ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਡੱਲੇਵਾਲ ਨੇ ਕਿਹਾ ਹੈ ਕਿ ਮੈਂ ਹਲੇ ਸੰਗਤ ਨੂੰ ਸੰਬੋਧਨ ਕਰਨ ਦੀ ਹਾਲਤ ਵਿੱਚ ਨਹੀਂ ਹਾਂ। ਉਨ੍ਹਾਂ ਨੇ ਕਿਹਾ ਹੈ ਸਾਰੀਆਂ ਸੰਗਤਾਂ ਦੇ ਦਬਾਅ ਕਰਕੇ ਮੈਂ ਟ੍ਰੀਟਮੈਂਟ ਸ਼ੁਰੂ ਕਰ ਲਿਆ ਹੈ ਅਤੇ ਤੁਸੀਂ ਵੀ ਸਾਰੇ ਤਕੜੇ ਰਹੋ ਅਸੀਂ ਮੋਰਚਾ ਜ਼ਰੂਰ ਜਿੱਤਾਂਗੇ।
ਡੱਲੇਵਾਲ ਨੇ ਕਿਹਾ ਹੈ ਕਿ ਇੰਝ ਨਾ ਸੋਚਿਓ ਕਿ ਸੱਦਾ ਆ ਗਿਐ ਅਤੇ ਮਸਲਾ ਹੱਲ ਹੋ ਜਾਵੇਗਾ। ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਆਪਣੇ ਹੱਕ ਲਈ ਲੜਦੇ ਰਹਾਂਗਾ। ਉਨ੍ਹਾਂ ਨੇ ਕਿਹਾ ਹੈ ਕਿ 111 ਕਿਸਾਨਾਂ ਦੇ ਧਰਨੇ ਉੱਤੇ ਬੈਠਣ ਕਰਕੇ ਹੋਇਆ ਹੈ।