ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਵਿੱਚ ਜੀਐਸ ਇੰਟਰਨੈਸ਼ਨਲ ਸਕੂਲ ਦੇ ਮਾਲਕ ਦੇ ਘਰ ‘ਤੇ ਤਾਬੜਤੋੜ ਗੋਲੀਆਂ ਚਲਾਉਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਬਾਈਕ ‘ਤੇ 2 ਬੰਦੇ ਸਵਾਰ ਹੋ ਕੇ ਆਏ ਤੇ ਉਨ੍ਹਾਂ ਨੇ ਸਕੂਲ ਮਾਲਕ ਹਰਦਿਆਲ ਸਿੰਘ ਦੇ ਘਰ ‘ਤੇ ਗੋਲੀਆਂ ਚਲਾ ਦਿੱਤੀਆਂ।
ਜਾਣਕਾਰੀ ਸਾਹਮਣੇ ਆਈ ਹੈ ਕਿ ਘਟਨਾ ਤੋਂ ਕੁਝ ਦਿਨ ਪਹਿਲਾਂ ਸਕੂਲ ਮਾਲਕ ਤੋਂ ਕੁਸ਼ਲ ਗੈਂਗ ਨੇ ਵਾਟਸਐਪ ਕਾਲ ਰਾਹੀਂ ਫਿਰੌਤੀ ਮੰਗੀ ਸੀ, ਜਦੋਂ ਹਰਦਿਆਲ ਸਿੰਘ ਨੇ ਫਿਰੌਤੀ ਨਹੀਂ ਦਿੱਤੀ ਤਾਂ ਇਹ ਹਮਲਾ ਕੀਤਾ ਗਿਆ। ਉੱਥੇ ਹੀ ਆਪਣੇ ਆਪ ਨੂੰ ਬਚਾਉਂਦਿਆਂ ਹੋਇਆਂ ਹਰਦਿਆਲ ਸਿੰਘ ਦੇ ਪਰਿਵਾਰ ਨੇ 15 ਰਾਉਂਡ ਫਾਇਰ ਕੀਤੇ ਅਤੇ ਆਪਣੀ ਜਾਨ ਬਚਾਈ। ਇਸ ਦੇ ਨਾਲ ਹੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ ਅਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।