ਨਵਾਂ ਸਾਲ 2025 ਕੁਝ ਘੰਟਿਆਂ ਬਾਅਦ ਸ਼ੁਰੂ ਹੋ ਰਿਹਾ ਹੈ। ਨਵੇਂ ਸਾਲ ਦੀਆਂ ਤਿਆਰੀਆਂ ਵੀ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਦੇ ਨਾਲ ਹੀ ਪੰਜਾਬ ਪੁਲਿਸ ਨੇ ਨਵੇਂ ਸਾਲ 2025 ਲਈ ਰੋਡਮੈਪ ਵੀ ਤਿਆਰ ਕਰ ਲਿਆ ਹੈ। ਨਵੇਂ ਸਾਲ ‘ਚ ਪੰਜਾਬ ਪੁਲਿਸ (Punjab Police) ਦੀ ਤਾਕਤ ਵਧੇਗੀ। ਪੰਜਾਬ ਪੁਲਿਸ ਵਿੱਚ ਸਾਲ 2025 ਵਿੱਚ 10 ਹਜ਼ਾਰ ਪੁਲਿਸ ਮੁਲਾਜ਼ਮਾਂ ਦੀ ਭਰਤੀ ਕੀਤੀ ਜਾਵੇਗੀ। ਭਰਤੀ ਦੀ ਫਾਈਲ ਮਨਜ਼ੂਰੀ ਲਈ ਪੰਜਾਬ ਸਰਕਾਰ ਨੂੰ ਭੇਜ ਦਿੱਤੀ ਗਈ ਹੈ, ਮਨਜ਼ੂਰੀ ਮਿਲਣ ਤੋਂ ਬਾਅਦ ਭਰਤੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ।
ਸਟਾਫ਼ ਦੀ ਘਾਟ ਹੋਏਗੀ ਪੂਰੀ
ਇਹ ਭਰਤੀ ਜ਼ਿਲ੍ਹਾ ਪੱਧਰ ’ਤੇ ਕੀਤੀ ਜਾਵੇਗੀ, ਜਿਸ ਕਾਰਨ ਥਾਣਿਆਂ ਵਿੱਚ ਸਟਾਫ਼ ਦੀ ਘਾਟ ਪੂਰੀ ਹੋਵੇਗੀ। ਇਸ ਵਿੱਚ ਕਾਂਸਟੇਬਲ, ਸਬ-ਇੰਸਪੈਕਟਰ ਅਤੇ ਸਹਾਇਕ ਸਬ-ਇੰਸਪੈਕਟਰ ਦੀਆਂ ਅਸਾਮੀਆਂ ਸ਼ਾਮਲ ਹਨ। ਕਾਂਸਟੇਬਲ ਪੱਧਰ ਦੇ ਅਫਸਰਾਂ ਦੀ ਹੋਰ ਭਰਤੀ ਕੀਤੀ ਜਾਵੇਗੀ।
ਪੰਜਾਬ ਦੇ ਆਈਜੀਪੀ ਹੈੱਡਕੁਆਰਟਰ ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਪਹਿਲਾਂ 3600 ਕਾਂਸਟੇਬਲ ਭਰਤੀ ਕੀਤੇ ਗਏ ਸਨ, ਜਿਨ੍ਹਾਂ ਵਿੱਚੋਂ 1800 ਭਰਤੀ ਹੋ ਚੁੱਕੇ ਹਨ ਅਤੇ 1800 ਕਾਂਸਟੇਬਲ ਵੀ ਜਲਦੀ ਹੀ ਜੁਆਇਨ ਕਰ ਲੈਣਗੇ।
ਰਾਜ ਵਿੱਚ 456 ਉੱਚ ਜੋਖਮ ਵਾਲੇ ਕੈਦੀ
ਪੰਜਾਬ ਵਿੱਚ 456 ਉੱਚ ਜੋਖਮ ਵਾਲੇ ਕੈਦੀਆਂ ਦੀ ਪਛਾਣ ਕੀਤੀ ਗਈ ਹੈ। ਇਸੇ ਤਰ੍ਹਾਂ 210 ਨਸ਼ੇ ਦੇ ਸੌਦਾਗਰ ਵੀ ਹਨ। ਇਨ੍ਹਾਂ ਦੇ ਨੈੱਟਵਰਕ ਨੂੰ ਤੋੜਨ ਲਈ ਇਨ੍ਹਾਂ ਕੈਦੀਆਂ ਨੂੰ ਬਠਿੰਡਾ ਦੀ ਉੱਚ ਸੁਰੱਖਿਆ ਵਾਲੀ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।
ਥਾਣਿਆਂ ‘ਤੇ ਗ੍ਰਨੇਡ ਹਮਲਿਆਂ ਤੋਂ ਸੁਰੱਖਿਆ ਲਈ 25 ਕਰੋੜ ਰੁਪਏ ਮਨਜ਼ੂਰ
ਜ਼ਿਕਰਯੋਗ ਹੈ ਕਿ ਥਾਣਿਆਂ ‘ਤੇ ਗ੍ਰੇਨੇਡ ਹਮਲਿਆਂ ਨੂੰ ਰੋਕਣ ਲਈ 25 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ। ਇਸ ਨਾਲ ਸਰਹੱਦੀ ਖੇਤਰ ਦੇ ਥਾਣਿਆਂ ਵਿੱਚ ਸੀਸੀਟੀਵੀ ਕੈਮਰੇ ਲਗਾਏ ਜਾਣਗੇ ਅਤੇ ਸੁਰੱਖਿਆ ਵਿਵਸਥਾ ਨੂੰ ਮਜ਼ਬੂਤ ਕੀਤਾ ਜਾਵੇਗਾ। ਇਹ ਕੈਮਰੇ ਪਠਾਨਕੋਟ, ਬਟਾਲਾ ਅਤੇ ਅੰਮ੍ਰਿਤਸਰ ਦਿਹਾਤੀ ਦੇ ਥਾਣਿਆਂ ਦੇ ਆਲੇ-ਦੁਆਲੇ ਲਗਾਏ ਜਾਣਗੇ।
I am extremely impressed with your writing skills as neatly as
with the structure on your weblog. Is this a paid subject matter or
did you customize it your self? Either way keep up the nice high quality writing, it is
uncommon to peer a great weblog like this one these days.
Instagram Auto follow!