਿਆ ਸੀ। ਨੋਟੋ ਵੱਲੋਂ ਅਪੋਲੋ ਹਸਪਤਾਲ ਨੂੰ ਦਿਲ ਅਲਾਟ ਕੀਤੇ ਜਾਣ ਤੋਂ ਬਾਅਦ ਇਸ ਹਸਪਤਾਲ ਦੇ ਡਾਕਟਰਾਂ ਦੀ ਟੀਮ ਸਵੇਰੇ ਮੁੰਬਈ ਗਈ। ਅੰਗਦਾਨ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਡਾਕਟਰ ਚਾਰਟਰਡ ਜਹਾਜ਼ ਰਾਹੀਂ ਦਿਲ ਨੂੰ ਲੈ ਕੇ ਦੁਪਹਿਰ ਕਰੀਬ 2.30 ਵਜੇ ਦਿੱਲੀ  ਹਵਾਈ ਅੱਡੇ ‘ਤੇ ਪਹੁੰਚੇ।

ਦਿੱਲੀ ਟ੍ਰੈਫਿਕ ਪੁਲਿਸ ਅਤੇ ਮੁੰਬਈ ਟ੍ਰੈਫ਼ਿਕ ਪੁਲਿਸ ਦਾ ਮਹੱਤਵਪੂਰਨ ਯੋਗਦਾਨ 

ਦਿੱਲੀ ਟ੍ਰੈਫਿਕ ਪੁਲਿਸ ਨੇ ਦਿਲ ਨੂੰ ਜਲਦੀ ਹਸਪਤਾਲ ਪਹੁੰਚਾਉਣ ਲਈ ਏਅਰਪੋਰਟ ਤੋਂ ਅਪੋਲੋ ਹਸਪਤਾਲ ਤੱਕ ਗਰੀਨ ਕੋਰੀਡੋਰ ਬਣਾਇਆ। ਅਪੋਲੋ ਹਸਪਤਾਲ ਦੇ ਮੁਤਾਬਕ ਵਾਡੀਆ ਹਸਪਤਾਲ ਤੋਂ ਏਅਰਪੋਰਟ ਤੱਕ ਦਿਲ ਨੂੰ ਲਿਜਾਣ ਲਈ ਮੁੰਬਈ ਵਿੱਚ ਵੀ ਇੱਕ ਗ੍ਰੀਨ ਕੋਰੀਡੋਰ ਬਣਾਇਆ ਗਿਆ ਸੀ।

 

LEAVE A REPLY

Please enter your comment!
Please enter your name here