ਆਸ਼ਕ ਨਾਲ ਮਿਲ ਕੇ ਪਤਨੀ ਨੇ ਪਤੀ ਦਾ ਕੀਤਾ ਕਤਲ, ਅੱਧੀ ਰਾਤ ਨੂੰ ਸਿਰ ‘ਚ ਮਾਰੀ ਰਾਡ

0
2071
ਆਸ਼ਕ ਨਾਲ ਮਿਲ ਕੇ ਪਤਨੀ ਨੇ ਪਤੀ ਦਾ ਕੀਤਾ ਕਤਲ, ਅੱਧੀ ਰਾਤ ਨੂੰ ਸਿਰ 'ਚ ਮਾਰੀ ਰਾਡ

ਲੁਧਿਆਣਾ ਵਿਚ ਖੰਨਾ ਦੇ ਪਿੰਡ ਸੋਹੀਆਂ ਵਿੱਚ ਇੱਕ ਮਹਿਲਾ ਅਤੇ ਉਸ ਦੇ ਪ੍ਰੇਮੀ ਨੇ ਮਿਲ ਕੇ ਆਪਣੇ ਪਤੀ ਦਾ ਕਤਲ ਕਰ ਦਿੱਤਾ ਹੈ। ਮਹਿਲਾ ਦਾ ਪ੍ਰੇਮੀ ਉਸ ਦੇ ਪਤੀ ਨਾਲ ਕੰਮ ਕਰਦਾ ਸੀ ਜਿਸ ਕਰਕੇ ਉਸ ਦਾ ਘਰ ਆਉਣਾ-ਜਾਣਾ ਰਹਿੰਦਾ ਸੀ। ਉੱਥੇ ਹੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਪਤੀ ਦੇ ਦੋਸਤ ਨਾਲ ਸੀ ਸਬੰਧ

ਜਾਣਕਾਰੀ ਮੁਤਾਬਕ ਮ੍ਰਿਤਕ ਦੀ ਪਛਾਣ 40 ਸਾਲਾ ਬਹਾਦੁਰ ਸਿੰਘ ਭੋਲਾ ਦੇ ਤੌਰ ‘ਤੇ ਹੋਈ ਹੈ। ਭੋਲਾ ਮਿੱਟੀ ਭਰਤ ਪਾਉਣ ਦਾ ਕੰਮ ਕਰਦਾ ਸੀ। ਇਹ ਘਟਨਾ ਬੁੱਧਵਾਰ ਰਾਤ ਦੀ ਹੈ। ਸੁਖਪ੍ਰੀਤ ਸਿੰਘ ਨਾਮ ਦਾ ਵਿਅਕਤੀ ਭੋਲਾ ਦੇ ਨਾਲ ਕੰਮ ਕਰਦਾ ਸੀ, ਜਿਸ ਕਰਕੇ ਉਸ ਦਾ ਘਰ ਵਿੱਚ ਆਉਣਾ-ਜਾਣਾ ਰਹਿੰਦਾ ਸੀ ਅਤੇ ਉਸ ਦੇ ਇਸ ਕਾਰਨ ਉਸ ਨਾਲ ਸਬੰਧ ਬਣ ਗਏ ਅਤੇ ਇਸੇ ਗੱਲ ਕਰਕੇ ਉਨ੍ਹਾਂ ਦੇ ਘਰ ਕਲੇਸ਼ ਰਹਿੰਦਾ ਸੀ।

ਪਤੀ ਦੇ ਸਿਰ ‘ਤੇ ਰਾਡ ਮਾਰ ਕੇ ਕੀਤੀ ਹੱਤਿਆ

ਭੋਲਾ ਦੇ ਸਾਥੀ ਇੰਦਰਜੀਤ ਸਿੰਘ ਨੇ ਦੱਸਿਆ ਕਿ ਉਹ ਉਸੇ ਘਰ ਵਿੱਚ ਰਹਿੰਦਾ ਸੀ। ਰਾਤ ਨੂੰ ਭੋਲਾ ਆਪਣੀ 7 ਸਾਲਾ ਧੀ ਅਤੇ ਪਤਨੀ ਨਾਲ ਸੀ, ਉਹ ਲਾਬੀ ਵਿੱਚ ਸੁੱਤਾ ਪਿਆ ਸੀ। ਅੱਧੀ ਰਾਤ ਨੂੰ ਉਸ ਨੇ ਚੀਕ ਸੁਣੀ ਤਾਂ ਉਸ ਦੀ ਨੀਂਦ ਖੁੱਲ੍ਹੀ, ਫਿਰ ਉਸ ਨੇ ਦੇਖਿਆ ਕਿ ਭੋਲਾ ਦੀ ਪਤਨੀ ਨੇ ਉਸ ਦੇ ਸਿਰ ‘ਤੇ ਰਾਡ ਨਾਲ ਹਮਲਾ ਕਰ ਦਿੱਤਾ। ਇੰਦਰਜੀਤ ਨੇ ਕੰਧ ਟੱਪ ਕੇ ਗੁਆਂਢੀ ਨੂੰ ਸੱਦਿਆ, ਫਿਰ ਉਸ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿਥੋਂ ਉਸ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ, ਫਿਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉੱਥੇ ਹੀ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਕੇ ਦੋਹਾਂ ਦੋਸ਼ੀਆਂ ਦੀ ਭਾਲ ਕਰ ਰਹੀ ਹੈ।

 

 

 

 

LEAVE A REPLY

Please enter your comment!
Please enter your name here