Home ਹਰਿਆਣਾ ਕਿਸਾਨਾਂ ਨੂੰ CM ਮਾਨ ਦਾ ਝਟਕਾ ! ਜਿਹੜੇ ਪਿੰਡਾਂ ‘ਚ ਪਹੁੰਚਿਆਂ ਕੱਸੀਆਂ...

ਕਿਸਾਨਾਂ ਨੂੰ CM ਮਾਨ ਦਾ ਝਟਕਾ ! ਜਿਹੜੇ ਪਿੰਡਾਂ ‘ਚ ਪਹੁੰਚਿਆਂ ਕੱਸੀਆਂ ਦਾ ਪਾਣੀ ਉੱਥੇ ਹੁਣ ਰਾਤ ਦੇ ਵੇਲੇ

0
1793

ਪੰਜਾਬ ਤੇ ਹਰਿਆਣਾ ਵਿੱਚ ਚੱਲ ਰਿਹਾ ਪਾਣੀ ਦਾ ਵਿਵਾਦ ਹੁਣ ਖ਼ਤਮ ਹੋ ਗਿਆ ਹੈ ਕਿਉਂਕਿ ਹੁਣ ਅੱਜ ਤੋਂ ਪਾਣੀ ਹਰਿਆਣਾ ਨੂੰ ਦਿੱਤਾ ਜਾਵੇਗਾ। ਇਸ ਮੌਕੇ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਦਿੱਤਾ ਜਾ ਰਹੇ ਧਰਨੇ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ  ਪੰਜਾਬ ਕਦੇ ਵੀ ਹਰਿਆਣੇ ਦਾ ਬਣਦਾ ਅਧਿਕਾਰ ਨਹੀਂ ਖੋਹੇਗਾ ਤੇ ਅਗਲੀ ਤਾਰੀਖ਼ ਤੱਕ ਜਿੰਨਾ ਪਾਣੀ ਬਣਦਾ ਹੈ, ਉਹ ਹਰਿਆਣਾ ਨੂੰ ਦਿੱਤਾ ਜਾਵੇਗਾ ਪਰ ਇਸ ਵਾਰ ਵਾਧੂ ਪਾਣੀ ਨਹੀਂ ਦਿੱਤਾ ਜਾਵੇਗਾ।

ਇਸ ਮੌਕੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅੱਜ ਨੰਗਲ ਵਿਖੇ ਪੰਜਾਬ ਦੇ ਪਾਣੀਆਂ ਦੇ ਹੱਕ ‘ਚ BBMB ਦੇ ਖ਼ਿਲਾਫ਼ ਧਰਨੇ ‘ਤੇ ਬੈਠੇ ਲੋਕਾਂ ਨਾਲ ਮੁਲਾਕਾਤ ਕੀਤੀ। ਪਾਣੀਆਂ ਦੀ ਲੜਾਈ ਦੀ ਇਸ ਜਿੱਤ ‘ਚ ਆਪਣਾ ਯੋਗਦਾਨ ਪਾਉਣ ਵਾਲੇ ਪੰਜਾਬੀਆਂ ਦਾ ਧੰਨਵਾਦ ਕੀਤਾ।ਪੰਜਾਬ ਦੇ ਸੰਘਰਸ਼ੀ ਲੋਕਾਂ ਨੇ ਕੇਂਦਰ ਦੀ ਬੀਜੇਪੀ ਸਰਕਾਰ ਦੇ ਇਸ਼ਾਰਿਆਂ ‘ਤੇ BBMB ਦੇ ਅਧਿਕਾਰੀਆਂ ਵੱਲੋਂ ਨੰਗਲ ਡੈਮ ਤੋਂ ਜ਼ਬਰਦਸਤੀ ਪਾਣੀ ਛੱਡਣ ਦੀਆਂ ਕੋਸ਼ਿਸ਼ਾਂ ਨੂੰ ਹਰ ਵਾਰ ਨਾਕਾਮ ਕੀਤਾ। ਅਸੀਂ ਪੰਜਾਬ ਅਤੇ ਪੰਜਾਬੀਆਂ ਨਾਲ ਕਿਸੇ ਵੀ ਤਰ੍ਹਾਂ ਦਾ ਧੱਕਾ ਬਰਦਾਸ਼ਤ ਨਹੀਂ ਕਰਾਂਗੇ। ਪੰਜਾਬ ਦੇ ਹੱਕਾਂ ਦੀ ਲੜਾਈ ਹਮੇਸ਼ਾ ਡੱਟ ਕੇ ਲੜਦੇ ਰਹਾਂਗੇ। ਪੰਜਾਬ ਦੇ ਪਾਣੀਆਂ ‘ਤੇ ਹੱਕ ਪੰਜਾਬੀਆਂ ਦਾ ਸੀ, ਹੈ ਅਤੇ ਹਮੇਸ਼ਾ ਰਹੇਗਾ।

ਆਪਣੇ ਸੰਬੋਧਨ ਦੌਰਾਨ ਭਗਵੰਤ ਮਾਨ ਨੇ ਐਲਾਨ ਕਰਦਿਆਂ ਕਿਹਾ ਕਿ ਹਰਿਆਣਾ ਨੂੰ ਬਣਦੇ ਅਧਿਕਾਰ ਮੁਤਾਬਕ ਅੱਜ ਤੋਂ ਇਕ ਵਜੇ ਤੋਂ 100 ਕਿਊਸਿਕ ਪਾਣੀ ਛੱਡਣਾ ਸ਼ੁਰੂ ਕਰ ਦਿੱਤਾ ਜਾਵੇਗਾ, ਜੋਕਿ ਅਗਲੀ 21 ਤਾਰੀਖ਼ ਤੱਕ ਜਾਰੀ ਰਹੇਗਾ। ਸੀਐਮ ਮਾਨ ਨੇ ਕਿਹਾ ਕਿ 24 ਤਾਰੀਖ਼ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਨੀਤੀ ਆਯੋਗ ਦੀ ਮੀਟਿੰਗ ਰੱਖੀ ਗਈ ਹੈ। ਇਸ ਵਿੱਚ ਸਾਰੇ ਸੂਬਿਆਂ ਦੇ ਮੁੱਖ ਮੰਤਰੀ ਜਾਣਗੇ, ਇਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੀ ਜਾਣਗੇ। ਜਿਸ ਵਿੱਚ ਉਹ ਪਾਣੀ ਦੇ ਮੁੱਦੇ ‘ਤੇ ਆਪਣਾ ਪੱਖ ਰੱਖਣਗੇ ਅਤੇ ਪੂਨਰਗਠਨ ਲਈ ਕਹਿਣਗੇ।

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੂਰੇ ਦੇਸ਼ ਨੂੰ ਅਨਾਜ ਸਾਡੇ ਤੋਂ ਚਾਹੀਦਾ ਹੈ ਅਤੇ ਸਾਨੂੰ ਪਾਣੀ ਵੀ ਚਾਹੀਦਾ ਹੈ। ਪਹਿਲੀ ਵਾਰ ਪੰਜਾਬ ਆਪਣਾ ਪਾਣੀ ਖ਼ੁਦ ਇਸਤੇਮਾਲ ਕਰ ਰਿਹਾ ਹੈ। ਹਾਲਾਂਕਿ ਇਸ ਮੌਕੇ ਮਾਨ ਨੇ ਪੰਜਾਬ ਦੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿਹੜੇ ਖੇਤਾਂ ਵਿੱਚ ਕੱਸੀਆਂ ਦਾ ਪਾਣੀ ਪਹੁੰਚ ਗਿਆ ਹੈ ਉੱਥੇ ਹੁਣ ਖੇਤਾਂ ਵਾਲੀ ਬਿਜਲੀ ਰਾਤ ਦੇ ਵੇਲੇ ਹੀ ਆਵੇਗੀ। ਮਾਨ ਨੇ ਕਿਹਾ ਕਿ ਹੁਣ ਕੱਸੀ ਦਾ ਪਾਣੀ ਵੀ ਨਾਲ ਹੀ ਚਲਦਾ ਤੇ ਮੋਟਰ ਵੀ ਨਾਲ ਹੀ ਚਲਾ ਲੈਂਦੇ ਹਨ ਪਰ ਹੁਣ ਰਾਤ ਨੂੰ ਹੀ ਬਿਜਲੀ ਮਿਲੇਗੀ।

ਜ਼ਿਕਰ ਕਰ ਦਈਏ ਕਿ ਆਮ ਆਦਮੀ ਪਾਰਟੀ ਵੱਲੋਂ BBMB ਖ਼ਿਲਾਫ਼ ਦੋ ਹਫ਼ਤਿਆਂ ਤੋਂ ਧਰਨਾ ਦਿੱਤਾ ਜਾ ਰਿਹਾ ਸੀ, ਜਿਸ ਨੂੰ ਅੱਜ ਖ਼ਤਮ ਕਰ ਦਿੱਤਾ ਗਿਆ ਹੈ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਹਰਜੋਤ ਸਿੰਘ ਬੈਂਸ ਸਮੇਤ ਹੋਰ ਵੀ ਕਈ ਆਗੂ ਨੰਗਲ ਡੈਮ ‘ਤੇ ਪਹੁੰਚੇ।

 

LEAVE A REPLY

Please enter your comment!
Please enter your name here

Exit mobile version