ਐਪਸ: ਅੱਜਕੱਲ੍ਹ ਜਿੱਥੇ ਡਿਜੀਟਲ ਪ੍ਰਾਈਵੇਸੀ ਨੂੰ ਲੈਕੇ ਲਈ ਖਤਰਾ ਵੱਧ ਰਿਹਾ ਹੈ, ਉੱਥੇ ਹੀ ਸਾਹਮਣੇ ਆਈ ਇੱਕ ਨਵੀਂ ਰਿਪੋਰਟ ਨੇ ਚਿੰਤਾ ਹੋਰ ਵਧਾ ਦਿੱਤੀ ਹੈ। ਡਾਟਾ ਰਿਸਰਚ ਕੰਪਨੀ Apteco ਦੇ ਇੱਕ ਤਾਜ਼ਾ ਅਧਿਐਨ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਕੁਝ ਮੋਬਾਈਲ ਐਪਸ ਵੱਡੇ ਪੱਧਰ ‘ਤੇ ਉਪਭੋਗਤਾਵਾਂ ਦੀ ਸੰਵੇਦਨਸ਼ੀਲ ਜਾਣਕਾਰੀ ਇਕੱਠੀ ਕਰ ਰਹੇ ਹਨ, ਉਹ ਵੀ ਬਿਨਾਂ ਕਿਸੇ ਇਜਾਜ਼ਤ ਤੋਂ। ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਸੋਸ਼ਲ ਮੀਡੀਆ ਪਲੇਟਫਾਰਮ ਇਨ੍ਹਾਂ ਐਪਸ ਦੀ ਸੂਚੀ ਵਿੱਚ ਸਭ ਤੋਂ ਉੱਪਰ ਹਨ।
Apteco ਦੀ 2025 ਦੀ ਰਿਪੋਰਟ ਦੇ ਅਨੁਸਾਰ, Facebook, Instagram ਅਤੇ Threads ਸਭ ਤੋਂ ਵੱਧ ਨਿੱਜੀ ਡੇਟਾ ਇਕੱਠਾ ਕਰਨ ਵਾਲੀਆਂ ਐਪਾਂ ਵਿੱਚੋਂ ਟਾਪ ‘ਤੇ ਹਨ। ਇਹ ਐਪਸ ਉਪਭੋਗਤਾਵਾਂ ਦੇ ਨਾਮ, ਮੋਬਾਈਲ ਨੰਬਰ, ਪਤੇ ਅਤੇ ਹੋਰ ਬਹੁਤ ਸਾਰੀਆਂ ਨਿੱਜੀ ਜਾਣਕਾਰੀਆਂ ਇਕੱਠੀਆਂ ਕਰਦੇ ਹਨ। ਇਨ੍ਹਾਂ ਤੋਂ ਇਲਾਵਾ, ਲਿੰਕਡਇਨ, Pinterest, Amazon Alexa, Amazon, YouTube, X (ਪਹਿਲਾਂ ਟਵਿੱਟਰ) ਅਤੇ PayPal ਵੀ ਇਸ ਟਾਪ 10 ਦੀ ਲਿਸਟ ਵਿੱਚ ਸ਼ਾਮਲ ਹਨ।
ਕਿਹੜੀ-ਕਿਹੜੀ ਜਾਣਕਾਰੀ ਕੀਤੀ ਜਾਂਦੀ ਇਕੱਠੀ
ਰਿਪੋਰਟ ਦੇ ਅਨੁਸਾਰ, ਇਹ ਐਪਸ ਸਿਰਫ਼ ਮੁੱਢਲੇ ਵੇਰਵਿਆਂ ਤੱਕ ਹੀ ਸੀਮਿਤ ਨਹੀਂ ਹਨ, ਸਗੋਂ ਇਸ ਤੋਂ ਵੀ ਅੱਗੇ ਵਧਦੇ ਹਨ ਅਤੇ ਉਪਭੋਗਤਾ ਦਾ ਪੂਰਾ ਪਰਸਨਲ ਡੇਟਾ ਇਕੱਠਾ ਕਰਦੇ ਹਨ। ਜਿਵੇਂ:
ਸਹੀ ਅਤੇ ਅਨੁਮਾਨਿਤ ਲੋਕੇਸ਼ਨ ਡੇਟਾ
ਉਪਭੋਗਤਾ ਦੁਆਰਾ ਅਪਲੋਡ ਕੀਤੀ ਗਈ ਜਾਣਕਾਰੀ ਅਤੇ ਪਛਾਣਕਰਤਾ
ਫਾਈਨੈਂਸ਼ੀਅਲ ਡਿਟੇਲਸ ਅਤੇ ਪੇਮੈਂਟ ਹਿਸਟਰੀ
ਬ੍ਰਾਊਜ਼ਿੰਗ ਅਤੇ ਸਰਚ ਹਿਸਟਰੀ
ਖਰੀਦਦਾਰੀ ਦਾ ਰਿਕਾਰਡ
ਇਹ ਜਾਣਕਾਰੀ ਕਈ ਵਾਰ ਨਾ ਸਿਰਫ਼ ਇਸ਼ਤਿਹਾਰ ਦਿਖਾਉਣ ਲਈ ਵਰਤੀ ਜਾਂਦੀ ਹੈ, ਸਗੋਂ ਉਪਭੋਗਤਾ ਦੇ ਵਿਵਹਾਰ ਨੂੰ ਟਰੈਕ ਕਰਨ ਅਤੇ ਪ੍ਰਭਾਵਿਤ ਕਰਨ ਲਈ ਵੀ ਵਰਤੀ ਜਾਂਦੀ ਹੈ।
ਕੀ ਕਰਨਾ ਚਾਹੀਦਾ ਯੂਜ਼ਰਸ ਨੂੰ?
ਰਿਪੋਰਟ ਵਿੱਚ ਐਪਸ ਨੂੰ ਡਿਲੀਟ ਕਰਨ ਦੀ ਗੱਲ ਨਹੀਂ ਕੀਤੀ ਗਈ ਹੈ, ਪਰ ਉਪਭੋਗਤਾਵਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੀਆਂ ਪ੍ਰਾਈਵੇਸੀ ਸੈਟਿੰਗਸ ‘ਤੇ ਨਜ਼ਰ ਰੱਖਣ। ਜਿਵੇਂ ਕਿ-
ਲੋਕੇਸ਼ਨ ਐਕਸੈਸ ਨੂੰ ਐਪ ਇਸਤੇਮਾਲ ਕਰਨ ਵੇਲੇ ਤੱਕ ਹੀ ਸੀਮਤ ਕਰੋ
ਕਾਨਟੈਕਟ, ਫੋਟੋਆਂ ਜਾਂ ਮਾਈਕ੍ਰੋਫ਼ੋਨ ਨੂੰ ਸਿਰਫ਼ ਨੂੰ ਉਦੋਂ ਹੀ ਇਜਾਜ਼ਤ ਦਿਓ ਜਦੋਂ ਬਹੁਤ ਜ਼ਰੂਰੀ ਹੋਵੇ
ਐਪ ਅਤੇ ਫ਼ੋਨ ਸੈਟਿੰਗਾਂ ‘ਤੇ ਜਾ ਕੇ ਸਮੇਂ-ਸਮੇਂ ‘ਤੇ ਪ੍ਰਾਈਵੇਸੀ ਦੀ ਜਾਂਚ ਕਰੋ
ਐਪਲ ਦੀ “Data Linked to You” ਪ੍ਰਾਈਵੇਸੀ ਲੇਬਲ ਨੀਤੀ ਲਾਗੂ ਹੋਣ ਤੋਂ ਚਾਰ ਸਾਲ ਬਾਅਦ ਵੀ, ਐਪਸ ਉਪਭੋਗਤਾ ਡੇਟਾ ਵੇਚਣ ਜਾਂ ਵਰਤਣ ਤੋਂ ਗੁਰੇਜ਼ ਨਹੀਂ ਕਰ ਰਹੇ ਹਨ। ਅਰਬਾਂ ਉਪਭੋਗਤਾਵਾਂ ਵਾਲੀਆਂ ਇਹ ਐਪਸ ਉਪਭੋਗਤਾਵਾਂ ਦੀ ਨਿੱਜੀ ਜਾਣਕਾਰੀ ਨੂੰ ‘ਪ੍ਰੋਡਕਟ’ ਵਜੋਂ ਵਰਤ ਰਹੀਆਂ ਹਨ ਅਤੇ ਇਹ ਸਭ ਪਰਦੇ ਪਿੱਛੇ ਹੁੰਦਾ ਹੈ। ਇਸ ਲਈ, ਇਹ ਜ਼ਰੂਰੀ ਹੈ ਕਿ ਉਪਭੋਗਤਾ ਸੁਚੇਤ ਰਹਿਣ ਅਤੇ ਆਪਣੀ ਡਿਜੀਟਲ ਸੁਰੱਖਿਆ ਦੀ ਜ਼ਿੰਮੇਵਾਰੀ ਲੈਣ।