ਇਟਲੀ ਤੋਂ ਮੰਦਭਾਗੀ ਖ਼ਬਰ, ਤੇਜ਼ ਰਫ਼ਤਾਰ ਕਾਰ ਨੇ ਦਰੜਿਆ ਪੰਜਾਬੀ, ਮਾਪਿਆਂ ਦਾ ਇਕਲੌਤਾ ਸੀ ਨੌਜਵਾਨ

0
1264
Unfortunate news from Italy, a Punjabi man was hit by a speeding car, the young man was the only child of his parents

ਇਟਲੀ ਵਿੱਚ ਪੰਜਾਬੀ ਨੌਜਵਾਨ ਸੜਕ ਹਾਦਸਾ: ਪੰਜਾਬ ਤੋਂ ਮੁੱਢ ਕਦੀਮ ਤੋਂ ਪ੍ਰਵਾਸ ਹੁੰਦਾ ਹੈ ਇਸੇ ਤਹਿਤ ਇੱਕ ਪੰਜਾਬੀ ਨੌਜਵਾਨ ਆਪਣੀ ਰੋਜ਼ੀ-ਰੋਟੀ ਅਤੇ ਚੰਗੇ ਭਵਿੱਖ ਲਈ ਸੁਫ਼ਨੇ ਸਿਰਜ ਕੇ ਇਟਲੀ ਗਏ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ।

ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਦੇ ਰਿਸ਼ਤੇਦਾਰ ਗੁਰਪ੍ਰੀਤ ਸਿੰਘ ਸੰਘਾ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਜਲੰਧਰ ਦੇ ਨਜ਼ਦੀਕੀ ਪਿੰਡ ਸਹਿਮ ਦਾ ਨਿਵਾਸੀ ਸੁਖਬੀਰ ਸਿੰਘ ਇਟਲੀ ਦੇ ਸ਼ਹਿਰ ਰੀਬਲਤਾਨਾ ਵਿਖੇ ਕੰਮ ਤੋਂ ਸਾਈਕਲ ‘ਤੇ ਆਪਣੇ ਘਰ ਜਾ ਰਿਹਾ ਸੀ। ਇਸੇ ਦੌਰਾਨ ਪਿੱਛੇ ਤੋਂ ਆ ਰਹੀ ਤੇਜ਼ ਰਫ਼ਤਾਰ ਗੱਡੀ ਨੇ ਉਸ ਨੂੰ ਫੇਟ ਮਾਰ ਦਿੱਤੀ, ਜਿਸ ਉਪਰੰਤ ਨੌਜਵਾਨ ਦੀ ਮੌਕੇ ‘ਤੇ ਮੌਤ ਹੋ ਗਈ।

ਹਾਦਸੇ ਵਾਲੀ ਗੱਡੀ ਦੇ ਡਰਾਈਵਰ ਨੇ ਆਪਣੇ ਆਪ ਨੂੰ ਪੁਲਸ ਹਵਾਲੇ ਕਰ ਦਿੱਤਾ, ਉਸ ਨੇ ਕਥਿਤ ਸ਼ਰਾਬ ਪੀਤੀ ਦੱਸੀ ਜਾ ਰਹੀ ਹੈ। ਸੁਖਬੀਰ 6 ਸਾਲ ਪਹਿਲਾਂ 2019 ਵਿੱਚ ਇਟਲੀ ਗਿਆ ਸੀ ਅਤੇ ਹੁਣ ਕੁਝ ਸਮੇਂ ਤੱਕ ਪੇਪਰ ਆਦਿ ਮਿਲਣ ਉਪਰੰਤ ਉਹ ਵਤਨ ਆਉਣ ਵਾਲਾ ਸੀ। ਸੁਖਬੀਰ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਮ੍ਰਿਤਕ ਦੀ ਦੇਹ 3 ਨਵੰਬਰ ਨੂੰ ਪੰਜਾਬ ਪਹੁੰਚੇਗੀ, ਜਿਸ ਉਪਰੰਤ ਉਸ ਦੇ ਜੱਦੀ ਪਿੰਡ ਸਹਿਮ ਵਿਖੇ ਉਸ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।

 

LEAVE A REPLY

Please enter your comment!
Please enter your name here