ਪ੍ਰੋਡਿਊਸਰ ਪਿੰਕੀ ਧਾਲੀਵਾਲ ਦੇ ਘਰ ‘ਤੇ ਫਾਇਰਿੰਗ, ਵਾਰਦਾਤ ਕਰਕੇ ਹਮਲਾਵਰ ਹੋਏ ਫਰਾਰ, ਘਰ ਦੇ ਬਾਹਰ ਪੁਲਿਸ ਹੀ ਪੁਲ

0
2149
ਪ੍ਰੋਡਿਊਸਰ ਪਿੰਕੀ ਧਾਲੀਵਾਲ ਦੇ ਘਰ 'ਤੇ ਫਾਇਰਿੰਗ, ਵਾਰਦਾਤ ਕਰਕੇ ਹਮਲਾਵਰ ਹੋਏ ਫਰਾਰ, ਘਰ ਦੇ ਬਾਹਰ ਪੁਲਿਸ ਹੀ ਪੁਲ

 

ਪੰਜਾਬੀ ਸਿੰਗਰ ਸੁਨੰਦਾ ਸ਼ਰਮਾ ਨਾਲ ਧੋਖਾਧੜੀ ਦੇ ਮਾਮਲੇ ਵਿੱਚ ਚਰਚਿਤ ਮਿਊਜ਼ਿਕ ਪ੍ਰੋਡਿਊਸਰ ਪਿੰਕੀ ਧਾਲੀਵਾਲ ਦੇ ਸੈਕਟਰ-71 ਵਾਲੇ ਘਰ ਦੇ ਬਾਹਰ ਦੋ ਨੌਜਵਾਨ ਬਾਈਕ ‘ਤੇ ਆਏ ਅਤੇ 6-7 ਗੋਲੀਆਂ ਚਲਾਈਆਂ। ਪਹਿਲਾਂ ਨੌਜਵਾਨਾਂ ਨੇ ਹਵਾਈ ਫਾਇਰ ਕੀਤੇ, ਫਿਰ ਵਾਪਸ ਬਾਈਕ ‘ਤੇ ਬੈਠ ਕੇ ਧਾਲੀਵਾਲ ਦੇ ਘਰ ਉੱਤੇ ਫਾਇਰਿੰਗ ਕੀਤੀ।

ਗੋਲੀਆਂ ਘਰ ਦੇ ਦਰਵਾਜ਼ੇ ਉੱਤੇ ਲੱਗੀਆਂ। ਖੁਸ਼ਕਿਸਮਤੀ ਨਾਲ ਕੋਈ ਜਖਮੀ ਨਹੀਂ ਹੋਇਆ। ਦੱਸਿਆ ਜਾ ਰਿਹਾ ਹੈ ਕਿ ਪਿੰਕੀ ਧਾਲੀਵਾਲ ਇਸ ਸਮੇਂ ਘਰ ‘ਚ ਹੀ ਸਨ। ਤੁਰੰਤ ਪੁਲਿਸ ਕੰਟਰੋਲ ਰੂਮ ਨੂੰ ਸੂਚਿਤ ਕਰਨ ਤੋਂ ਬਾਅਦ SSP ਹਰਮਨਦੀਪ ਸਿੰਘ ਹੰਸ ਅਤੇ SHO ਮਟੌਰ ਟੀਮ ਨਾਲ ਮੁਕਾਮ ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ। ਪੁਲਿਸ ਨੇ ਕਾਰਤੂਸ ਵੀ ਬਰਾਮਦ ਕੀਤੇ ਹਨ। ਘਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੀ ਵੀ ਫੁਟੇਜ ਪੁਲਿਸ ਨੇ ਜ਼ਬਤ ਕਰ ਲਈ ਹੈ।

 

LEAVE A REPLY

Please enter your comment!
Please enter your name here