ਪਿਆਕੜਾਂ ਲਈ ਮਾੜੀ ਖ਼ਬਰ! ਚਾਰ ਦਿਨਾਂ ਲਈ ਠੇਕੇ ਰਹਿਣਗੇ ਬੰਦ

0
2372
ਪਿਆਕੜਾਂ ਲਈ ਮਾੜੀ ਖ਼ਬਰ! ਚਾਰ ਦਿਨਾਂ ਲਈ ਠੇਕੇ ਰਹਿਣਗੇ ਬੰਦ

ਪੰਜਾਬ ਵਿੱਚ ਸ਼ਰਾਬੀਆਂ ਲਈ ਮਾੜੀ ਖ਼ਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਮੁਤਾਬਕ ਲੁਧਿਆਣਾ ਵਿੱਚ ਚਾਰ ਦਿਨਾਂ ਲਈ ਸ਼ਰਾਬ ਦੀਆਂ ਦੁਕਾਨਾਂ ਬੰਦ ਰਹਿਣਗੀਆਂ। ਇੱਥੇ ਤੁਹਾਨੂੰ ਦੱਸ ਦਈਏ ਕਿ ਲੁਧਿਆਣਾ ਪੱਛਮੀ ਵਿਧਾਨ ਸਭਾ ਵਿੱਚ ਹੋਣ ਵਾਲੀ ਜ਼ਿਮਨੀ ਚੋਣਾਂ ਦੇ ਮੱਦੇਨਜ਼ਰ ਆਬਕਾਰੀ ਵਿਭਾਗ ਨੇ 17 ਜੂਨ ਸ਼ਾਮ 7 ਵਜੇ ਤੋਂ 19 ਜੂਨ ਸ਼ਾਮ 6 ਵਜੇ ਤੱਕ ਅਤੇ 23 ਜੂਨ ਨੂੰ ਵੋਟਾਂ ਦੀ ਗਿਣਤੀ ਤੱਕ ਡ੍ਰਾਈ ਡੇਅ ਐਲਾਨਿਆ ਹੈ।

ਇਨ੍ਹਾਂ ਤਰੀਕਾਂ ਨੂੰ ਰਹੇਗਾ ਡ੍ਰਾਈ ਡੇਅ, ਪਿਆਕੜਾਂ ਨੂੰ ਹੋਵੇਗਾ ਔਖਾ

ਉੱਥੇ ਹੀ ਵਿਭਾਗ ਦੇ ਕਮਿਸ਼ਨਰ ਜਤਿੰਦਰ ਜੋਰੇਵਾਲ ਨੇ ਕਿਹਾ ਕਿ ਇਹ ਹੁਕਮ ਵਿਧਾਨ ਸਭਾ ਖੇਤਰ ਦੇ ਆਲੇ-ਦੁਆਲੇ ਤਿੰਨ ਕਿਲੋਮੀਟਰ ਦੇ ਘੇਰੇ ਵਿੱਚ ਲਾਗੂ ਹੋਣਗੇ। ਕਮਿਸ਼ਨਰ ਜੋਰੇਵਾਲ ਨੇ ਇਨ੍ਹਾਂ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦਾ ਹੁਕਮ ਦਿੱਤਾ ਹੈ। ਇਸ ਦੌਰਾਨ ਨਿਰਧਾਰਤ ਖੇਤਰਾਂ ਵਿੱਚ ਸ਼ਰਾਬ ਦੀ ਵਿਕਰੀ, ਵੰਡਣ ਅਤੇ ਪੀਣ ‘ਤੇ ਪਾਬੰਦੀ ਲਾਈ ਹੈ। ਇਸ ਕਰਕੇ ਸਾਰੇ ਸਬੰਧਤ ਅਧਿਕਾਰੀਆਂ ਅਤੇ ਸੰਸਥਾਵਾਂ ਨੂੰ ਇਨ੍ਹਾਂ ਪਾਬੰਦੀਆਂ ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਆਦੇਸ਼ ਦਿੱਤੇ ਹਨ।

ਗੁਰਪ੍ਰੀਤ ਗੋਗੀ ਦੀ ਮੌਤ ਤੋਂ ਬਾਅਦ ਉਸ ਸੀਟ ‘ਤੇ ਹੋਣ ਲੱਗੀਆਂ ਜ਼ਿਮਨੀ ਚੋਣਾਂ

ਜ਼ਿਕਰ ਕਰ ਦਈਏ ਕਿ ਲੁਧਿਆਮ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਦੀ ਮੌਤ ਤੋਂ ਬਾਅਦ ਇੱਥੇ ਦੀ ਸੀਟ ਖਾਲੀ ਹੋ ਗਈ ਸੀ, ਜਿਸ ਤੋਂ ਬਾਅਦ ਹੁਣ ਇਸ ਸੀਟ ‘ਤੇ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ਹਨ। ਇਹ ਵੋਟਾਂ 19 ਜੂਨ ਨੂੰ ਪੈਣਗੀਆਂ ਅਤੇ 23 ਜੂਨ ਨੂੰ ਇਸ ਦੇ ਨਤੀਜੇ ਆਉਣਗੇ, ਉੱਥੇ ਹੀ ਕਾਂਗਰਸ ਪਾਰਟੀ ਤੋਂ ਭਾਰਤ ਭੂਸ਼ਣ ਆਸ਼ੂ, ਆਮ ਆਦਮੀ ਪਾਰਟੀ ਤੋਂ ਸੰਜੀਵ ਅਰੋੜਾ ਅਤੇ ਸ਼੍ਰੋਮਣੀ ਅਕਾਲੀ ਦਲ ਤੋਂ ਉਮੀਦਵਾਰ ਨੇ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤਾ ਹੈ। ਹੁਣ ਇੰਤਜ਼ਾਰ ਹੈ ਕਿ ਲੁਧਿਆਣਾ ਵਾਲੇ ਕਿਸ ਨੂੰ ਜੇਤੂ ਬਣਾਉਂਦੇ ਹਨ।

 

LEAVE A REPLY

Please enter your comment!
Please enter your name here