ਰਾਸ਼ਟਰਪਤੀ ਭਵਨ ਵਲੋਂ ਜਾਰੀ ਬਿਆਨ ਅਨੁਸਾਰ ਰਾਸ਼ਟਰਪਤੀ ਦੇ ਸੰਸਦ ਵਿਚ ਭਾਸ਼ਣ ‘ਤੇ ਮੀਡੀਆ ‘ਤੇ ਪ੍ਰਤੀਕਿਰਿਆ ਦਿੰਦੇ ਹੋਏ, ਕਾਂਗਰਸ ਪਾਰਟੀ ਦੇ ਕੁਝ ਪ੍ਰਮੁੱਖ ਨੇਤਾਵਾਂ ਨੇ ਅਜਿਹੀਆਂ ਟਿੱਪਣੀਆਂ ਕੀਤੀਆਂ ਹਨ ਜੋ ਸਪੱਸ਼ਟ ਤੌਰ ‘ਤੇ ਉੱਚ ਅਹੁਦੇ ਦੀ ਸ਼ਾਨ ਨੂੰ ਠੇਸ ਪਹੁੰਚਾਉਂਦੀਆਂ ਹਨ, ਅਤੇ ਇਸ ਲਈ ਇਹ ਅਸਵੀਕਾਰਨਯੋਗ ਹਨ।
ਇਨ੍ਹਾਂ ਆਗੂਆਂ ਨੇ ਕਿਹਾ ਹੈ ਕਿ ਰਾਸ਼ਟਰਪਤੀ ਅੰਤ ਤੱਕ ਬਹੁਤ ਥੱਕ ਗਏ ਸਨ ਅਤੇ ਉਹ ਮੁਸ਼ਕਿਲ ਨਾਲ ਬੋਲ ਰਹੇਂ ਸਨ। ਰਾਸ਼ਟਰਪਤੀ ਭਵਨ ਸਪੱਸ਼ਟ ਕਰਨਾ ਚਾਹੁੰਦਾ ਹੈ ਕਿ ਰਾਸ਼ਟਰਪਤੀ ਕਿਸੇ ਵੀ ਸਮੇਂ ਥੱਕੇ ਨਹੀਂ ਸਨ… ਕਿਸੇ ਵੀ ਹਾਲਤ ਵਿਚ, ਅਜਿਹੀਆਂ ਟਿੱਪਣੀਆਂ ਮਾੜੀਆਂ, ਮੰਦਭਾਗੀਆਂ ਅਤੇ ਪੂਰੀ ਤਰ੍ਹਾਂ ਟਾਲਣਯੋਗ ਹਨ।