ਗਿਆਨੀ ਹਰਪ੍ਰੀਤ ਸਿੰਘ ਤੇ ਵਲਟੋਹਾ ਵਿਚਾਲੇ ਤੂੰ-ਤੂੰ, ਮੈਂ-ਮੈਂ, ਵੀਡੀਓ ਹੋ ਗਈ ਵਾਇਰਲ

1
100082
ਗਿਆਨੀ ਹਰਪ੍ਰੀਤ ਸਿੰਘ ਤੇ ਵਲਟੋਹਾ ਵਿਚਾਲੇ ਤੂੰ-ਤੂੰ, ਮੈਂ-ਮੈਂ, ਵੀਡੀਓ ਹੋ ਗਈ ਵਾਇਰਲ

ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਵਿਚਾਲੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਦੌਰਾਨ ਹੋਈ ਬਹਿਸ ਦੀ ਹੋਰ ਵੀਡੀਓ ਜਨਤਕ ਹੋਈ ਹੈ। ਇਸ ਇਕੱਤਰਤਾ ਦੌਰਾਨ ਬਹਿਸ ਦੀ ਵੀਡੀਓ 18 ਦਸੰਬਰ ਨੂੰ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਸੀ। ਪਿਛਲੇ ਸਾਲ ਅਕਤੂਬਰ ਮਹੀਨੇ ਪੰਜ ਸਿੰਘ ਸਾਹਿਬਾਨ ਦੀ ਸ੍ਰੀ ਅਕਾਲ ਤਖਤ ਵਿਖੇ ਇਕੱਤਰਤਾ ਹੋਈ ਸੀ ਜਿਸ ਤੋਂ ਲਗਪਗ ਚਾਰ ਮਹੀਨੇ ਮਗਰੋਂ ਵਿਰਸਾ ਸਿੰਘ ਵਲਟੋਹਾ ਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਰਮਿਆਨ ਬਹਿਸ ਦੀ ਹੁਣ ਇਹ ਵੀਡੀਓ ਜਨਤਕ ਹੋਈ ਹੈ।

ਤਾਜ਼ਾ 58 ਸੈਕਿੰਡ ਦੀ ਵੀਡੀਓ ਕਲਿੱਪ ਵਿੱਚ ਗਿਆਨੀ ਹਰਪ੍ਰੀਤ ਸਿੰਘ ਅਕਾਲੀ ਆਗੂ ਵਲਟੋਹਾ ਵੱਲੋਂ ਭਾਜਪਾ ਤੇ ਹੋਰ ਪਾਰਟੀਆਂ ਦੇ ਆਗੂਆਂ ਨਾਲ ਸਬੰਧਾਂ ਬਾਰੇ ਪੁੱਛੇ ਸਵਾਲ ਦਾ ਜਵਾਬ ਦੇ ਰਹੇ ਹਨ। ਗਿਆਨੀ ਹਰਪ੍ਰੀਤ ਸਿੰਘ ਵੀਡੀਓ ਵਿੱਚ ਕਹਿੰਦੇ ਨਜ਼ਰ ਆ ਰਹੇ ਹਨ ਕਿ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਵਜੋਂ ਉਨ੍ਹਾਂ ਦੇ ਕਈ ਸੀਨੀਅਰ ਭਾਜਪਾ ਆਗੂ ਤੇ ਸਾਬਕਾ ਮੁੱਖ ਮੰਤਰੀ ਸਮੇਤ ਹੋਰਨਾਂ ਆਗੂਆਂ ਨਾਲ ਵੀ ਸੰਪਰਕ ਬਣੇ ਸਨ। ਉਧਰ, ਵਿਰਸਾ ਸਿੰਘ ਵਲਟੋਹਾ ਨੇ ਉਪਰੋਕਤ ਮੀਟਿੰਗ ਦੀ ਵੀਡੀਓਗ੍ਰਾਫੀ ਜਨਤਕ ਕਰਨ ਦੀ ਮੰਗ ਕੀਤੀ ਹੈ। ਉਂਝ ਇਹ ਵੀਡੀਓ ਕਿਵੇਂ ਜਨਤਕ ਹੋਈ, ਇਹ ਭੇਦ ਬਣਿਆ ਹੋਇਆ ਹੈ। ਇਸ ਵੀਡੀਓ ਨੂੰ ਅਕਾਲੀ ਆਗੂ ਵਲਟੋਹਾ ਨੇ ਆਪਣੇ ਸੋਸ਼ਲ ਮੀਡੀਆ ਮੰਚ ’ਤੇ ਸਾਂਝਾ ਕੀਤਾ ਹੈ।

ਵਲਟੋਹਾ ਨੇ ਵੀਡੀਓ ਸ਼ੇਅਰ ਕਰਕੇ ਲਿਖਿਆ…
ਇਸ ਵਾਇਰਲ ਕਲਿੱਪ ਬਾਰੇ ਮੈਨੂੰ ਓਦੋਂ ਪਤਾ ਲੱਗਾ ਜਦੋਂ ਅੱਜ ਸਵੇਰੇ ਸਾਢੇ ਅੱਠ ਵਜੇ ਦੇ ਕਰੀਬ ਮੈਨੂੰ ਕਿਸੇ ਪੰਜਾਬੀ ਨਿਊਜ਼ ਚੈਨਲ ਦਾ ਫੋਨ ਆਇਆ ਕਿ ਸਿੰਘ ਸਾਹਿਬਾਨ ਨਾਲ ਤੁਹਾਡੀ ਪੇਸ਼ੀ ਦਾ ਇੱਕ ਕਲਿੱਪ ਸਾਮਣੇ ਆਇਆ ਹੈ……ਹੈਰਾਨੀ ਹੈ ਕਿ ਏਨਾਂ ਕਲਿੱਪਾਂ ਨੂੰ ਕੌਣ ਜਾਰੀ ਕਰ ਰਿਹਾ ਹੈ……??? ਹਾਂ ਇਹ ਵਾਇਰਲ ਕਲਿੱਪ ਮੇਰੀ 15 ਅਕਤੂਬਰ 2024 ਦੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਪੇਸ਼ੀ ਸਮੇਂ ਦਾ ਹੀ ਹੈ……ਮੈਂ 15 ਅਕਤੂਬਰ ਤੋਂ ਹੀ ਮੰਗ ਕਰਦਾ ਰਿਹਾ ਹਾਂ ਕਿ ਉਸ ਦਿਨ ਦੀ ਸਾਰੀ ਰਿਕਾਰਡਿੰਗ ਵੀਡੀਓ ਰਲੀਜ਼ ਕੀਤੀ ਜਾਵੇ।

ਵਲਟੋਹਾ ਨੇ ਅੱਗੇ ਲਿਖਿਆ ਇਸ ਕਲਿੱਪ ਵਿੱਚ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਮੇਰੇ ਬੇਨਤੀ ਰੂਪੀ ਸਵਾਲ ‘ਤੇ ਸਵੀਕਾਰ ਕੀਤਾ ਹੈ ਕਿ, “ਹਾਂ ਮੇਰੀ BJP ਤੇ ਉਸ ਦੇ ਕਰਤਾ ਧਰਤਾ ਆਗੂਆਂ ਨਾਲ ਸਾਂਝ ਹੈ ਤੇ ਮੇਰੀ ਫੋਨ ਤੇ ਗੱਲਬਾਤ ਤੇ ਮੁਲਾਕਾਤਾਂ ਵੀ ਹੁੰਦੀਆ ਰਹਿੰਦੀਆਂ ਹਨ।” ਇਸੇ ਦੌਰਾਨ ਹੀ ਮੇਰੀ ਬੇਨਤੀ ‘ਤੇ ਬਾਕੀ ਸਿੰਘ ਸਾਹਿਬਾਨ ਨੇ ਸਪੱਸ਼ਟ ਕੀਤਾ ਕਿ ਸਾਡੀ ਅਜਿਹੀ ਕੋਈ ਸਾਂਝ ਨਹੀਂ ਤੇ ਨਾਂ ਹੀ ਸਾਨੂੰ ਕਦੇ ਕਿਸੇ ਦਾ ਫੋਨ ਹੀ ਆਇਆ ਹੈ। ਗਿਆਨੀ ਹਰਪ੍ਰੀਤ ਸਿੰਘ ਜੀ ਨੇ ਬੜੇ ਜੋਰ ਨਾਲ ਕਿਹਾ ਕਿ, “ਮੇਰੇ ਇਹ ਸੰਬੰਧ ਮੇਰੀ “ਕਾਬਲੀਅਤ” ਕਰਕੇ ਹਨ।”

ਸਵਾਲ…….???
ਕੀ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਆਪਣੇ ਆਪ ਨੂੰ ਬਾਕੀ ਚਾਰੇ ਸਿੰਘ ਸਾਹਿਬਾਨ ਤੋਂ ਕਾਬਲ ਦੱਸਕੇ ਕੀ ਬਾਕੀ ਸਿੰਘ ਸਾਹਿਬਾਨ ਦਾ ਨਿਰਾਦਰ ਨਹੀਂ ਕੀਤਾ ? ਗਿਆਨੀ ਹਰਪ੍ਰੀਤ ਸਿੰਘ ਜੀ ਦੇ ਸ਼ਬਦਾਂ ਤੋਂ ਤਾਂ ਸਪੱਸ਼ਟ ਹੀ ਨਜਰ ਆਉਂਦਾ ਹੈ ਕਿ ਬਾਕੀ ਸਿੰਘ ਸਾਹਿਬਾਨ ਤਾਂ ਐਂਵੇਂ ਹੀ ਹਨ ਕੇਵਲ ਮੇਰੇ ਵਿੱਚ ਹੀ ਕਾਬਲੀਅਤ ਹੈ।
(ਮੇਰੇ ਵੱਲੋਂ ਇਹ ਕਲਿੱਪ ਪੋਸਟ ਕਰਨ ਦਾ ਮਕਸਦ ਸਿਰਫ ਇਹੀ ਸਪੱਸ਼ਟ ਕਰਨਾ ਹੈ ਕਿ ਵਾਕਿਆ ਹੀ ਇਹ ਕਲਿੱਪ ਮੇਰੀ ਪੇਸ਼ੀ ਸਮੇਂ ਦਾ ਹੈ)

ਦੱਸ ਦਈਏ ਕਿ ਵਿਰਸਾ ਸਿੰਘ ਵਲਟੋਹਾ ਨੇ ਗਿਆਨੀ ਹਰਪ੍ਰੀਤ ਸਿੰਘ ’ਤੇ ਭਾਜਪਾ ਤੇ ਆਰਐਸਐਸ ਨਾਲ ਸਬੰਧ ਹੋਣ ਦਾ ਦੋਸ਼ ਲਾਇਆ ਸੀ ਜਿਸ ਸਬੰਧੀ ਅਕਾਲੀ ਆਗੂ ਨੂੰ ਸਪੱਸ਼ਟੀਕਰਨ ਦੇਣ ਲਈ 15 ਅਕਤੂਬਰ ਨੂੰ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਸੱਦਿਆ ਗਿਆ ਸੀ। ਇਸ ਮੀਟਿੰਗ ਮਗਰੋਂ ਪੰਜ ਸਿੰਘ ਸਾਹਿਬਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਵਿਰਸਾ ਸਿੰਘ ਵਲਟੋਹਾ ਨੂੰ ਪਾਰਟੀ ਵਿੱਚੋਂ ਦਸ ਸਾਲਾਂ ਲਈ ਕੱਢਣ ਦਾ ਆਦੇਸ਼ ਦਿੱਤਾ ਸੀ।

 

 

 

1 COMMENT

  1. Somebody essentially help to make significantly articles Id state This is the first time I frequented your web page and up to now I surprised with the research you made to make this actual post incredible Fantastic job

LEAVE A REPLY

Please enter your comment!
Please enter your name here