‘ਜਾਕੋ ਰਾਖੇ ਸਾਈਆਂ…’ ਮੋਹਾਲੀ ‘ਚ ਕਾਰ ਹੇਠਾਂ ਆਇਆ 3 ਸਾਲ ਦਾ ਬੱਚਾ, ਨਹੀਂ ਹੋਇਆ ਵਾਲ ਵਿੰਗਾ

0
100065
'ਜਾਕੋ ਰਾਖੇ ਸਾਈਆਂ...' ਮੋਹਾਲੀ 'ਚ ਕਾਰ ਹੇਠਾਂ ਆਇਆ 3 ਸਾਲ ਦਾ ਬੱਚਾ, ਨਹੀਂ ਹੋਇਆ ਵਾਲ ਵਿੰਗਾ

 ‘ਜਾ ਕੋ ਰਾਖੇ ਸਾਈਆਂ, ਮਾਰ ਸਕੇ ਨਾ ਕੋਇ’ ਦੀ ਕਹਾਵਤ ਅੱਜ ਉਸ ਸਮੇਂ ਸੱਚ ਸਾਬਤ ਹੋ ਗਈ, ਜਦੋਂ ਮੁਹਾਲੀ  ਦੇ ਨਵਾਂਗਾਓਂ ‘ਚ ਵਾਪਰੇ ਇੱਕ ਭਿਆਨਕ ਹਾਦਸੇ ਵਿੱਚ 3 ਸਾਲ ਦੇ ਬੱਚਾ ਪੂਰੀ ਤਰ੍ਹਾਂ ਸੁਰੱਖਿਅਤ ਰਿਹਾ। ਘਟਨਾ ਵਿੱਚ ਤਿੰਨ ਸਾਲਾਂ ਦੇ ਬੱਚੇ ਦੇ ਉੱਪਰ ਕਾਰ ਦੇ ਟਾਇਰ ਚੜਨ ਤੋਂ ਬਾਅਦ ਵੀ ਬੱਚੇ ਨੂੰ ਕੋਈ ਨੁਕਸਾਨ ਨਹੀਂ ਹੋਇਆ। ਬੱਚੇ ਨੂੰ ਸਿਰਫ ਮਾਮੂਲੀ ਸੱਟਾਂ ਹੀ ਲੱਗੀਆਂ। ਕੁਦਰਤ ਦਾ ਇਹ ਕਰਿਸ਼ਮਾ ਦੇਖ ਕੇ ਸਾਰੇ ਹੀ ਹੈਰਾਨ ਰਹਿ ਗਏ।

ਜਾਣਕਾਰੀ ਅਨੁਸਾਰ ਨਵਾਂਗਾਓਂ ਦੇ ਆਦਰਸ਼ ਨਗਰ ਦੇ ਵਿੱਚ 3 ਸਾਲ ਦਾ ਬੱਚਾ ਜਿਹੜਾ ਘਰ ਦੇ ਬਾਹਰ ਖੇਡ ਰਿਹਾ ਸੀ। ਇਸ ਦੌਰਾਨ ਹੀ ਸਾਹਮਣੇ ਤੋਂ ਇੱਕ ਕਾਰ ਆਉਂਦੀ ਹੈ ਅਤੇ ਕਾਰ ਦੇ ਨਾਲ ਟਕਰਾਉਣ ਨਾਲ ਬੱਚਾ ਜ਼ਮੀਨ ‘ਤੇ ਡਿੱਗ ਪਿਆ। ਉਪਰੰਤ ਅਚਾਨਕ ਕਾਰ ਦਾ ਟਾਇਰ ਉਸਦੇ ਉੱਪਰ ਚੜ ਗਿਆ। ਆਸ ਪਾਸ ਦੇ ਲੋਕਾਂ ਨੇ ਤੁਰੰਤ ਜਦੋਂ ਇਹ ਦ੍ਰਿਸ਼ ਵੇਖਿਆ ਤਾਂ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, ਜਿਸ ਪਿੱਛੋਂ ਮਹਿਲਾ ਚਾਲਕ ਨੇ ਤੁਰੰਤ ਕਾਰ ਰੋਕੀ।

ਮਹਿਲਾ ਕਾਰ ਚਾਲਕ ਨੇ ਬੱਚੇ ਨੂੰ ਸੈਕਟਰ 16 ਹਸਪਤਾਲ ਚੰਡੀਗੜ੍ਹ ਦੇ ਵਿੱਚ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਚੈੱਕ ਕਰਨ ਤੋਂ ਬਾਅਦ ਬੱਚੇ ਨੂੰ ਤੰਦਰੁਸਤ ਕਰਾਰ ਦਿੱਤਾ। ਇਹ ਸਭ ਘਟਨਾ ਸੀਸੀ ਟੀਵੀ ਵਿੱਚ ਕੈਦ ਹੋ ਗਈ ਅਤੇ ਲੋਕ ਹੈਰਾਨ ਹੋ ਗਏ ਕਿ ਬੱਚਾ ਟਾਇਰ ਦੇ ਥੱਲੇ ਆਉਣ ਤੋਂ ਬਾਅਦ ਵੀ ਠੀਕ-ਠਾਕ ਬਚ ਗਿਆ।

 

LEAVE A REPLY

Please enter your comment!
Please enter your name here