ਹੋਮ ਲੋਨ ਲੈਣ ਲਈ ਕ੍ਰੈਡਿਟ ਸਕੋਰ ਕਿੰਨ੍ਹਾ ਹੋਣਾ ਚਾਹੀਦਾ ਹੈ?

0
100403
ਹੋਮ ਲੋਨ ਲੈਣ ਲਈ ਕ੍ਰੈਡਿਟ ਸਕੋਰ ਕਿੰਨ੍ਹਾ ਹੋਣਾ ਚਾਹੀਦਾ ਹੈ? ਜਾਣੋ ਇੱਥੇ

ਹੋਮ ਲੋਨ ਲਈ ਕ੍ਰੈਡਿਟ ਸਕੋਰ: ਅੱਜਕਲ੍ਹ ਕ੍ਰੈਡਿਟ ਸਕੋਰ ਜਾਂ CIBIL ਸਕੋਰ ਬਹੁਤ ਮਹੱਤਵਪੂਰਨ ਹੈ। ਕਿਉਂਕਿ ਜੇਕਰ ਤੁਸੀਂ ਹੋਮ ਲੋਨ ਜਾਂ ਕਿਸੇ ਹੋਰ ਤਰ੍ਹਾਂ ਦੇ ਲੋਨ ਲਈ ਅਪਲਾਈ ਕਰਦੇ ਹੋ, ਤਾਂ ਬੈਂਕ ਜਾਂ NBFC ਕੰਪਨੀ ਕ੍ਰੈਡਿਟ ਸਕੋਰ ਦੇ ਆਧਾਰ ‘ਤੇ ਫੈਸਲਾ ਕਰਦੀ ਹੈ ਕਿ ਤੁਹਾਨੂੰ ਲੋਨ ਦੇਣਾ ਹੈ ਜਾਂ ਨਹੀਂ। ਅਜਿਹੇ ‘ਚ ਕਈ ਲੋਕਾਂ ਦੇ ਦਿਮਾਗ ‘ਚ ਇਹ ਸਵਾਲ ਉੱਠਦਾ ਹੈ ਕਿ ਹੋਮ ਲੋਨ ਲੈਣ ਲਈ ਕ੍ਰੈਡਿਟ ਸਕੋਰ ਕੀ ਹੋਣਾ ਚਾਹੀਦਾ ਹੈ।

ਹੋਮ ਲੋਨ ਲੈਣ ਲਈ ਕ੍ਰੈਡਿਟ ਸਕੋਰ ਕੀ ਹੋਣਾ ਚਾਹੀਦਾ ਹੈ?

ਦੱਸ ਦਈਏ ਕਿ ਜੇਕਰ ਤੁਸੀਂ ਘੱਟ ਵਿਆਜ ‘ਤੇ ਹੋਮ ਲੋਨ ਲੈਣਾ ਚਾਹੁੰਦੇ ਹੋ ਤਾਂ ਤੁਹਾਡਾ ਕ੍ਰੈਡਿਟ ਸਕੋਰ ਚੰਗਾ ਹੋਣਾ ਬਹੁਤ ਜ਼ਰੂਰੀ ਹੈ। ਕਿਉਂਕਿ ਜ਼ਿਆਦਾਤਰ ਬੈਂਕ 750 ਜਾਂ ਇਸ ਤੋਂ ਵੱਧ ਦੇ ਕ੍ਰੈਡਿਟ ਸਕੋਰ ਨੂੰ ਚੰਗਾ ਮੰਨਦੇ ਹਨ। ਵੈਸੇ ਤਾਂ ਕੁਝ ਬੈਂਕਾਂ ਦੁਆਰਾ 700 ਜਾਂ ਇਸ ਤੋਂ ਵੱਧ ਦੇ ਕ੍ਰੈਡਿਟ ਸਕੋਰ ਨੂੰ ਵੀ ਚੰਗਾ ਮੰਨਿਆ ਜਾਂਦਾ ਹੈ।

ਉੱਚ ਕ੍ਰੈਡਿਟ ਸਕੋਰ ਹੋਣ ਨਾਲ ਹੋਮ ਲੋਨ ‘ਚ ਇਹ ਫਾਇਦੇ ਮਿਲਦੇ ਹਨ।

ਘੱਟ ਵਿਆਜ: ਜੇਕਰ ਕਿਸੇ ਵਿਅਕਤੀ ਦਾ ਕ੍ਰੈਡਿਟ ਸਕੋਰ 750 ਜਾਂ ਇਸ ਤੋਂ ਵੱਧ ਹੈ ਤਾਂ ਜ਼ਿਆਦਾਤਰ ਬੈਂਕ ਉਸ ਨੂੰ ਸ਼ੁਰੂਆਤੀ ਵਿਆਜ ਦਰ ‘ਤੇ ਲੋਨ ਦੇਣਗੇ। ਇਸ ਨਾਲ ਵਿਅਕਤੀ ਦੇ ਕਾਫੀ ਪੈਸੇ ਬਚਣਗੇ।

ਉੱਚ ਲੋਨ: ਜੇਕਰ ਕਿਸੇ ਵਿਅਕਤੀ ਦਾ ਕ੍ਰੈਡਿਟ ਸਕੋਰ ਚੰਗਾ ਹੈ। ਤਾਂ ਬੈਂਕਾਂ ਤੋਂ ਵੱਡੀ ਰਕਮ ਦਾ ਕਰਜ਼ਾ ਆਸਾਨੀ ਨਾਲ ਮਿਲ ਜਾਵੇਗਾ। ਦਸ ਦਈਏ ਕਿ ਜੇਕਰ ਤੁਹਾਨੂੰ ਵੱਡੀ ਰਕਮ ਦੇ ਕਰਜ਼ੇ ਦੀ ਲੋੜ ਹੈ ਤਾਂ ਸਾਂਝੇ ਕਰਜ਼ੇ ਰਾਹੀਂ ਅਪਲਾਈ ਕਰਨਾ ਵੀ ਇੱਕ ਚੰਗਾ ਤਰੀਕਾ ਹੋ ਸਕਦਾ ਹੈ।

ਤੁਰੰਤ ਲੋਨ ਮਨਜ਼ੂਰੀ: ਜੇਕਰ ਤੁਹਾਡਾ ਕ੍ਰੈਡਿਟ ਸਕੋਰ 750 ਜਾਂ ਇਸ ਤੋਂ ਵੱਧ ਹੈ, ਤਾਂ ਤੁਹਾਡੇ ਲੋਨ ਨੂੰ ਮਨਜ਼ੂਰੀ ਮਿਲਣ ਦੀ ਸੰਭਾਵਨਾ ਵੀ ਵਧ ਜਾਂਦੀ ਹੈ। ਕਿਉਂਕਿ ਇਸ ਨਾਲ ਬੈਂਕ ਨੂੰ ਲੱਗਦਾ ਹੈ ਕਿ ਤੁਹਾਨੂੰ ਕਰਜ਼ਾ ਦੇਣ ‘ਚ ਡਿਫਾਲਟ ਦਾ ਜੋਖਮ ਬਹੁਤ ਘੱਟ ਹੈ। ਜਿਸ ਕਾਰਨ ਵੈਰੀਫਿਕੇਸ਼ਨ ‘ਚ ਵੀ ਘੱਟ ਸਮਾਂ ਲੱਗਦਾ ਹੈ।

LEAVE A REPLY

Please enter your comment!
Please enter your name here