ਲੁਧਿਆਣਾ ਦੇ ਕੁੰਦਨ ਪੁਰੀ ਇਲਾਕੇ ਵਿੱਚ 10 ਸਾਲਾ ਬੱਚੇ ਦੇ ਗੰਦੇ ਨਾਲੇ ਵਿੱਚ ਰੁੜ੍ਹਨ ਦੀ ਖ਼ਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਨਾਲੇ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਸੀ ਜਿਸ ਕਰਕੇ ਨਾਲੇ ਦੇ ਪੁੱਲ ‘ਤੇ ਗਾਰਡਰ ਰੱਖਿਆ ਹੋਇਆ ਸੀ। ਬੱਚਾ ਪੁੱਲ ਪਾਰ ਕਰ ਰਿਹਾ ਸੀ ਕਿ ਅਚਾਨਕ ਉਸ ਦਾ ਪੈਰ ਫਿਸਲ ਗਿਆ ਤੇ ਉਹ ਗੰਦੇ ਨਾਲੇ ਵਿੱਚ ਰੁੜ੍ਹ ਗਿਆ।
ਬੱਚੇ ਨੂੰ ਡੁੱਬਦਿਆਂ ਦੇਖ ਉਸ ਦੀ ਕਿਸੇ ਨੇ ਵੀ ਮਦਦ ਨਹੀਂ ਕੀਤੀ, ਜਦੋਂ ਲੋਕਾਂ ਨੇ ਰੌਲਾ ਪਾਇਆ, ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਅਤੇ ਰੁੜ੍ਹ ਚੁੱਕਿਆ ਸੀ। ਲੋਕਾਂ ਨੇ ਇਸ ਘਟਨਾ ਦੀ ਜਾਣਕਾਰੀ ਕੈਲਾਸ਼ ਨਗਰ ਦੀ ਪੁਲਿਸ ਨੂੰ ਦਿੱਤੀ, ਜਿਸ ਤੋਂ ਬਾਅਦ ਕ੍ਰੇਨ ਦੀ ਮਦਦ ਨਾਲ ਬੱਚੇ ਦੀ ਭਾਲ ਕੀਤੀ ਜਾ ਰਹੀ ਹੈ ਪਰ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਕਿ ਬੱਚਿਆ ਕਿੱਥੇ ਹੈ। ਬੱਚੇ ਦਾ ਨਾਮ ਆਸ਼ਿਕ ਅੰਸਾਰੀ ਦੱਸਿਆ ਜਾ ਰਿਹਾ ਹੈ।
ਬੱਚੇ ਦੇ ਪਿਤਾ ਦਾ ਕਹਿਣਾ ਹੈ ਕਿ ਉਸ ਦੇ 500 ਰੁਪਏ ਡਿੱਗ ਗਏ ਸਨ, ਜਿਸ ਨੂੰ ਲੱਭਦਿਆਂ-ਲੱਭਦਿਆਂ ਉਹ ਨਾਲੇ ਦੇ ਗਾਰਡਰ ਤੱਕ ਪਹੁੰਚ ਗਿਆ, ਜਿੱਥੇ ਉਸ ਦਾ ਪੈਰ ਫਿਸਲ ਗਿਆ ਅਤੇ ਪਾਣੀ ਨਾਲੇ ਵਿੱਚ ਜਾ ਡਿੱਗਿਆ। ਬੱਚੇ ਦੇ ਪਿਤਾ ਨੇ ਦੱਸਿਆ ਕਿ ਉਹ ਕੜ੍ਹਾਈ ਦਾ ਕੰਮ ਕਰਦਾ ਹੈ, ਉਸ ਦੇ 5 ਬੱਚੇ ਹਨ। ਇਸ ਪੂਰੀ ਘਟਨਾ ਨਾਲ ਇਲਾਕੇ ਵਿੱਚ ਹਫੜਾ-ਦਫੜੀ ਮੱਚ ਗਈ ਹੈ ਅਤੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਵੀ ਹੈ।