ਬੀਜਾਪੁਰ ਨਕਸਲ ਮੁਕਾਬਲੇ: ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਬੀਜਾਪੁਰ ਜ਼ਿਲ੍ਹੇ ‘ਚ ਪੁਲਿਸ ਅਤੇ ਸੁਰੱਖਿਆ ਬਲਾਂ ਵਿਚਾਲੇ ਵੱਡਾ ਮੁਕਾਬਲਾ ਚੱਲ ਰਿਹਾ ਹੈ। ਇਹ ਮੁਕਾਬਲਾ ਬੀਜਾਪੁਰ ਦੇ ਟੋਡਕਾ ਇਲਾਕੇ ‘ਚ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਮੁਕਾਬਲੇ ‘ਚ ਹੁਣ ਤੱਕ 8 ਨਕਸਲੀ ਮਾਰੇ ਜਾ ਚੁੱਕੇ ਹਨ। ਮਾਰੇ ਗਏ ਸਾਰੇ ਨਕਸਲੀਆਂ (ਨਕਸਲ) ਦੀਆਂ ਲਾਸ਼ਾਂ ਜਵਾਨਾਂ ਨੇ ਬਰਾਮਦ ਕਰ ਲਈਆਂ ਹਨ। ਮੁਕਾਬਲਾ ਅਜੇ ਵੀ ਜਾਰੀ ਹੈ।
ਜਾਣਕਾਰੀ ਮੁਤਾਬਕ ਇਹ ਮੁਕਾਬਲਾ ਡੀਆਰਜੀ ਅਤੇ ਐਸਟੀਐਫ ਦੇ ਜਵਾਨਾਂ ਨਾਲ ਚੱਲ ਰਿਹਾ ਹੈ। ਜਿਸ ਥਾਂ ‘ਤੇ ਇਹ ਮੁਕਾਬਲਾ ਚੱਲ ਰਿਹਾ ਹੈ, ਉਹ ਬੀਜਾਪੁਰ ਜ਼ਿਲ੍ਹੇ ਦੇ ਗੰਗਲੂਰ ਥਾਣਾ ਖੇਤਰ ਦਾ ਟੋਡਕਾ ਇਲਾਕਾ ਹੈ। ਮਾਰੇ ਗਏ ਨਕਸਲੀਆਂ ਕੋਲੋਂ ਕਈ ਆਟੋਮੈਟਿਕ ਹਥਿਆਰ ਵੀ ਬਰਾਮਦ ਕੀਤੇ ਜਾਣ ਦੀ ਸੂਚਨਾ ਹੈ।
ਇਸ ਮੁਕਾਬਲੇ ਵਿੱਚ ਨਕਸਲੀਆਂ ਦੀ ਪੱਛਮੀ ਬਸਤਰ ਕਮੇਟੀ-ਕੰਪਨੀ ਨੰਬਰ 2 ਬਟਾਲੀਅਨ ਦੇ 8 ਕਾਡਰ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ।