World Cancer Day: ਕੈਂਸਰ ਦੇ 10 ਮੁੱਢਲੇ ਲੱਛਣ, ਕਦੇ ਨਾ ਕਰੋ ਅਣਗੌਲਿਆਂ

0
100094
World Cancer Day: ਕੈਂਸਰ ਦੇ 10 ਮੁੱਢਲੇ ਲੱਛਣ, ਕਦੇ ਨਾ ਕਰੋ ਅਣਗੌਲਿਆਂ

World Cancer Day 2024: ਕੈਂਸਰ, ਇੱਕ ਅਜਿਹੀ ਖਤਰਨਾਕ ਬਿਮਾਰੀ ਹੈ, ਜਿਸ ਦਾ ਨਾਂ ਸੁਣ ਕੇ ਹੀ ਲੋਕਾਂ ਦੇ ਰੌਂਗਟੇ ਖੜੇ ਹੋ ਜਾਂਦੇ ਹਨ। ਹਾਲਾਂਕਿ ਇਸ ਬਿਮਾਰੀ ਦਾ ਇਲਾਜ ਨਹੀਂ ਹੈ, ਪਰ ਜੇਕਰ ਇਸ ਬਿਮਾਰੀ ਦਾ ਮੁੱਢਲੀ ਸਟੇਜ ‘ਤੇ ਹੀ ਪਤਾ ਲੱਗ ਜਾਵੇ ਤਾਂ ਇਸ ਤੋਂ ਬਚਿਆ ਜਾ ਸਕਦਾ ਹੈ। ਇਹ ਬਿਮਾਰੀ ਕਿਸੇ ਵੀ ਉਮਰ ਦੇ ਵਿਅਕਤੀ ਬੱਚੇ ਤੋਂ ਬਜ਼ੁਰਗ ਤੱਕ ਨੂੰ ਹੋ ਸਕਦੀ, ਇਸ ਲਈ ਇਸ ਤੋਂ ਬਚਣ ਲਈ ਕਦੇ ਵੀ ਇਸ ਦੇ ਲੱਛਣਾਂ ਨੂੰ ਅਣਗੌਲਿਆਂ ਨਹੀਂ ਕਰਨਾ ਚਾਹੀਦਾ ਅਤੇ ਡਾਕਟਰੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ। ਤਾਂ ਆਓ ਜਾਣਦੇ ਹਾਂ ਕੈਂਸਰ ਦੇ ਮੁੱਢਲੇ 10 ਲੱਛਣਾਂ ਬਾਰੇ…

1. ਬਿਨਾਂ ਕਾਰਨ ਭਾਰ ਘਟਣਾ: ਜੇਕਰ ਤੁਹਾਡਾ ਭਾਰ 5 ਕਿੱਲੋਂ ਜਾਂ ਇਸਤੋਂ ਵੱਧ ਘੱਟ ਜਾਂਦਾ ਹੈ ਅਤੇ ਉਹ ਵੀ ਬਿਨਾਂ ਕਾਰਨ ਤਾਂ ਇਹ ਕੈਂਸਰ ਦਾ ਮੁੱਢਲਾ ਲੱਛਣ ਹੋ ਸਕਦਾ ਹੈ। ਜ਼ਿਆਦਾਤਰ ਲੋਕਾਂ ਨੂੰ ਕਿਸੇ ਨਾ ਕਿਸੇ ਸਮੇਂ ਇਸਦਾ ਪਤਾ ਵੀ ਲੱਗਦਾ ਹੈ।

2. ਬੁਖਾਰ: ਕੈਂਸਰ ਵਾਲੇ ਮਰੀਜ਼ਾਂ ‘ਚ ਬੁਖ਼ਾਰ ਵੀ ਲੱਛਣ ਦਾ ਮੁੱਢਲਾ ਕਾਰਨ ਹੈ। ਹਾਲਾਂਕਿ ਇਹ ਮਰੀਜ਼ ਨੂੰ ਕਈ ਵਾਰ ਹੁੰਦਾ ਹੈ। ਬੁਖਾਰ ਮਰੀਜ਼ ਦੇ ਇਮਿਊਨਿਟੀ ਸਿਸਟਮ ਨੂੰ ਤੇਜ਼ੀ ਨਾਲ ਪ੍ਰਭਾਵਿਤ ਕਰਦਾ ਹੈ।

3. ਥਕਾਵਟ: ਜੇਕਰ ਤੁਹਾਨੂੰ ਬਹੁਤ ਜ਼ਿਆਦਾ ਥਕਾਵਟ ਹੁੰਦੀ ਹੈ ਅਤੇ ਆਰਾਮ ਕਰਨ ਨਾਲ ਵੀ ਦੂਰ ਨਹੀਂ ਹੁੰਦੀ ਤਾਂ ਇਹ ਖਤਰਨਾਕ ਬਿਮਾਰੀ ਦਾ ਇੱਕ ਲੱਛਣ ਹੋ ਸਕਦਾ ਹੈ। ਹਾਲਾਂਕਿ ਥਕਾਵਟ ਲਿਊਕੇਮੀਆਂ ਅਤੇ ਖੂਨ ਦੀ ਕਮੀ ਕਾਰਨ ਵੀ ਹੋ ਸਕਦੀ ਹੈ।

4. ਚਮੜੀ ‘ਚ ਬਦਲਾਅ: ਚਮੜੀ ‘ਚ ਕਈ ਬਦਲਾਅ ਵੀ ਸ਼ੁਰੂਆਤੀ ਕੈਂਸਰ ਦੇ ਕਾਰਨ ਬਣਦੇ ਹਨ। ਚਮੜੀ ਦੀਆਂ ਇਨ੍ਹਾਂ ਲੱਛਣਾਂ ‘ਚ ਚਮੜੀ ਦਾ ਕਾਲਾ ਹੋਣਾ, ਚਮੜੀ ਅਤੇ ਅੱਖਾਂ ਦਾ ਪੀਲਾ ਹੋਣਾ, ਚਮੜੀ ਦਾ ਲਾਲ ਹੋਣਾ ਅਤੇ ਚਮੜੀ ਦੇ ਵਾਲ ਵਧਣਾ ਸ਼ਾਮਲ ਹਨ।

5. ਬਲੈਡਰ ‘ਚ ਤਬਦੀਲੀ: ਜੇਕਰ ਲੰਬੇ ਸਮੇਂ ਤੱਕ ਕਬਜ਼, ਦਸਤ ਹੁੰਦੀ ਹੈ ਅਤੇ ਮਲ ਦੇ ਆਕਾਰ ‘ਚ ਬਦਲਾਅ ਕੋਲਨ ਕੈਂਸਰ ਦਾ ਲੱਛਣ ਹੋ ਸਕਦਾ ਹੈ। ਪਿਸ਼ਾਬ ਕਰਦੇ ਸਮੇਂ ਦਰਦ ਜਾਂ ਖੂਨ ਅਤੇ ਬਲੈਡਰ ‘ਚ ਤਬਦੀਲੀ ਵੀ ਕੈਂਸਰ ਨਾਲ ਸਬੰਧਤ ਹੋ ਸਕਦਾ ਹੈ।

6. ਛੋਟੇ ਜ਼ਖ਼ਮ : ਜੇਕਰ ਤੁਹਾਡੇ ਜ਼ਖ਼ਮੀ ਛੇਤੀ ਠੀਕ ਨਹੀਂ ਹੁੰਦੇ ਅਤੇ ਉਨ੍ਹਾਂ ਵਿੱਚੋਂ ਲਗਾਤਾਰ ਖੂਨ ਵਗਦਾ ਰਹਿੰਦਾ ਹੈ। ਚਮੜੀ ਕੈਂਸਰ ਦੇ ਲੱਛਣ ਹੋ ਸਕਦੇ ਹਨ। ਇਸਤੋਂ ਇਲਾਵਾ ਚਾਰ ਤੋਂ ਵੱਧ ਹਫਤਿਆਂ ਤੱਕ ਠੀਕ ਨਾ ਹੋਣ ਵਾਲੇ ਛੋਟੇ ਜ਼ਖ਼ਮਾਂ ਵੱਲ ਵੀ ਧਿਆਨ ਦੇਣਾ ਮਹੱਤਵਪੂਰਨ ਹੈ। ਪ੍ਰਾਈਵੇਟ ਪਾਰਟ ‘ਤੇ ਜ਼ਖ਼ਮ ਵੀ ਕੈਂਸਰ ਦੀ ਮੁੱਢਲੀ ਸਟੇਜ਼ ਦੇ ਲੱਛਣ ਬਣ ਸਕਦੇ ਹਨ।

ਜੇਕਰ ਤੁਹਾਡੇ ਮੂੰਹ ਵਿੱਚ ਦਰਦ ਹੈ ਅਤੇ ਲੰਬੇ ਸਮੇਂ ਤੱਕ ਵੀ ਉਹ ਠੀਕ ਨਹੀਂ ਹੁੰਦਾ ਤਾਂ ਤੁਹਾਨੂੰ ਇਸ ਬਾਰੇ ਡਾਕਟਰ ਕੋਲੋਂ ਜਾਂਚ ਕਰਵਾਉਣੀ ਚਾਹੀਦੀ ਹੈ, ਕਿਉਂਕਿ ਇਹ ਮੂੰਹ ਦੇ ਕੈਂਸਰ ਦਾ ਸੰਕੇਤ ਹੋ ਸਕਦਾ ਹੈ।

7. ਖ਼ੂਨ ਵਗਣਾ: ਕੈਂਸਰ ਦੀ ਸ਼ੁਰੂਆਤੀ ਸਟੇਜ ‘ਚ ਅਸਧਾਰਨ ਢੰਗ ਨਾਲ ਖ਼ੂਨ ਵਹਿ ਸਕਦਾ ਹੈ, ਜੋ ਕਿ ਫੇਫੜਿਆਂ ਦੇ ਕੈਂਸਰ ਦਾ ਸੰਕੇਤ ਹੋ ਸਕਦਾ ਹੈ। ਇਸਤੋਂ ਇਲਾਵਾ ਜੇਕਰ ਮਲ ਵਿੱਚ ਖ਼ੂਨ ਆਉਂਦਾ ਹੈ ਤਾਂ ਇਹ ਕੋਲਨ ਕੈਂਸਰ ਜਾਂ ਰੈਕਟਲ ਦੇ ਕੈਂਸਰ ਦਾ ਸੰਕੇਤ ਹੋ ਸਕਦਾ ਹੈ।

ਔਰਤਾਂ ‘ਚ ਐਂਡੋਮੈਟ੍ਰਿਅਮ (ਬੱਚੇਦਾਨੀ ਦੀ ਪਰਤ) ਦਾ ਸਰਵਾਈਕਲ ਕੈਂਸਰ ਯੋਨੀ ‘ਚ ਅਸਧਾਰਨ ਖ਼ੂਨ ਵਗਣ ਦਾ ਕਾਰਨ ਬਣ ਸਕਦਾ ਹੈ। ਪਿਸ਼ਾਬ ਵਿੱਚ ਖ਼ੂਨ ਬਲੈਡਰ ਜਾਂ ਗੁਰਦੇ ਦੇ ਕੈਂਸਰ ਦਾ ਸੰਕੇਤ ਹੋ ਸਕਦਾ ਹੈ।

8. ਸਰੀਰ ‘ਚ ਗੱਠ: ਜੇਕਰ ਤੁਹਾਡੇ ਸਰੀਰ ‘ਚ ਗੱਠ ਬਣਦੀ ਹੈ ਤਾਂ ਇਹ ਚਮੜੀ ਦੇ ਕੈਂਸਰ ਦਾ ਸੰਕੇਤ ਹੋ ਸਕਦਾ ਹੈ, ਜੋ ਕਿ ਮੁੱਖ ਤੌਰ ‘ਤੇ ਛਾਤੀਆਂ, ਅੰਡਕੋਸ਼ਾਂ, ਲਿੰਫ ਨੋਡਸ (ਗਲੈਂਡਜ਼) ਅਤੇ ਸਰੀਰ ਦੇ ਨਰਮ ਟਿਸ਼ੂਆਂ ‘ਚ ਹੁੰਦੇ ਹਨ।

9. ਨਿਗਲਣ ‘ਚ ਮੁਸ਼ਕਲ: ਜੇਕਰ ਖਾਣਾ ਖਾਣ ਸਮੇਂ ਇਸ ਨੂੰ ਭੋਜਨ ਨਲੀ ਰਾਹੀਂ ਨਿਗਲਣ ‘ਚ ਸਮੱਸਿਆ ਆਉਂਦੀ ਹੈ ਤਾਂ ਇਹ ਪੇਟ ਜਾਂ ਗਲੇ ਦੇ ਕੈਂਸਰ ਦਾ ਲੱਛਣ ਸਾਹਮਣੇ ਆ ਸਕਦਾ ਹੈ। ਹਾਲਾਂਕਿ ਇਹ ਲੱਛਣ ਹੋਰਨਾਂ ਕਿਸੇ ਕਾਰਨਾਂ ਕਰਕੇ ਵੀ ਹੋ ਸਕਦੇ ਹਨ।

10. ਲੰਬੇ ਸਮੇਂ ਤੱਕ ਖੰਘ ਜਾਂ ਗਲਾ ਬੈਠਣਾ: ਤਿੰਨ ਹਫ਼ਤਿਆਂ ਤੋਂ ਵੱਧ ਸਮੇਂ ਪੀੜਤ ਵਿਅਕਤੀ, ਜੋ ਲਗਾਤਾਰ ਖੰਘ ਰਿਹਾ ਹੈ ਜਾਂ ਗਲਾ ਬੈਠਿਆ ਹੋਇਆ ਹੈ, ਤਾਂ ਇਹ ਫੇਫੜਿਆਂ ਦੇ ਕੈਂਸਰ ਜਾਂ ਥਾਇਰਾਈਡ ਗਲੈਂਡ ਦੇ ਕੈਂਸਰ ਦਾ ਸੰਕੇਤ ਹੋ ਸਕਦਾ ਹੈ।

LEAVE A REPLY

Please enter your comment!
Please enter your name here