ਭਾਈ ਪਿੰਦਰਪਾਲ ਸਿੰਘ ਦੇ ਮਾਤਾ ਜੀ ਦੀ ਯਾਦ ‘ਚ ਸਹਿਜ ਪਾਠ ਦਾ ਪਾਇਆ ਭੋਗ

0
100042
ਭਾਈ ਪਿੰਦਰਪਾਲ ਸਿੰਘ ਦੇ ਮਾਤਾ ਜੀ ਦੀ ਯਾਦ 'ਚ ਸਹਿਜ ਪਾਠ ਦਾ ਪਾਇਆ ਭੋਗ

ਪ੍ਰਸਿੱਧ ਕਥਾਵਾਚਕ ਭਾਈ ਸਾਹਿਬ ਗਿਆਨੀ ਪਿੰਦਰਪਾਲ ਸਿੰਘ ਜੀ ਦੇ ਸਤਿਕਾਰਜੋਗ ਮਾਤਾ ਬਲਵੀਰ ਕੌਰ ਜੀ ਦਾ ਪਿਛਲੇ ਦਿਨੀ ਦੇਹਾਂਤ ਹੋ ਗਿਆ ਸੀ। ਲੁਧਿਆਣਾ ਦੇ ਦਾਣਾ ਮੰਡੀ ਦੇ ਕੋਲ ਮੁਰਦਘਾਟ ਦੇ ਵਿੱਚ ਉਹਨਾਂ ਦਾ ਅੰਤਿਮ ਸਸਕਾਰ ਕੀਤਾ ਗਿਆ।

ਇਸ ਦਰਮਿਆਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ,  “ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਸਿੱਖ ਕੌਮ ਦੀ ਇੱਕ ਬਹੁਤ ਵੱਡੀ ਹਸਤੀ ਹਨ। ਜਿਨ੍ਹਾਂ ਸਾਰੀ ਦੁਨੀਆਂ ‘ਚ ਗੁਰਬਾਣੀ ਦਾ ਪ੍ਰਚਾਰ ਕੀਤਾ ਹੈ। ਅੱਜ ਉਸ ਮਹਾਨ ਮਾਤਾ ਜੀ ਦੇ ਅਰਦਾਸ ਹੋਈ ਹੈ ਜਿਨ੍ਹਾਂ ਨੇ ਭਾਈ ਪਿੰਦਰਪਾਲ ਸਿੰਘ ਵਰਗੀ ਸ਼ਖ਼ਸੀਅਤ ਨੂੰ ਜਨਮ, ਸੰਸਕਾਰ, ਗੁੜਤੀ ਦਿੱਤੀ ਅਤੇ ਗੁਰਬਾਣੀ ਨਾਲ ਜੋੜਿਆ। ਸੋ ਅਜਿਹੀ ਮਾਵਾਂ ਦਾ ਵਿਛੋੜਾ ਬਹੁਤ ਹੀ ਦੁਖਦਾਈ ਹੁੰਦਾ। ਸਾਡੇ ਸਾਰੀਆਂ ਦੀ ਅਰਦਾਸ ਹੈ ਕਿ ਪ੍ਰਮਾਤਮਾ ਮਾਤਾ ਜੀ ਦੀ ਰੂਹ ਨੂੰ ਆਪਣੇ ਚਰਨਾਂ ‘ਚ ਥਾਂ ਬਖਸ਼ੇ।”

ਜਿਸ ਮਗਰੋਂ ਜਵੱਦੀ ਟਕਸਾਲ ਗੁਰਦੁਆਰਾ ਸਾਹਿਬ ਦੇ ਵਿੱਚ ਅੱਜ ਉਨ੍ਹਾਂ ਦੀ ਮਿੱਠੀ ਯਾਦ ‘ਚ ਸਹਿਜ ਪਾਠ ਦਾ ਭੋਗ ਪਾਇਆ ਗਿਆ ਅਤੇ ਇਸ ਦੌਰਾਨ ਪੰਥ ਪ੍ਰਸਿੱਧ ਧਾਰਮਿਕ ਅਤੇ ਰਾਜਨੀਤਿਕ ਸ਼ਖਸ਼ੀਅਤਤਾਂ ਵੀ ਸ਼ਾਮਿਲ ਹੋਈਆਂ। ਜਿਨ੍ਹਾਂ ਵੱਲੋਂ ਮਾਤਾ ਜੀ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਗਈ।

LEAVE A REPLY

Please enter your comment!
Please enter your name here