ਇਜ਼ਰਾਇਲ ਦਾ ਵੱਡਾ ਹਮਲਾ, 14 ਘਰ 3 ਮਸਜਿਦ ਤਬਾਹ, 100 ਲੋਕਾਂ ਦੀ ਮੌਤ ਦਾ ਖ਼ਦਸ਼ਾ

0
100042
ਇਜ਼ਰਾਇਲ ਦਾ ਵੱਡਾ ਹਮਲਾ, 14 ਘਰ 3 ਮਸਜਿਦ ਤਬਾਹ, 100 ਲੋਕਾਂ ਦੀ ਮੌਤ ਦਾ ਖ਼ਦਸ਼ਾ

 

Israel Hamas War: ਇਜ਼ਰਾਇਲ-ਹਮਾਸ ਵਿਚਾਲੇ ਜੰਗ ਬਾਦਸਤੂਰ ਜਾਰੀ ਹੈ। ਇਜ਼ਰਾਇਲ ਲਗਾਤਾਰ ਹਮਾਸ ਦੇ ਠਿਕਾਣਿਆਂ ਉੱਤੇ ਹਮਲਾ ਕਰ ਰਿਹਾ ਹੈ। ਅਲਜਜ਼ੀਰਾ ਦੀ ਰਿਪੋਰਟ ਦੇ ਮੁਤਾਬਕ, ਇਜ਼ਰਾਇਲ ਨੇ ਦੱਖਣੀ ਗਾਜ਼ਾ ਉੱਤੇ ਹਮਲਾ ਕੀਤਾ ਹੈ। ਖ਼ਬਰ ਮੁਤਾਬਕ ਇਸ ਵਿੱਚ 61 ਲੋਕਾਂ ਦੀ ਮੌਤ ਹੋ ਗਈ ਹੈ। ਇਸ ਵਿੱਚ 14 ਘਰਾਂ ਤੇ ਤਿੰਨ ਮਸਜਿਦਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ।

ਹਮਲਾ ਕਰਕੇ ਬੰਧਕਾਂ ਨੂੰ ਛੁਡਵਾਉਣ ਦਾ ਦਾਅਵਾ

ਇਜ਼ਰਾਇਲ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਇਹ ਹਮਲਾ ਹਮਾਸ ਦੇ ਠਿਕਾਣਿਆਂ ਉੱਤੇ ਕੀਤਾ ਗਿਆ ਹੈ। ਹਮਲਾ ਕਰਕੇ ਇਜ਼ਰਾਇਲ ਨੇ ਦੋ ਬੰਧਕਾਂ ਨੂੰ ਹਮਾਸ ਦੇ ਕਬਜ਼ੇ ਚੋਂ ਛੁਡਵਾਉਣ ਦਾ ਦਾਅਵਾ ਵੀ ਕੀਤਾ ਹੈ। ਇਜ਼ਰਾਇਲ ਨੇ ਕਿਹਾ ਹੈ ਕਿ ਇਸ ਆਪਰੇਸ਼ਨ ਵਿੱਚ ਦੋ ਬੰਧਕਾਂ ਨੂੰ ਛੁਡਵਾ ਲਿਆ ਗਿਆ ਹੈ। ਜ਼ਿਕਰ ਕਰ ਦਈਏ ਕਿ ਇਜ਼ਰਾਇਲ ਨੇ ਜਦੋਂ ਗਾਜ਼ਾ ਉੱਤੇ ਹਮਲਾ ਕੀਤਾ ਤਾਂ ਹਜ਼ਾਰਾ ਦੀ ਗਿਣਤੀ ਵਿੱਚ ਲੋਕ ਰਾਫਾ ਬਾਰਡਰ ਉੱਤੇ ਰਹਿਣ ਲਈ ਆ ਗਏ ਸਨ।

ਹਮਾਸ ਨੇ 100 ਲੋਕਾਂ ਦੇ ਮਾਰਨ ਦਾ ਕੀਤਾ ਦਾਅਵਾ

ਹਮਾਸ ਨੇ ਰਾਫਾ ਵਿੱਚ ਇਜ਼ਰਾਇਲੀ ਫ਼ੌਜ ਦੇ ਹਮਲੇ ਬਾਬਤ ਕਿਹਾ ਕਿ ਇਸ ਹਮਲੇ ਵਿੱਚ 100 ਲੋਕਾਂ ਦੀ ਮੌਤ ਹੋ ਗਈ। ਇਜ਼ਰਾਇਲ ਲਗਾਤਾਰ ਫਲਸਤੀਨੀਆਂ ਨੂੰ ਮਾਰ ਰਿਹਾ ਹੈ। ਜਿਵੇਂ ਹੀ ਉਨ੍ਹਾਂ ਦੇ ਲੋਕ ਇੱਕ ਜਗ੍ਹਾ ਛੱਡ ਕੇ ਦੂਜੀ ਜਗ੍ਹਾ ਜਾਂਦੇ ਨੇ ਤਾਂ ਫੌਜ ਉੱਥੇ ਹਮਲਾ ਕਰ ਦਿੰਦੀ ਹੈ ਜਿਸ ਨਾਲ ਮਾਸੂਮ ਲੋਕ ਮਾਰੇ ਜਾ ਰਹੇ ਹਨ।

 

LEAVE A REPLY

Please enter your comment!
Please enter your name here