ਮੂਸਾ ਪਿੰਡ ’ਚ ਜਸ਼ਨ ਦਾ ਮਾਹੌਲ; ‘ਨਿੱਕੇ ਸ਼ੁਭ’ ਦੇ ਨਾਂ ’ਤੇ ਪਿਤਾ ਬਲਕੌਰ ਸਿੰਘ ਨੇ ਆਖੀ ਇਹ ਗੱਲ੍ਹ

0
100170
ਮੂਸਾ ਪਿੰਡ ’ਚ ਜਸ਼ਨ ਦਾ ਮਾਹੌਲ; 'ਨਿੱਕੇ ਸ਼ੁਭ' ਦੇ ਨਾਂ ’ਤੇ ਪਿਤਾ ਬਲਕੌਰ ਸਿੰਘ ਨੇ ਆਖੀ ਇਹ ਗੱਲ੍ਹ
Spread the love

ਮੂਸੇਵਾਲਾ ਭਰਾ ਦਾ ਨਾਮ: ਮਾਨਸਾ ਦੇ ਪਿੰਡ ਮੂਸਾ ਵਿਖੇ ਇੱਕ ਵਾਰ ਫਿਰ ਤੋਂ ਕਿਲਕਾਰੀਆਂ ਗੂੰਜ ਪਈਆਂ ਹਨ। ਦੱਸ ਦਈਏ ਕਿ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਘਰ ਨੰਨ੍ਹਾ ਮਹਿਮਾਨ ਆ ਗਿਆ ਹੈ। ਮਾਤਾ ਚਰਨ ਕੌਰ ਨੇ ਪੁੱਤਰ ਨੂੰ ਜਨਮ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਖ਼ੁਦ ਪਿਤਾ ਬਣੇ ਬਲਕੌਰ ਸਿੰਘ ਨੇ ਸੋਸ਼ਲ ਮੀਡੀਆ ’ਤੇ ਦਿੱਤੀ।

ਬੱਚੇ ਦੇ ਜਨਮ ਮਗਰੋਂ ਪਿਤਾ ਬਲਕੌਰ ਸਿੰਘ ਨੇ ਪ੍ਰੈਸ ਕਾਨਫਰੰਸ ਕੀਤੀ। ਉਹਨਾਂ ਨੇ ਮੀਡੀਆ ਨਾਲ ਖੁਸ਼ੀ ਸਾਂਝੇ ਕਰਦੇ ਹੋਏ ਭਰੇ ਹੋਏ ਗਲ ਨਾਲ ਆਪਣੇ ਪੁੱਤਰ ਦੀਆਂ ਯਾਦਾਂ ਨੂੰ ਵੀ ਸਾਂਝਾ ਕੀਤਾ। ਉਹਨਾਂ ਕਿਹਾ ਕਿ ਜਿੱਥੇ ਮੈਨੂੰ ਇਸ ਪੁੱਤਰ ਹੋਣ ਦੀ ਖੁਸ਼ੀ ਹੈ ਉਥੇ ਹੀ ਮੇਰਾ ਜਵਾਨ ਪੁੱਤ ਜੋ ਗੈਂਗਸਟਰਾਂ ਦੀ ਬਲੀ ਚੜ ਗਿਆ ਉਸ ਦਾ ਦੁੱਖ ਵੀ ਹੈ।

ਬੱਚੇ ਦੇ ਨਾਂਅ ’ਤੇ ਬਲਕੌਰ ਸਿੱਧੂ ਨੇ ਆਖੀ ਇਹ ਗੱਲ੍ਹ

ਉਹਨਾਂ ਨੇ ਆਪਣੇ ਜਵਾਨ ਪੁੱਤ ਦੀ ਮੌਤ ਦਾ ਗਿਲਾ ਜਿੱਥੇ ਸਰਕਾਰਾਂ ਨਾਲ ਕੀਤਾ ਉੱਥੇ ਹੀ ਲੰਬੇ ਸਮੇਂ ਤੋਂ ਇਨਸਾਫ ਨਾ ਮਿਲਣ ’ਤੇ ਇਤਰਾਜ ਵੀ ਜਤਾਇਆ। ਉਹਨਾਂ ਨੇ ਪੁੱਤਰ ਦੀ ਖੁਸ਼ੀ ਸਾਂਝੀ ਕਰਦੇ ਹੋਏ ਕਿਹਾ ਕਿ ਮੈਨੂੰ ਹੌਂਸਲਾ ਜਰੂਰ ਮਿਲ ਗਿਆ ਕਿ ਔਲਾਦ ਬਿਨਾਂ ਘਰ ਵਿੱਚ ਕੁਝ ਨਹੀਂ ਹੈ। ਨਾਲ ਹੀ ਉਨ੍ਹਾਂ ਤੋਂ ਜਦੋਂ ਬੱਚੇ ਦੇ ਨਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਇਹ ਮੇਰੇ ਲਈ ਸ਼ੁਭਦੀਪ ਹੀ ਹੈ। ਬਿਲਕੁੱਲ ਓਹੀ ਹੀ ਹੈ। ਬਲਕੌਰ ਸਿੰਘ ਦੇ ਨਾਲ ਉਹਨਾਂ ਦੇ ਵੱਡੇ ਭਰਾ ਵੀ ਮੌਜੂਦ ਸਨ ਅਤੇ ਗੱਲਬਾਤ ਕਰਦੇ ਹੋਏ ਖੁਸ਼ੀਆਂ ਦੇ ਨਾਲ ਦੁੱਖ ਵੀ ਪ੍ਰਗਟ ਕੀਤਾ।

ਮੂਸੇਵਾਲਾ ਦਾ 29 ਮਈ 2022 ਨੂੰ ਹੋਇਆ ਸੀ ਕਤਲ

ਕਾਬਿਲੇਗੌਰ ਹੈ ਕਿ 29 ਮਈ 2022 ਨੂੰ ਮਸ਼ਹੂਰ ਗਾਇਕ ਸ਼ੁਭਦੀਪ ਸਿੱਧੂ ਮੂਸੇ ਵਾਲਾ ਤੇ ਕੁਝ ਗੈਂਗਸਟਰਾਂ ਵੱਲੋਂ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ ਸੀ ਲਗਭਗ ਦੋ ਸਾਲ ਬੀਤ ਜਾਣ ’ਤੇ ਜਿੱਥੇ ਘਰ ਦਾ ਚਿਰਾਗ ਬੁਝਿਆ ਉੱਥੇ ਹੀ ਸ਼ੁਭਦੀਪ ਦੇ ਪਿਤਾ ਬਲਕੌਰ ਸਿੰਘ ਇਨਸਾਫ ਲਈ ਲਗਾਤਾਰ ਭਟਕ ਰਹੇ ਸੀ ਅੱਜ ਫਿਰ ਦੁਬਾਰਾ ਉਹਨਾਂ ਦੇ ਘਰ ਪੁੱਤਰ ਨੇ ਜਨਮ ਲਿਆ।

ਕਤਲ ਤੋਂ ਬਾਅਦ ਹੁਣ ਤੱਕ 6 ਗੀਤ ਰਿਲੀਜ਼ ਹੋ ਚੁੱਕੇ ਹਨ

ਕਤਲ ਤੋਂ ਬਾਅਦ ਮੂਸੇਵਾਲਾ ਦੇ 6 ਗੀਤ ਰਿਲੀਜ਼ ਹੋ ਚੁੱਕੇ ਹਨ। ਡਰਿੱਪੀ ਗੀਤ ਤਿੰਨ ਹਫਤੇ ਪਹਿਲਾਂ ਹੀ ਰਿਲੀਜ਼ ਹੋਇਆ ਸੀ। ਜਿਸ ਨੂੰ ਸਿਰਫ ਤਿੰਨ ਹਫਤਿਆਂ ‘ਚ ਕਰੀਬ 2.68 ਕਰੋੜ ਲੋਕਾਂ ਨੇ ਦੇਖਿਆ ਹੈ। ਇਸ ਤੋਂ ਪਹਿਲਾਂ ਵਾਚ-ਆਊਟ, ਚੋਰਨੀ, ਮੇਰਾ ਨਾਨ, ਵਾਰ ਅਤੇ ਐਸਵਾਈਐਲ ਰਿਲੀਜ਼ ਹੋ ਚੁੱਕੀਆਂ ਹਨ। SYL ਗੀਤ ਨੂੰ ਭਾਰਤ ਸਰਕਾਰ ਨੇ ਦੇਸ਼ ਵਿੱਚ ਬੈਨ ਕਰ ਦਿੱਤਾ ਸੀ।

 

LEAVE A REPLY

Please enter your comment!
Please enter your name here