ਕੋਲ-ਡੈਮ ਤੋਂ ਮੁੜ ਛੱਡਿਆ ਪਾਣੀ, ਪੰਜਾਬ ‘ਚ ਅਲਰਟ: ਹਿਮਾਚਲ ਦੇ 10 ਜ਼ਿਲ੍ਹਿਆਂ ਵਿੱਚ ਅੱਜ ਬਾਰਿਸ਼ ਦੀ ਚੇਤਾਵਨੀ

0
2093
Water released from Kol Dam again, alert in Punjab: Rain warning in 10 districts of Himachal today

 

ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਜ਼ਿਲ੍ਹੇ ‘ਚ ਸਤਲੁਜ ਨਦੀ ‘ਤੇ ਬਣੇ ਕੋਲ-ਡੈਮ ਤੋਂ ਅੱਜ ਸਵੇਰੇ 6:30 ਵਜੇ ਮੁੜ ਪਾਣੀ ਛੱਡਿਆ ਗਿਆ। ਇਸ ਕਾਰਨ ਨਦੀ ਦਾ ਪਾਣੀ ਪੱਧਰ 4 ਤੋਂ 5 ਮੀਟਰ ਤੱਕ ਵਧ ਗਿਆ। ਡੈਮ ਪ੍ਰਬੰਧਨ ਨੇ ਬਿਲਾਸਪੁਰ ਤੋਂ ਲੈ ਕੇ ਪੰਜਾਬ ਤੱਕ ਲੋਕਾਂ ਨੂੰ ਨਦੀ ਦੇ ਕੰਢੇ ਨਾ ਜਾਣ ਦੀ ਸਲਾਹ ਦਿੱਤੀ ਹੈ। ਕੋਲ-ਡੈਮ ਤੋਂ ਨਿਕਲਣ ਵਾਲਾ ਪਾਣੀ ਰੋਪੜ ਰਾਹੀਂ ਪੰਜਾਬ ਵਿੱਚ ਦਾਖਲ ਹੁੰਦਾ ਹੈ ਤੇ ਫਿਰ ਲੁਧਿਆਣਾ ਵੱਲ ਵਗਦਾ ਹੈ।

ਇਸ ਤੋਂ ਬਾਅਦ, ਇਹ ਨਦੀ ਹਰਿਕੇ ਪੱਤਨ ਕੋਲ ਬਿਆਸ ਨਦੀ ਨਾਲ ਮਿਲਦੀ ਹੈ ਅਤੇ ਫਿਰ ਦੱਖਣ-ਪੱਛਮ ਵੱਲ ਮੁੜ ਕੇ ਭਾਰਤ-ਪਾਕਿਸਤਾਨ ਸਰਹੱਦ ਦੇ ਨਾਲ-ਨਾਲ ਵਗਦੀ ਹੈ। ਆਖ਼ਰਕਾਰ, ਇਹ ਨਦੀ ਪਾਕਿਸਤਾਨ ਵਿੱਚ ਦਾਖਲ ਹੋ ਜਾਂਦੀ ਹੈ ਅਤੇ ਬਹਾਵਲਪੁਰ ਨੇੜੇ ਚਨਾਬ ਨਦੀ ਵਿੱਚ ਮਿਲ ਜਾਂਦੀ ਹੈ।

ਅੱਜ 10 ਜ਼ਿਲ੍ਹਿਆਂ ਵਿੱਚ ਮੀਂਹ ਦਾ ਅਲਰਟ

ਹਿਮਾਚਲ ਪ੍ਰਦੇਸ਼ ਵਿੱਚ ਅਗਲੇ 48 ਘੰਟਿਆਂ ਤੱਕ ਮੌਸਮ ਖਰਾਬ ਰਹਿਣ ਦੀ ਸੰਭਾਵਨਾ ਹੈ। ਇਸ ਦੌਰਾਨ ਕੁਝ ਇਲਾਕਿਆਂ ਵਿੱਚ ਤੇਜ਼ ਮੀਂਹ ਪੈ ਸਕਦੀ ਹੈ। ਮੌਸਮ ਵਿਭਾਗ ਨੇ ਅੱਜ ਕਿੰਨੌਰ ਅਤੇ ਲਾਹੌਲ ਸਪੀਤੀ ਨੂੰ ਛੱਡ ਕੇ ਬਾਕੀ ਸਾਰੇ 10 ਜ਼ਿਲ੍ਹਿਆਂ ਵਿੱਚ ਮੀਂਹ ਲਈ ਯੈੱਲੋ ਅਲਰਟ ਜਾਰੀ ਕੀਤਾ ਹੈ।

ਉਥੇ ਭਲਕੇ 4 ਜ਼ਿਲ੍ਹਿਆਂ ਕਾਂਗੜਾ, ਮੰਡੀ, ਕੁੱਲੂ ਅਤੇ ਸ਼ਿਮਲਾ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਜਤਾਈ ਗਈ ਹੈ। ਇਨ੍ਹਾਂ ਚਾਰਾਂ ਜ਼ਿਲ੍ਹਿਆਂ ਲਈ ਮੌਸਮ ਵਿਭਾਗ ਵੱਲੋਂ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੌਰਾਨ ਕੁਝ ਥਾਵਾਂ ‘ਤੇ ਅਚਾਨਕ ਹੜ੍ਹ ਜਾਂ ਭੂਸਖਲਨ ਵਰਗੀਆਂ ਘਟਨਾਵਾਂ ਹੋ ਸਕਦੀਆਂ ਹਨ।

ਉਥੇ ਹੀ 30 ਜੁਲਾਈ ਨੂੰ ਕੁੱਲੂ, ਕਾਂਗੜਾ ਅਤੇ ਮੰਡੀ ਜ਼ਿਲ੍ਹਿਆਂ ਵਿੱਚ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ, ਜਦਕਿ ਹੋਰ ਜ਼ਿਲ੍ਹਿਆਂ ਵਿੱਚ ਮੌਸਮ ਸਾਫ਼ ਰਹਿਣ ਦੀ ਉਮੀਦ ਹੈ।

Water released from Kol Dam again, alert in Punjab: Rain warning in 10 districts of Himachal today

31 ਜੁਲਾਈ ਤੋਂ ਮਾਨਸੂਨ ਕਮਜ਼ੋਰ ਪੈਣਾ ਸ਼ੁਰੂ ਹੋ ਜਾਵੇਗਾ ਅਤੇ ਸਾਰੇ ਸੂਬੇ ਵਿੱਚ ਮੌਸਮ ਸਾਫ ਰਹਿਣ ਦੀ ਸੰਭਾਵਨਾ ਹੈ। ਇਸ ਮਾਨਸੂਨ ਸੀਜ਼ਨ (20 ਜੂਨ ਤੋਂ 27 ਜੁਲਾਈ) ਦੌਰਾਨ ਹੁਣ ਤੱਕ ਸਧਾਰਨ ਨਾਲੋਂ 5 ਫੀਸਦੀ ਵੱਧ ਮੀਂਹ ਪੈ ਚੁੱਕੀ ਹੈ। ਆਮ ਤੌਰ ‘ਤੇ ਇਸ ਦੌਰਾਨ 321.2 ਮਿਲੀਮੀਟਰ ਮੀਂਹ ਹੁੰਦੀ ਹੈ, ਪਰ ਇਸ ਵਾਰੀ 335.8 ਮਿਲੀਮੀਟਰ ਮੀਂਹ ਦਰਜ ਕੀਤੀ ਗਈ ਹੈ।

ਸ਼ਿਮਲਾ ਵਿੱਚ ਆਮ ਤੌਰ ਨਾਲੋਂ 67 ਫੀਸਦੀ ਵੱਧ ਮੀਂਹ ਪਿਆ ਹੈ। ਮੰਡੀ ਵਿੱਚ 63 ਫੀਸਦੀ, ਬਿਲਾਸਪੁਰ ਵਿੱਚ 23 ਫੀਸਦੀ, ਹਮੀਰਪੁਰ ਵਿੱਚ 32 ਫੀਸਦੀ, ਕੁੱਲੂ ਤੇ ਸਿਰਮੌਰ ਵਿੱਚ 30-30 ਫੀਸਦੀ, ਸੋਲਨ ਵਿੱਚ 15 ਫੀਸਦੀ ਅਤੇ ਊਨਾ ਜ਼ਿਲ੍ਹੇ ਵਿੱਚ ਆਮ ਨਾਲੋਂ 21 ਫੀਸਦੀ ਵੱਧ ਮੀਂਹ ਦਰਜ ਕੀਤਾ ਗਿਆ ਹੈ।

ਲਾਹੌਲ ਸਪੀਤੀ ਵਿੱਚ ਆਮ ਨਾਲੋਂ 77 ਫੀਸਦੀ ਘੱਟ ਮੀਂਹ ਪਿਆ ਹੈ। ਚੰਬਾ ਵਿੱਚ 37 ਫੀਸਦੀ ਅਤੇ ਕਿੰਨੌਰ ਵਿੱਚ ਆਮ ਨਾਲੋਂ 17 ਫੀਸਦੀ ਘੱਟ ਬਾਰਿਸ਼ ਹੋਈ ਹੈ। ਰਾਜ ਵਿੱਚ ਮਾਨਸੂਨ ਦੀ ਆਮਦ ਤੋਂ ਬਾਅਦ ਜੂਨ ਮਹੀਨੇ ਵਿੱਚ ਵੱਧ ਮੀਂਹ ਪਿਆ ਸੀ, ਪਰ ਜੁਲਾਈ ਵਿੱਚ ਆਮ ਨਾਲੋਂ 9 ਫੀਸਦੀ ਘੱਟ ਬਾਰਿਸ਼ ਦਰਜ ਕੀਤੀ ਗਈ ਹੈ।

 

LEAVE A REPLY

Please enter your comment!
Please enter your name here